ਅਧਿਆਪਕਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਕਾਰਨ ਸਕੂਲ ''ਚ ਸਹਿਮ ਦਾ ਮਾਹੌਲ

Saturday, Oct 24, 2020 - 06:10 PM (IST)

ਅਧਿਆਪਕਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਕਾਰਨ ਸਕੂਲ ''ਚ ਸਹਿਮ ਦਾ ਮਾਹੌਲ

ਧੂਰੀ (ਦਵਿੰਦਰ): ਕੋਰੋਨਾ ਵਾਇਰਸ ਕਾਰਨ ਜਿੱਥੇ ਪੂਰੇ ਪੰਜਾਬ ਵਿਚ ਸਕੂਲ,ਕਾਲਜ ਅਣਮਿੱਥੇ ਸਮੇਂ ਲਈ ਬੰਦ ਕੀਤੇ ਹੋਏ ਹਨ ।ਪਰ 19 ਅਕਤੂਬਰ ਤੋਂ ਸਰਕਾਰ ਵਲੋਂ ਸਰਕਾਰੀ ਤੇ ਨਿੱਜੀ ਸਕੂਲਾਂ ਨੂੰ ਖੋਲ੍ਹਣ ਦੀਆਂ ਹਦਾਇਤਾਂ ਤੋਂ ਬਾਅਦ ਕੀ ਸਰਕਾਰੀ ਤੇ ਪ੍ਰਾਈਵੇਟ ਸਕੂਲ ਖੁੱਲ੍ਹ ਗਏ ਹਨ ਤੇ ਇਨ੍ਹਾਂ ਸਕੂਲਾਂ 'ਚ ਅਧਿਆਪਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ।ਇਸ ਕੜੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੇ ਸਾਰੇ 58 ਅਧਿਆਪਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਸਨ।

 

ਇਹ ਵੀ ਪੜ੍ਹੋ: ਬਠਿੰਡਾ ਖ਼ੁਦਕੁਸ਼ੀ ਮਾਮਲੇ 'ਚ ਖੁੱਲ੍ਹਣ ਲੱਗੇ ਭੇਤ, ਵੱਡੇ ਰਾਜਨੀਤੀਕ ਆਗੂਆਂ ਨਾਲ ਜੁੜੀਆਂ ਤਾਰਾਂ

ਸਕੂਲ ਦੀ ਪ੍ਰਿੰਸੀਪਲ ਛੁੱਟੀ ਤੇ ਹੋਣ ਕਾਰਨ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਕੂਲ ਦੇਪੀਅਨ ਪਰਸ਼ਨ ਸਿੰਘ ਨੇ ਕਿਹਾ ਸਿਹਤ ਵਿਭਾਗ ਨੇ ਸਕੂਲ ਦੇ ਸਾਰੇ ਸਟਾਫ਼ ਦੇ ਕੋਰੋਨਾ ਟੈਸਟ ਕੀਤੇ ਗਏ ਸਨ, ਜਿਸ 'ਚੋਂ 30 ਅਧਿਆਪਕਾਂ ਦੀ ਰਿਪੋਰਟ ਆ ਚੁੱਕੀ ਹੈ 28 ਅਧਿਆਪਕਾਂ ਦੀ ਰਿਪੋਰਟ ਆਉਣੀ ਬਾਕੀ ਹੈ, ਜਿਸ ਵਿਚ ਇਕ ਅਧਿਆਪਕਾਂ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ। ਇਸ ਬਾਰੇ ਉਨ੍ਹਾਂ ਸਕੂਲ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ।ਇਸ ਸਬੰਧੀ ਧੂਰੀ ਦੇ ਐੱਸ.ਡੀ.ਐੱਮ ਲਤੀਫ਼ ਅਹਿਮਦ ਨੇ ਕਿਹਾ ਉਹ ਫੋਰੀ ਸਕੂਲ ਦਾ ਦੌਰਾ ਕਰਨਗੇ। ਸਕੂਲ ਦੇ ਇਕ ਅਧਿਆਪਕਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਵਿੱਚ ਸਹਿਮ ਦਾ ਮਾਹੌਲ ਹੈ ਜੋਕਿ ਹੁਣ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਉਣ ਨਾਲ ਸਕੂਲ ਨੂੰ ਛੁੱਟੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: 10 ਸਾਲਾਂ ਬੱਚੀ ਦੀ ਭਿਆਨਕ ਬੀਮਾਰੀ ਨਾਲ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ


author

Shyna

Content Editor

Related News