ਪੰਜਾਬ ਵਿਚ ਕੋਰੋਨਾ ਦਾ ਕਹਿਰ, ਦਿਨ ਚੜ੍ਹਦੇ 13 ਪਾਜ਼ੇਟਿਵ ਮਾਮਲੇ, ਇਕ ਦੀ ਮੌਤ
Tuesday, Jun 02, 2020 - 07:09 PM (IST)
ਜਲੰਧਰ/ਅੰਮ੍ਰਿਤਸਰ/ਪਠਾਨਕੋਟ (ਦਲਜੀਤ) : ਪੰਜਾਬ ਵਿਚ ਕੋਰੋਨ ਦਾ ਕਹਿਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਦਿਨ ਚੜ੍ਹਦੇ ਹੀ ਪੰਜਾਬ ਵਿਚ ਕੋਰੋਨਾ ਵਾਇਰਸ ਦੇ 13 ਪਾਜ਼ੇਟਿਵ ਮਾਮਲੇ ਰਿਪੋਰਟ ਕੀਤੇ ਗਏ। ਜਦਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਪਠਾਨਕੋਟ ਦੇ ਮਰੀਜ਼ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਜਲੰਧਰ ਜ਼ਿਲ੍ਹੇ ਦੇ 10 ਅਤੇ ਸੰਗਰੂਰ ਜ਼ਿਲ੍ਹੇ ਦੇ 3 ਪਾਜ਼ੇਟਿਵ ਮਾਮਲੇ ਦਰਜ ਹੋਏ ਹਨ। ਇਸ ਤੋਂ ਇਲਾਵਾ ਮੰਗਲਵਾਰ ਨੂੰ ਕੋਰੋਨਾ ਲਾਗ ਨਾਲ ਪੀੜਤ ਪਠਾਨਕੋਟ ਦੇ ਵਿਅਕਤੀ ਨੇ ਅੰਮ੍ਰਿਤਸਰ ਵਿਚ ਦਮ ਤੋੜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਦੇ ਕੋਰੋਨਾ ਪਾਜ਼ੇਟਿਵ 60 ਸਾਲਾ ਮਰੀਜ਼ ਦੀ ਹਾਲਤ ਕਾਫੀ ਗੰਭੀਰ ਸੀ। ਪਹਿਲਾਂ ਉਸ ਨੂੰ ਸਾਹ ਨਾ ਆਉਣ ਕਾਰਨ ਆਕਸੀਜਨ ਲਾਈ ਗਈ ਸੀ ਪਰ ਉਸ ਦੀ ਸਿਹਤ ਜ਼ਿਆਦਾ ਵਿਗੜਨ ਕਾਰਨ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ, ਜਿਸ ਦੀ ਅੱਜ ਮੌਤ ਹੋ ਗਈ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਕਾਰਨ ਪੰਜਾਬ ਵਿਚ ਇਹ 47ਵੀਂ ਮੌਤ ਹੈ।
ਇਹ ਵੀ ਪੜ੍ਹੋ : ਟਾਂਡਾ 'ਚ ਕਹਿਰ ਵਰ੍ਹਾਅ ਰਿਹਾ ਕੋਰੋਨਾ, 8 ਹੋਰ ਪਾਜ਼ੇਟਿਵ ਮਾਮਲੇ ਆਏ ਸਾਹਮਣੇ
ਪੰਜਾਬ ਵਿਚ ਕੋਰੋਨਾ ਦੇ ਤਾਜ਼ਾ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 2300 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 401, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 265, ਮੋਹਾਲੀ 'ਚ 116, ਪਟਿਆਲਾ 'ਚ 126, ਲੁਧਿਆਣਾ 'ਚ 205, ਪਠਾਨਕੋਟ 'ਚ 60, ਨਵਾਂਸ਼ਹਿਰ 'ਚ 110, ਤਰਨਾਰਨ 167, ਮਾਨਸਾ 'ਚ 32, ਕਪੂਰਥਲਾ 36, ਹੁਸ਼ਿਆਰਪੁਰ 'ਚ 129, ਫਰੀਦਕੋਟ 62, ਸੰਗਰੂਰ 'ਚ 103 ਕੇਸ, ਮੁਕਤਸਰ 67, ਗਰਦਾਸਪੁਰ 'ਚ 141 ਕੇਸ, ਮੋਗਾ 'ਚ 61, ਬਰਨਾਲਾ 'ਚ 24, ਫਤਿਹਗੜ੍ਹ ਸਾਹਿਬ 'ਚ 58, ਫਾਜ਼ਿਲਕਾ 46, ਬਠਿੰਡਾ 'ਚ 45, ਰੋਪੜ 'ਚ 70 ਅਤੇ ਫਿਰੋਜ਼ਪੁਰ 'ਚ 46 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2006 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 296 ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 47 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਦਿੱਲੀ ਵਿਆਹ 'ਚ ਸ਼ਮੂਲੀਅਤ ਕਰਕੇ ਪਰਤੇ ਖਮਾਣੋਂ ਦੇ 5 ਲੋਕ ਆਏ ਕੋਰੋਨਾ ਪਾਜ਼ੇਟਿਵ