ਜਲਾਲਾਬਾਦ ਲਈ ਰਾਹਤ ਭਰੀ ਖਬਰ, ਸ਼ੱਕੀ ਹਾਲਾਤ ''ਚ ਮਰੇ 22 ਸਾਲਾ ਮੁੰਡੇ ਦੀ ਰਿਪੋਰਟ ਆਈ ਨੈਗੇਟਿਵ
Tuesday, Apr 21, 2020 - 02:39 PM (IST)
ਜਲਾਲਾਬਾਦ (ਸੇਤੀਆ,ਸੁਮਿਤ) : ਜਲਾਲਾਬਾਦ ਹਲਕੇ ਲਈ ਉਸ ਸਮੇਂ ਰਾਹਤ ਭਰੀ ਖਬਰ ਆਈ ਜਦੋਂ ਬੀਤੇ ਦਿਨੀਂ ਮੱਧ ਪ੍ਰਦੇਸ਼ ਤੋਂ ਵਾਇਆ ਕੋਟਾ ਰਾਜਸਥਾਨ ਰਾਹੀਂ ਫਸਲ ਦੀ ਕਟਾਈ ਕਰਕੇ ਜਲਾਲਾਬਾਦ ਦੇ ਪਿੰਡ ਕਾਹਨੇਵਾਲਾ ਵਾਸੀ 22 ਸਾਲਾ ਕੇਵਲ ਸਿੰਘ ਦੀ ਸ਼ੱਕੀ ਹਲਾਤ ਵਿਚ ਹੋਈ ਮੌਤ ਤੋਂ ਬਾਅਦ ਸਿਵਲ ਪ੍ਰਸ਼ਾਸਨ ਵਲੋਂ ਅਹਿਤਿਆਤ ਵਜੋਂ ਲਈ ਕੋਰੋਨਾ ਜਾਂਚ ਟੈਸਟ ਦੀ ਰਿਪੋਰਟ ਨੈਗਟਿਵ ਆਈ। ਇਸ ਤੋਂ ਇਲਾਵਾ ਕੇਵਲ ਸਿੰਘ ਦੇ ਨਾਲ ਸੰਪਰਕ 'ਚ ਆਏ 7 ਹੋਰ ਪਰਿਵਾਰਕ ਮੈਂਬਰਾਂ ਨੂੰ ਘਰ ਵਿਚ ਕੁਆਰੰਟਾਈਨ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ।
ਇਹ ਵੀ ਪੜ੍ਹੋ : ਭਾਈ ਨਿਰਮਲ ਸਿੰਘ ਖਾਲਸਾ ਦੀ ਧੀ ਨੇ ਕੋਰੋਨਾ ਤੋਂ ਜਿੱਤੀ ਜੰਗ, ਹਸਪਤਾਲ ਤੋਂ ਮਿਲੀ ਛੁੱਟੀ
ਇਥੇ ਦੱਸਣਯੋਗ ਹੈ ਕਿ ਕੇਵਲ ਸਿੰਘ ਮੱਧ ਪ੍ਰਦੇਸ਼ ਅਤੇ ਕੋਟਾ ਰਾਜਸਥਾਨ ਵਿਚ ਕਣਕ ਦੀ ਕਟਾਈ ਲਈ ਕੰਬਾਇਨ ਲੈ ਕੇ ਗਿਆ ਸੀ ਅਤੇ ਇਸ ਦੌਰਾਨ ਕੁੱਲ 3 ਕੰਬਾਇਨਾਂ ਸਮੇਤ 15 ਹੋਰ ਲੋਕ ਵੱਖ-ਵੱਖ ਥਾਵਾਂ ਤੋਂ ਪਰਤੇ ਸਨ। 18 ਅਪ੍ਰੈਲ ਦਿਨ ਸ਼ਨੀਵਾਰ ਸ਼ਾਮ ਕਰੀਬ 4 ਵਜੇ ਕੇਵਲ ਸਿੰਘ ਆਪਣੇ ਘਰ ਪਰਤਿਆ ਜਿਸਦੀ ਜਾਣਕਾਰੀ ਪਿੰਡ ਦੀ ਪੰਚਾਇਤ ਵਲੋਂ ਸਿਵਲ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ ਅਤੇ ਇਸ ਤੋਂ ਬਾਅਦ ਕੋਈ ਲੱਛਣ ਨਾ ਆਉਣ ਕਾਰਣ ਉਸ ਨੂੰ ਘਰ ਵਿਚ ਕੁਆਰੰਟਾਈਨ ਕਰ ਦਿੱਤਾ ਗਿਆ ਸੀ ਅਤੇ ਪਰ ਐਤਵਾਰ ਸਵੇਰੇ ਉਸਦੀ ਅਚਾਨਕ ਮੌਤ ਹੋ ਗਈ। ਇਸ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਮੀਡੀਆ 'ਚ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ। ਜਿਸ ਤੋਂ ਬਾਅਦ ਹਰਕਤ 'ਚ ਆਏ ਸਿਵਲ ਪ੍ਰਸ਼ਾਸਨ ਨੇ ਕੇਵਲ ਸਿੰਘ ਸਮੇਤ 8 ਲੋਕਾਂ ਦੇ ਕੋਰੋਨਾ ਵਾਇਰਸ ਜਾਂਚ ਲਈ ਸੈਂਪਲ ਲਏ ਅਤੇ ਮੰਗਲਵਾਰ ਨੂੰ ਕੇਵਲ ਸਿੰਘ ਸਮੇਤ ਹੋਰਾਂ ਲੋਕਾਂ ਦੀ ਰਿਪੋਰਟ ਨੈਗਟਿਵ ਆਈ।
ਇਹ ਵੀ ਪੜ੍ਹੋ : ਪਟਿਆਲਾ ਜ਼ਿਲੇ ''ਚ ਕੋਰੋਨਾ ਦਾ ਕਹਿਰ, 5 ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ