ਪੰਜਾਬ ''ਚ ਕੋਰੋਨਾ ਵਾਇਰਸ ਨੇ ਫੜੀ ਤੇਜ਼ੀ, ਪਠਾਨਕੋਟ ''ਚ ਇਕ ਹੋਰ ਪਾਜ਼ੇਟਿਵ ਕੇਸ ਆਇਆ ਸਾਹਮਣੇ

Tuesday, Apr 07, 2020 - 06:26 PM (IST)

ਪਠਾਨਕੋਟ : ਪਠਾਨਕੋਟ ਜ਼ਿਲੇ 'ਚ ਕੋਰੋਨਾ ਵਾਇਰਸ ਦਾ ਇਕ ਹੋਰ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਪਠਾਨਕੋਟ ਦੀ ਪਹਿਲੀ ਕੋਰੋਨਾ ਪਾਜ਼ੇਟਿਵ ਮ੍ਰਿਤਕ ਰਾਜ ਰਾਣੀ ਦੇ ਪਤੀ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਦਰਅਸਲ ਰਾਜ ਰਾਣੀ ਦੇ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਉਕਤ ਦੇ ਸੰਪਰਕ ਵਿਚ ਆਏ ਸਾਰੇ ਵਿਅਕਤੀਆਂ ਨੂੰ ਆਈਸੋਲੇਟ ਕਰਕੇ ਉਨ੍ਹਾਂ ਦੇ ਟੈਸਟ ਕੀਤੇ ਗਏ ਸਨ। ਵਿਭਾਗ ਨੇ ਰਾਜ ਰਾਣੀ ਦੇ ਪਰਿਵਾਰ ਦੇ 12 ਮੈਂਬਰਾਂ ਦੇ ਸੈਂਪਲ ਲਏ ਗਏ ਸਨ। ਜਿਨ੍ਹਾਂ 'ਚੋਂ 11 ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਸ ਦੇ ਪਤੀ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। 

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੂੰ ਹਲਕੇ ''ਚ ਲੈਣ ਵਾਲੇ ਲੋਕ ਹੋ ਜਾਣ ਸਾਵਧਾਨ, ਅੰਮ੍ਰਿਤਸਰ ਦੀ ਇਹ ਖਬਰ ਉਡਾਏਗੀ ਹੋਸ਼    

ਦੱਸਣਯੋਗ ਹੈ ਕਿ ਸ਼ੇਖਾਂ ਮੁਹੱਲਾ ਦੀ ਰਹਿਣ ਵਾਲੀ ਰਾਜ ਰਾਣੀ ਜੋ ਕਿ 2 ਅਪ੍ਰੈਲ ਨੂੰ ਹੀ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ 5 ਅਪ੍ਰੈਲ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਇਲਾਵਾ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਛਾਤੀ 'ਚ ਇਨਫੈਕਸ਼ਨ ਹੋਣ ਨਾਲ ਪਿਛਲੇ 12 ਘੰਟਿਆਂ ਤੋਂ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। 

ਇਹ ਵੀ ਪੜ੍ਹੋ : ਕਰਫਿਊ ਦੌਰਾਨ ਵੱਡੀ ਵਾਰਦਾਤ, ਨਾਕੇ ''ਤੇ ਪਿੰਡ ਜਾਣੀਆਂ ਦੇ ਸਰਪੰਚ ਨੂੰ ਮਾਰੀ ਗੋਲੀ

ਪੰਜਾਬ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਪਾਜ਼ੇਟਿਵ ਮਰੀਜ਼
ਪੰਜਾਬ ' ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ 'ਚ ਹੁਣ ਤੱਕ 91 ਪਾਜ਼ੇਟਿਵ ਕੇਸ ਆਏ ਸਾਹਮਣੇ ਆ ਚੁੱਕੇ ਹਨ। ਜਦਕਿ ਇਸ ਨਾਲ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤਕ ਦੇ ਅੰਕੜਿਆਂ ਮੁਤਾਬਕ ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 26 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਨਵਾਂਸ਼ਹਿਰ ਦੇ 19, ਹੁਸ਼ਿਆਰਪੁਰ ਦੇ 07, ਜਲੰਧਰ ਦੇ 06, ਲੁਧਿਆਣਾ 06, ਅੰਮ੍ਰਿਤਸਰ 'ਚ 10, ਪਟਿਆਲਾ, ਫਰੀਦਕੋਟ, ਬਰਨਾਲਾ, ਮੋਗਾ, ਕਪੂਰਥਲਾ ਦਾ 1-1 ਕੇਸ ਸਾਹਮਣੇ ਆ ਚੁੱਕਾ ਹੈ। ਜਦਕਿ ਰੋਪੜ 'ਚ ਕੋਰੋਨਾ ਦੇ 03, ਮਾਨਸਾ 'ਚ 05, ਪਠਾਨਕੋਟ 'ਚ 02, ਫਤਿਹਗੜ ਸਾਹਿਬ ਦੇ 02 ਕੇਸ ਸਾਹਮਣੇ ਆ ਚੁੱਕੇ ਹਨ। 

ਇਹ ਵੀ ਪੜ੍ਹੋ : ''ਕੋਰੋਨਾ'' ਕਾਰਣ ਲੁਧਿਆਣਾ ਦੇ ਪ੍ਰਵਾਸੀ ਭਾਰਤੀ ਦੀ ਅਮਰੀਕਾ ''ਚ ਮੌਤ


Gurminder Singh

Content Editor

Related News