ਜਲੰਧਰ : ''ਜਨਤਾ ਕਰਫਿਊ'' ਦੌਰਾਨ ਜੇ ਪਵੇ ਐਮਰਜੈਂਸੀ ਤਾਂ ਇਥੇ ਕਰੋ ਪਹੁੰਚ

Sunday, Mar 22, 2020 - 03:25 PM (IST)

ਜਲੰਧਰ : ''ਜਨਤਾ ਕਰਫਿਊ'' ਦੌਰਾਨ ਜੇ ਪਵੇ ਐਮਰਜੈਂਸੀ ਤਾਂ ਇਥੇ ਕਰੋ ਪਹੁੰਚ

ਜਲੰਧਰ (ਦੀਪਕ) : ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਗਏ 'ਜਨਤਾ ਕਰਫਿਊ' ਕਾਰਨ ਜਲੰਧਰ ਮੁਕੰਮਲ ਤੌਰ 'ਤੇ ਬੰਦ ਰਿਹਾ। ਸ਼ਹਿਰ ਦੇ ਰੇਲਵੇ ਸਟੇਸ਼ਨ, ਬਸ ਸਟੈਂਡ ਤੇ ਸਮੁੱਚੇ ਬਜ਼ਾਰਾਂ ਵਿਚ ਸੰਨਾਟਾ ਛਾਇਆ ਹੋਇਆ ਹੈ। ਅਜਿਹੇ ਵਿਚ ਜੇਕਰ ਕਿਸੇ ਨੂੰ ਐਮਰਜੈਂਸੀ ਪੈਂਦੀ ਹੈ ਤਾਂ ਉਹ ਜੋਤੀ ਚੌਕ ਸਥਿਤ ਮੈਡੀਕਲ ਦੁਕਾਨਾਂ 'ਤੇ ਪਹੁੰਚ ਕਰ ਸਕਦਾ ਹੈ। ਸਰਕਾਰ ਵਲੋਂ ਮਹਿਜ਼ ਹਸਪਤਾਲਾਂ ਅਤੇ ਮੈਡੀਕਲ ਦੁਕਾਨਾਂ ਨੂੰ ਹੀ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਭਗਤ ਸਿੰਘ ਚੌਕ ਨੇੜੇ ਵੀ ਮੈਡੀਕਲ ਦੁਕਾਨ 'ਤੇ ਪਹੁੰਚ ਕੀਤੀ ਜਾ ਸਕਦੀ ਹੈ। ਬੰਦ ਕਾਰਨ ਸ਼ਹਿਰ ਵਿਚ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ ਅਤੇ ਪੁਲਸ ਵਲੋਂ ਪੂਰੀ ਮੁਸ਼ਤੈਦੀ ਨਾਲ ਚੌਕਸੀ ਵਰਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਜਨਤਾ ਦੀ ਸਹੂਲਤ ਨੂੰ ਦੇਖਦੇ ਹੋਏ ਮੈਡੀਕਲ ਦੁਕਾਨਾਂ ਨੂੰ ਖੁੱਲ੍ਹਾ ਰੱਖਣ ਦੀ ਛੋਟ ਦਿੱਤੀ ਗਈ ਹੈ। 

PunjabKesari

ਪੈਟਰੋਲ ਪੰਪ ਵੀ ਖੁੱਲ੍ਹੇ
ਮੈਡੀਕਲ ਸਹੂਲਤਾਂ ਤੋਂ ਇਲਾਵਾ ਪੈਟਰੋਲ ਪੰਪਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਪੈਟਰੋਲ ਪੰਪ ਸਿਰਫ ਉਨ੍ਹਾਂ ਵਾਹਨਾਂ 'ਚ ਹੀ ਤੇਲ ਪਾ ਰਹੇ ਹਨ ਜਿਹੜੇ ਐਮਰਜੈਂਸੀ ਵਿਚ ਹੋਣ। ਪੈਟਰੋਲ ਪੰਪ ਮੁਲਾਜ਼ਮਾਂ ਵਲੋਂ ਸਿਰਫ ਐੈਂਬੂਲੈਂਸ ਜਾਂ ਫਿਰ ਉਨ੍ਹਾਂ ਵਾਹਨਾਂ ਵਿਚ ਵੀ ਤੇਲ ਪਾਇਆ ਜਾ ਰਿਹਾ ਜਿਨ੍ਹਾਂ ਵਲੋਂ ਹਸਪਤਾਲ ਤਕ ਪਹੁੰਚ ਕੀਤੀ ਜਾ ਰਹੀ ਹੋਵੇ ਜਾਂ ਫਿਰ ਉਹ ਕਿਸੇ ਐਮਰਜੈਂਸੀ ਵਿਚ ਹਨ। 

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ 31 ਮਾਰਚ ਤਕ 'ਪੰਜਾਬ ਲੌਕ ਡਾਊਨ'      

PunjabKesari

ਕੀ ਰਿਹਾ ਦੁਆਬਾ ਦਾ ਹਾਲ 
ਜਨਤਾ ਕਰਫਿਊ ਕਾਲਨ ਪੂਰਾ ਦੁਆਬਾ ਮੁਕੰਮਲ ਤੌਰ 'ਤੇ ਬੰਦ ਰਿਹਾ। ਆਲਮ ਇਹ ਸੀ ਕਿ ਸਵੇਰ ਤੋਂ ਹੀ ਲੋਕ ਘਰਾਂ ਵਿਚ ਬੰਦ ਹੋ ਗਏ। ਜਿਹੜੀਆਂ ਥਾਵਾਂ 'ਤੇ ਚਹਿਲ-ਪਹਿਲ ਹੁੰਦੀ ਸੀ, ਉਨ੍ਹਾਂ ਥਾਵਾਂ 'ਤੇ ਦਿਨ ਚੜ੍ਹਦੇ ਹੀ ਸੁੰਨ ਪਸਰੀ ਨਜ਼ਰ ਆਈ। ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਹੁਸ਼ਿਆਰਪੁਰ, ਭੋਗਪੁਰ, ਨਕੋਦਰ 'ਚ ਸੜਕਾਂ 'ਤੇ ਸੁੰਨ ਪਸਰੀ ਦੇਖੀ ਗਈ। ਅਹਿਤਿਆਤ ਵਜੋਂ ਪੁਲਸ ਦੇ ਜਵਾਨ ਹਰ ਚੌਂਕ 'ਤੇ ਖੜ੍ਹੇ ਨਜ਼ਰ ਆਏ। ਲੋਕਾਂ ਵਲੋਂ ਬੰਦ ਦੇ ਸੱਦੇ ਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਬੰਦ ਦੌਰਾਨ ਸਿਰਫ ਹਸਪਤਾਲ ਅਤੇ ਮੈਡੀਕਲ ਸ਼ਾਪਸ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਦੁਆਬਾ 'ਚ 'ਜਨਤਾ ਕਰਫਿਊ' ਦਾ ਅਸਰ ਸੜਕਾਂ 'ਤੇ ਪਸਰੀ ਸੁੰਨ, ਦੇਖੋ ਤਸਵੀਰਾਂ      


author

Gurminder Singh

Content Editor

Related News