ਕੋਰੋਨਾ ਆਫਤ, ਸਿਹਤ ਵਿਭਾਗ ਨੇ ਪੰਜਾਬ ''ਚ 17 ਹਾਟਸਪਾਟ ਦੀ ਕੀਤੀ ਸ਼ਨਾਖਤ

Wednesday, Apr 15, 2020 - 12:58 PM (IST)

ਕੋਰੋਨਾ ਆਫਤ, ਸਿਹਤ ਵਿਭਾਗ ਨੇ ਪੰਜਾਬ ''ਚ 17 ਹਾਟਸਪਾਟ ਦੀ ਕੀਤੀ ਸ਼ਨਾਖਤ

ਚੰਡੀਗੜ੍ਹ : ਕੋਵਿਡ-19 ਖਿਲਾਫ ਲੜਾਈ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਸੂਬੇ ਦੇ ਸਿਹਤ ਨੇ ਵਿਭਾਗ ਪੰਜਾਬ ਵਿਚ 17 ਅਜਿਹੇ ਹਾਟਸਪਾਟ ਦੀ ਚੋਣ ਕੀਤੀ ਹੈ, ਜਿੱਥੇ ਕੋਰੋਨਾ ਦੇ ਹੁਣ ਤਕ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਾਂ ਆ ਰਹੇ ਹਨ। ਵਿਭਾਗ ਵਲੋਂ ਚੁਣੇ ਗਏ ਇਨ੍ਹਾਂ ਖੇਤਰਾਂ ਵਿਚ ਜੇਕਰ ਦੋ ਜਾਂ ਦੋ ਤੋਂ ਵੱਧ ਮਾਮਲੇ ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਇਨ੍ਹਾਂ ਨੂੰ ਹਾਟਸਪਾਟ ਵਿਚ ਰੱਖਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਪਠਾਨਕੋਟ 'ਚ ਤੇਜ਼ੀ ਨਾਲ ਪੈਰ ਪਸਾਰ ਰਿਹੈ ਕੋਰੋਨਾ, 22 ਤਕ ਪੁੱਜੀ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 

PunjabKesari

ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਹਾਟਸਪਾਟ ਵਿਚ ਰੱਖੇ ਖੇਤਰਾਂ ਵਿਚ ਹੁਣ ਤਕ 110 ਤੋਂ ਵੱਧ ਕੋਰੋਨਾ ਦੇ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਮੁਤਾਬਕ ਇਨ੍ਹਾਂ ਵਿਚ ਮੋਹਾਲੀ ਜ਼ਿਲਾ ਸਭ ਤੋਂ ਉਪਰ ਹੈ। ਇਸ ਤੋਂ ਬਾਅਦ ਨਵਾਂਸ਼ਹਿਰ, ਅੰਮ੍ਰਿਤਸਰ ਅਤੇ ਜਲੰਧਰ ਜ਼ਿਲਾ ਆਉਂਦਾ ਹੈ। ਹੁਸ਼ਿਆਰਪੁਰ, ਲੁਧਿਆਣਾ, ਮਾਨਸਾ, ਪਠਾਨਕੋਟ, ਰੂਪਨਗਰ ਦੇ ਇਲਾਕਿਆਂ ਨੂੰ ਵੀ ਹਾਟਸਪਾਟ ਵਿਚ ਰੱਖਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਕੋਰੋਨਾ ਆਫਤ ਦਰਮਿਆਨ ਕੈਪਟਨ ਨੇ ਸੱਦੀ ਸਰਬ ਪਾਰਟੀ ਮੀਟਿੰਗ

PunjabKesari

ਮੋਹਾਲੀ ਜ਼ਿਲੇ ਦੇ ਜਵਾਹਰਪੁਰ ਪਿੰਡ ਵਿਚ ਹੁਣ ਤਕ 32 ਤੋਂ ਵੱਧ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਨੂੰ ਹਾਟਸਪਾਟ ਐਲਾਨਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਫੇਜ਼ 3-ਏ, ਫੇਜ਼-5, ਫੇਜ਼ 9, ਸੈਕਟਰ 69 ਅਤੇ 91 ਦੀ ਵੀ ਚੋਣ ਕੀਤੀ ਗਈ ਹੈ। ਇਸੇ ਤਰ੍ਹਾਂ ਨਵਾਂਸ਼ਹਿਰ ਦੇ ਪਠਲਾਵਾ ਅਤੇ ਸੂਜੋਣ ਪਿੰਡ ਜਿੱਥੇ 12 ਅਤੇ 6 ਕੇਸ ਰਿਪੋਰਟ ਕੀਤੇ ਗਏ ਹਨ, ਨੂੰ ਕਰਮਵਾਰ ਹਾਟਸਪਾਟ ਵਜੋਂ ਚੁਣਿਆ ਗਿਆ ਹੈ। ਜਲੰਧਰ ਦੇ ਨਿਜ਼ਾਤਮ ਨਗਰ ਅਤੇ ਜ਼ਿਲੇ ਦੇ ਪਿੰਡ ਵਿਰਕਾਂ ਦੀ ਵੀ ਵਿਭਾਗ ਵਲੋਂ ਚੋਣ ਕੀਤੀ ਗਈ ਹੈ। ਅੰਮ੍ਰਿਤਸਰ ਦੇ ਡਾਇਮੰਡ ਅਸਟੇਟ ਕਲੋਨੀ ਅਤੇ ਊਧਮ ਸਿੰਘ ਨਗਰ ਨੂੰ ਹਾਟਸਪਾਟ ਵਜੋਂ ਚੁਣਿਆ ਗਿਆ ਹੈ। 

ਇਹ ਵੀ ਪੜ੍ਹੋ : ਸ਼ਰਮਨਾਕ : ਕੀਮਤੀ ਜਾਨਾਂ ਬਚਾਉਣ ਵਾਲੇ ਡਾਕਟਰਾਂ ਨੂੰ ਹੁਣ ਸ਼ੱਕੀ ਨਜ਼ਰਾਂ ਨਾਲ ਦੇਖ ਰਹੇ ਹਨ ਲੋਕ      

PunjabKesari

ਇਸੇ ਤਰ੍ਹਾਂ ਮੋਰਾਂਵਾਲੀ ਪਿੰਡ ਹੁਸ਼ਿਆਰਪੁਰ, ਅਮਰਪੁਰਾ ਲੁਧਿਆਣਾ, ਬੁਢਲਾਡਾ ਮਾਨਸਾ, ਸੁਜਾਨਪੁਰ ਪਠਾਨਕੋਟ ਅਤੇ ਰੋਪੜ ਦੇ ਛਤਵਾਲੀ ਦੀ ਹਾਟਸਪਾਟ ਵਜੋਂ ਚੋਣ ਕੀਤੀ ਗਈ ਹੈ। ਸਰਕਾਰ ਮੁਤਾਬਕ ਇਨ੍ਹਾਂ ਹਾਟਸਪਾਟ ਵਜੋਂ ਚੁਣੇ ਗਏ ਇਲਾਕਿਆਂ ਵਿਚ ਟੈਸਟਿੰਗ ਲਈ ਆਰ. ਟੀ.-ਪੀ. ਸੀ.ਆਰ. ਅਤੇ ਰੇਪਿਡ ਕਿਟਸ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। 

ਇਹ ਵੀ ਪੜ੍ਹੋ : ਪਾਵਰਕਾਮ ਨੇ ਪਲਟਿਆ ਫੈਸਲਾ: ਹੁਣ ਮੀਟਰ ਰੀਡਿੰਗ ਦੇ ਹਿਸਾਬ ਨਾਲ ਹੀ ਆਵੇਗਾ ਬਿੱਲ      

PunjabKesari

ਪੰਜਾਬ ਵਿਚ ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਮੰਗਲਵਾਰ ਤਕ 182 'ਤੇ ਪਹੁੰਚ ਗਈ ਹੈ। ਅੰਕੜਿਆਂ ਮੁਤਾਬਕ ਮੋਹਾਲੀ ਜ਼ਿਲੇ 'ਚ ਸਭ ਤੋਂ ਵੱਧ 56 ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ ਐੱਸ.ਬੀ.ਐੱਸ. ਨਗਰ ਤੋਂ 19, ਪਠਾਨਕੋਟ ਤੋਂ 22, ਹੁਸ਼ਿਆਰਪੁਰ ਤੋਂ 7, ਜਲੰਧਰ ਤੋਂ 24, ਮਾਨਸਾ 11, ਅੰਮ੍ਰਿਤਸਰ 11, ਲੁਧਿਆਣਾ ਜ਼ਿਲੇ ਤੋਂ 11, ਮੋਗਾ ਜ਼ਿਲੇ ਤੋਂ 4, ਰੂਪਨਗਰ ਤੋਂ 3, ਫਰੀਦਕੋਟ 3, ਪਟਿਆਲਾ 2, ਫ਼ਤਹਿਗੜ੍ਹ ਸਾਹਿਬ 2, ਸੰਗਰੂਰ 2, ਬਰਨਾਲਾ 2, ਕਪੂਰਥਲਾ 2, ਮੁਕਤਸਰ 1 ਮਾਮਲਾ ਸਾਹਮਣੇ ਆਇਆ ਹੈ। ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ ਹੁਣ ਤੱਕ 22 ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 13 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਨਿੱਜੀ ਯੂਨੀਵਰਸਿਟੀ ਦੀ ਕੋਰੋਨਾ ਪਾਜ਼ੀਟਿਵ ਵਿਦਿਆਰਥਣ ਬਾਰੇ ਸਾਹਮਣੇ ਆਈ ਇਹ ਗੱਲ      


author

Gurminder Singh

Content Editor

Related News