ਟਰਾਈਡੈਂਟ ਗਰੁੱਪ ਵੱਲੋਂ ਬਿਨਾਂ ਕਟੋਤੀ 15 ਦਿਨ ਪਹਿਲਾਂ ਹੀ ਮੁਲਾਜ਼ਮਾਂ ਦੇ ਖਾਤਿਆਂ ''ਚ ਤਨਖਾਹ ਦਾ ਭੁਗਤਾਨ

Sunday, Mar 29, 2020 - 05:11 PM (IST)

ਟਰਾਈਡੈਂਟ ਗਰੁੱਪ ਵੱਲੋਂ ਬਿਨਾਂ ਕਟੋਤੀ 15 ਦਿਨ ਪਹਿਲਾਂ ਹੀ ਮੁਲਾਜ਼ਮਾਂ ਦੇ ਖਾਤਿਆਂ ''ਚ ਤਨਖਾਹ ਦਾ ਭੁਗਤਾਨ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਕਰੋਨਾ ਵਾਇਰਸ ਦੀ ਮਹਾਂਮਾਰੀ ਲਾਲ ਜੂਝ ਰਹੇ ਸਮੁੱਚੇ ਸੰਸਾਰ ਦੀਆਂ ਸਰਕਾਰਾਂ ਵੱਲੋ ਜਿੱਥੇ ਪੂਰੀ ਵਾਹ ਲਗਾਈ ਜਾ ਰਹੀ ਹੈ, ਉੱਥੇ ਹੀ ਬਰਨਾਲਾ ਵਿਖੇ ਸਥਿਤ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਵੱਲੋਂ ਕੀਤੇ ਐਲਾਨ ਤਹਿਤ ਟਰਾਈਡੈਂਟ ਵਿਚ ਕੰਮ ਕਰਦੇ ਲੱਗਭਗ 13, 500 ਕਰਮਚਾਰੀਆਂ ਦੇ ਖਾਤਿਆਂ ਵਿਚ ਪੰਦਰਾਂ ਦਿਨ ਪਹਿਲਾਂ ਹੀ ਬਣਦੀ ਤਨਖਾਹ 25 ਕਰੋੜ ਰੁਪਏ ਤਨਖਾਹ ਦਾ ਭੁਗਤਾਨ ਕਰਕੇ ਕਰਮਚਾਰੀਆਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਟਰਾਈਡੈਂਟ ਗਰੁੱਪ ਦੇ ਪਰਿਵਾਰਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਈਡੈਂਟ ਗਰੁੱਪ ਦੇ ਸੀਨੀਅਰ ਅਧਿਕਾਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇਸ ਕਰੋਨਾ ਮਹਾਮਾਰੀ ਦੇ ਪ੍ਰਕੋਪ ਸਮੇਂ ਟਰਾਈਡੈਂਟ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਹਰ ਸੰਭਵ ਮੱਦਦ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। 

ਇਹ ਵੀ ਪੜ੍ਹੋ : ਪੰਜਾਬ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਠੀਕ ਹੋਣ ਉਪਰੰਤ ਘਰ ਪਰਤਣ ''ਤੇ ਪਿੰਡ ''ਚ ਦਹਿਸ਼ਤ    

ਉੱਥੇ ਹੀ ਟਰਾਈਡੈਂਟ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਹਮੇਸ਼ਾ ਵਚਨਵੱਧ ਹੈ ਜਿਨ੍ਹਾਂ ਲਈ ਮੁਫਤ ਖਾਣਾ ਅਤੇ ਰਿਹਾਇਸ਼ ਤੋਂ ਬਿਨਾਂ ਹਰ ਤਰ੍ਹਾਂ ਦੀ ਮੱਦਦ ਕੀਤੀ ਜਾਵੇਗੀ, ਉੱਥੇ ਹੀ ਟਰਾਈਡੈਂਟ ਮਸ਼ੀਨਾਂ ਦੀ ਦੇਖ ਭਾਲ ਕਰਦੇ ਸਕਿਊਰਿਟੀ, ਕੰਟੀਨਾ ਐਂਬੂਲੈਂਸ ਡਰਾਇਵਰਾਂ,ਸਵੀਪਰਾਂ ਸੈਨੀਟਾਈਜਰ, ਪਾਵਰ ਕੰਟਰੋਲ ਟੀਮਾਂ ਲਈ ਕਿਸੇ ਕਟੋਤੀ ਤੋਂ ਬਿਨਾਂ ਮੁਫਤ ਖਾਣਾ ਅਤੇ ਤਨਖਾਹ ਤੋਂ ਬਿਨਾਂ 2 ਮਹੀਨੇਂ ਦੀ ਵਾਧੂ ਤਨਖਾਹ ਨਾਲ ਨਿਵਾਜਿਆ ਜਾਵੇਗਾ। ਟਰਾਈਡੈਂਟ ਦੇ ਹੋਸਟਲਾਂ ਵਿਚ ਰਹਿੰਦੀਆਂ ਲੜਕੀਆਂ ਨੂੰ ਉਨ੍ਹਾਂ ਦੇ ਘਰ ਪੁੰਚਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਕਰੋਨਾਂ ਮਹਾਂਮਾਰੀ ਦੇ ਪ੍ਰਕੋਪ ਘਟਨ ਉਪਰੰਤ ਵਾਪਿਸ ਬੁਲਾਇਆ ਜਾਵੇਗਾ।

ਇਹ ਵੀ ਪੜ੍ਹੋ : ਅਜਨਾਲਾ ਦੇ ਸਿਵਲ ਹਸਪਤਾਲ ''ਚ ਖੁਦ ਪਹੁੰਚਿਆ ਕੋਰੋਨਾ ਦਾ ਸ਼ੱਕੀ ਮਰੀਜ਼, ਕੀਤਾ ਖੁਲਾਸਾ    


author

Gurminder Singh

Content Editor

Related News