ਕੋਰੋਨਾ ਵਾਇਰਸ: ਡਿਊਟੀ ''ਤੇ ਤੈਨਾਤ ਪੁਲਸ ਅਧਿਕਾਰੀਆਂ ਦੇ ਸ਼ਹਿਰ ਵਾਸੀਆਂ ਨੇ ਮਨਾਏ ਜਨਮ ਦਿਨ
Saturday, May 02, 2020 - 03:01 PM (IST)
ਅੰਮ੍ਰਿਤਸਰ (ਅਵਧੇਸ਼): ਮਹਾਨਗਰ 'ਚ ਕੱਲ੍ਹ ਜਿੱਥੇ ਮਜ਼ਦੂਰ ਦਿਵਸ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ, ਉਥੇ ਕੋਰੋਨਾ ਵਾਇਰਸ ਦੌਰਾਨ ਲੱਗੇ ਕਰਫਿਊ 'ਚ 24 ਘੰਟੇ ਸੜਕਾਂ 'ਤੇ ਡਿਊਟੀ ਦੇਣ ਵਾਲੀ ਪੰਜਾਬ ਪੁਲਸ ਦੇ ਕੁਝ ਅਧਿਕਾਰੀਆਂ ਦਾ ਜਨਮ ਦਿਨ ਡਾਕਟਰਾਂ 'ਤੇ ਸ਼ਹਿਰ ਵਾਸੀਆਂ ਵਲੋਂ ਵੱਖ-ਵੱਖ ਥਾਂਈ ਸੜਕ ਵਿਚਕਾਰ ਲੱਗੇ ਨਾਕਿਆਂ 'ਤੇ ਕੇਕ ਕੱਟ ਕੇ ਮਨਾਇਆ ਗਿਆ। ਇਸ ਕੋਰੋਨਾ ਵਾਇਰਸ ਦੀ ਜੰਗ ਨਾਲ ਨਜਿੱਠਣ ਲਈ ਜਿੱਥੇ ਜ਼ਿਲਾ ਪ੍ਰਸਾਸ਼ਨ ਤੋਂ ਇਲਾਵਾ ਪੰਜਾਬ ਪੁਲਸ, ਡਾਕਟਰ, ਨਿਗਮ ਅਤੇ ਹੋਰ ਮੁਲਾਜਮ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਉਥੇ ਨਾਲ-ਨਾਲ ਆਪਣੀਆਂ ਖੁਸ਼ੀਆਂ ਵੀ ਸਾਂਝੀਆਂ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ਦੌਰਾਨ ਮਾਨਵਤਾ ਦੀ ਸੇਵਾ 'ਚ ਮਿਸਾਲ ਬਣਿਆ ਡੇਰਾ ਬਿਆਸ
ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ ਸ਼ਿਵਦਰਸ਼ਨ ਸਿੰਘ ਅਤੇ ਥਾਣਾ ਸਦਰ ਦੇ ਅਧੀਨ ਪੈਂਦੀ ਪੁਲਸ ਚੌਕੀ ਵਿਜੇ ਨਗਰ ਦੇ ਇੰਚਾਰਜ ਏ.ਐੱਸ.ਆਈ ਗੁਰਜੀਤ ਸਿੰਘ ਦਾ ਅੱਜ ਜਨਮ ਦਿਨ ਸਥਾਨਕ ਡਾਕਟਰਾਂ, ਸ਼ਹਿਰ ਵਾਸੀਆਂ ਅਤੇ ਥਾਣੇ 'ਤੇ ਚੌਕੀ ਦੇ ਮੁਲਾਜਮਾਂ ਵਲੋਂ ਕੇਕ ਕੱਟਣ ਦੀ ਰਸਮਾ ਅਦਾ ਕਰਕੇ ਮਨਾਇਆ ਗਿਆ। ਇਸ ਮੌਕੇ ਗੱਲਬਾਤ ਦੌਰਾਨ ਥਾਣਾ ਮੁੱਖੀ ਸ਼ਿਵਦਰਸ਼ਨ ਸਿੰਘ ਨੇ ਕਿਹਾ ਕਿ ਉਹ ਹਰ ਵਾਰ ਆਪਣਾ ਜਨਮ ਦਿਨ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਬਾਅਦ ਆਪਣੇ ਪਰਿਵਾਰ ਨਾਲ ਮਨਾਉਂਦੇ ਸਨ ਪਰ ਇਸ ਵਾਰ ਜਿਹੜਾ ਜਨਮ ਦਿਨ ਮੌਜੂਦਾ ਬਣੀ ਭਿਆਨਕ ਸਥਿਤੀ 'ਚ ਡਾਕਟਰਾਂ ਅਤੇ ਹੋਰ ਸਹਿਯੋਗੀਆਂ ਨੇ ਡਿਊਟੀ ਦੌਰਾਨ ਲਾਰੈਂਸ ਰੋਡ ਚੌਕ ਸਥਿਤ ਨਾਕੇ 'ਤੇ ਕੇਕ ਦੀ ਰਸਮ ਅਦਾ ਕਰਵਾ ਕੇ ਜਿਹੜਾ ਤੋਹਫਾ ਦਿੱਤਾ ਹੈ ਉਸ ਨੂੰ ਉਹ ਹਮੇਸ਼ਾਂ ਯਾਦ ਰੱਖਣਗੇ। ਇਸ ਮੌਕੇ ਡਾ. ਸਤਿਆਜੀਤ, ਡਾ. ਰਾਜੀਵ, ਸਮਾਜ ਸੇਵਕ ਰਮਨ, ਪੀ. ਆਰ. ਓ ਰਾਜੀਵ ਕੁਮਾਰ, ਚੌਕੀ ਕੋਰਟ ਕੰਪਲੈਕਸ ਦੇ ਇੰਚਾਰਜ ਏ. ਐੱਸ. ਆਈ. ਅਸ਼ਵਨੀ ਕੁਮਾਰ, ਲਾਰੈਂਸ ਰੋਡ ਚੌਕੀ ਇੰਚਾਰਜ ਏ. ਐੱਸ. ਆਈ ਮਨਜੀਤ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਲਾਕਡਾਊਨ ਤੋਂ ਬਾਅਦ ਸਕੂਲਾਂ 'ਚ ਦਿਖੇਗਾ ਨਵਾਂ ਮਾਹੌਲ, ਹੋਣਗੇ ਇਹ ਨਵੇ ਨਿਯਮ ਲਾਗੂ
ਕੋਰੋਨਾ ਦੀ ਜੰਗ ਜਿੱਤ ਕੇ ਛੁੱਟੀ ਦਾ ਆਨੰਦ ਮਨਾਵਾਂਗੇ
ਇਸੇ ਤਰ੍ਹਾਂ ਪੁਲਸ ਚੌਕੀ ਵਿਜੇ ਨਗਰ ਦੇ ਚੌਕੀ ਇੰਚਾਰਜ਼ ਏ. ਐੱਸ. ਆਈ ਗੁਰਜੀਤ ਸਿੰਘ ਨੂੰ ਚਾਰੇ ਪਾਸਿਉ ਜਨਮ ਦਿਨ ਦੀ ਵਧਾਈਆਂ ਦਾ ਤਾਂਤਾ ਵੇਖਣ ਨੂੰ ਮਿਲਿਆ, ਜਿਨ੍ਹਾਂ ਪੁਲਸ ਚੌਕੀ ਬਾਹਰ ਆਪਣੇ ਮੁਲਾਜਮ ਸਾਥੀਆਂ ਤੇ ਹੋਰ ਸਹਿਯੋਗੀਆਂ ਨਾਲ ਕੇਕ ਕੱਟ ਕੇ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ ਜਗ ਬਾਣੀ ਨਾਲ ਵਿਸ਼ੇਸ ਗੱਲਬਾਤ ਕਰਦਿਆ ਚੌਕੀ ਇੰਚਾਰਜ਼ ਗੁਰਜੀਤ ਸਿੰਘ ਨੇ ਕਿਹਾ ਕਿ ਭਾਵੇ ਸਰਕਾਰ ਵਲੋਂ ਉਨ੍ਹਾਂ ਨੂੰ ਵਿਆਹ ਦੀ ਵਰੇਗੰਢ ਅਤੇ ਜਨਮ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪਰ ਕੋਰੋਨਾ ਵਾਇਰਸ ਨਾਲ ਬਣੀ ਤਣਾਅਪੂਰਨ ਸਥਿਤੀ 'ਚ ਉਨ੍ਹਾਂ ਦਾ ਪਹਿਲਾ ਫਰਜ਼ ਆਪਣੀ ਡਿਊਟੀ 'ਤੇ ਤੈਨਾਤ ਰਹਿ ਕੇ ਲੋਕਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਆਪਣੇ ਜਨਮ ਦਿਨ 'ਤੇ ਛੁੱਟੀ ਨਾ ਹੋਣ 'ਤੇ ਕੋਈ ਗਿਲਾ ਸ਼ਿਕਵਾ ਨਹੀਂ ਹੈ, ਕਿਉÎਕਿ ਉਨ੍ਹਾਂ ਨੇ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੀ ਅਗਵਾਈ 'ਚ ਧਾਰਨਾ ਬਣਾਈ ਹੈ ਕਿ ਜਦੋਂ ਵੀ ਕੋਰੋਨਾ ਵਾਇਰਸ ਦੀ ਜੰਗ ਜਿੱਤੀ ਜਾਵੇਗੀ ਉਸ ਤੋਂ ਬਾਅਦ ਛੁੱਟੀ ਦਾ ਆਨੰਦ ਮੰਨਾਂਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਸ ਉਨ੍ਹਾਂ ਦੀ ਸੇਵਾ ਲਈ 24 ਘੰਟੇ ਵਚਨਬੱਧ ਹੈ। ਮਹਾਮਾਰੀ ਬੀਮਾਰੀ ਤੋਂ ਬੱਚਣ ਲਈ ਸ਼ਹਿਰ ਵਾਸੀਆਂ ਨੂੰ ਘਰਾਂ 'ਚ ਰਹਿਣਾ ਚਾਹੀਦਾ ਹੈ। ਇਸ ਮੌਕੇ ਏ. ਐੱਸ. ਆਈ. ਸਰਵਨ ਸਿੰਘ, ਏ. ਐੱਸ. ਆਈ. ਕਰਮ ਸਿੰਘ, ਏ. ਐੱਸ. ਆਈ. ਉੱਤਮ ਗੁਰਿੰਦਰ ਸਿੰਘ, ਏ. ਐੱਸ. ਆਈ. ਦਲਜੀਤ ਸਿੰਘ, ਏ. ਐੱਸ. ਆਈ. ਹਰਪਾਲ ਸਿੰਘ, ਏ. ਐੱਸ. ਆਈ. ਵਰਿੰਦਰ ਸਿੰਘ, ਸਮਾਜ ਸੇਵਕ ਸੁਮੀਲ ਬਾਬਾ, ਸੁਭਾਸ਼ ਕੁਮਾਰ ਆਦਿ ਹਾਜ਼ਰ ਸਨ।