ਕਰਫਿਊ ਦੌਰਾਨ ਵੱਡੀ ਵਾਰਦਾਤ, ਨਾਕੇ ''ਤੇ ਪਿੰਡ ਜਾਣੀਆਂ ਦੇ ਸਰਪੰਚ ਨੂੰ ਮਾਰੀ ਗੋਲੀ

Monday, Apr 06, 2020 - 06:30 PM (IST)

ਕਰਫਿਊ ਦੌਰਾਨ ਵੱਡੀ ਵਾਰਦਾਤ, ਨਾਕੇ ''ਤੇ ਪਿੰਡ ਜਾਣੀਆਂ ਦੇ ਸਰਪੰਚ ਨੂੰ ਮਾਰੀ ਗੋਲੀ

ਅੰਮ੍ਰਿਤਸਰ/ਜੰਡਿਆਲਾ ਗੁਰੂ (ਅਰੁਣ, ਸੁਰਿੰਦਰ, ਸ਼ਰਮਾ) : ਕੋਰੋਨਾ ਮਹਾਮਾਰੀ ਕਾਰਣ ਜਿਥੇ ਪੁਲਸ ਦਾ ਸਖਤ ਪਹਿਰਾ ਚਾਰ-ਚੁਫੇਰੇ ਨਜ਼ਰ ਆ ਰਿਹਾ ਹੈ, ਉਥੇ ਪੁਲਸ ਦੇ ਪ੍ਰਬੰਧਾਂ ਨੂੰ ਛਿੱਕੇ ਟੰਗਦਿਆਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਬੇਖੌਫ ਹੋ ਕੇ ਗੋਲੀਆਂ ਚਲਾਉਣ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਜਾਣੀਆ 'ਚ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਪਿੰਡ ਦੇ ਸਰਪੰਚ ਸਿਕੰਦਰਬੀਰ ਸਿੰਘ ਸਮੇਤ ਉਸ ਦੇ ਸਾਥੀ ਸਾਹਿਬ ਸਿੰਘ ਨੂੰ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਜ਼ਖਮੀ ਕਰ ਦਿੱਤਾ। ਗੋਲੀ ਸਰਪੰਚ ਸਿਕੰਦਰਬੀਰ ਸਿੰਘ ਦੀ ਲੱਤ 'ਚ ਵੱਜੀ, ਜਦਕਿ ਉਸ ਦੇ ਸਾਥੀ ਸਾਹਿਬ ਸਿੰਘ ਦੇ ਪੈਰ 'ਚ ਲੱਗਣ ਨਾਲ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪਿੰਡ ਵਾਸੀਆਂ ਨੇ ਬਹਾਦਰੀ ਦਿਖਾਉਂਦਿਆਂ 2 ਹਮਲਾਵਰਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਮੁਤਾਬਕ ਕਾਬੂ ਕੀਤੇ ਹਮਲਾਵਰ ਨਸ਼ੇੜੀ ਤੇ ਨਸ਼ਾ ਵਪਾਰੀ ਦੱਸੇ ਜਾ ਰਹੇ ਹਨ। ਪੁਲਸ ਸੂਤਰਾਂ ਮੁਤਾਬਕ ਪਿੰਡ ਵਾਸੀਆਂ ਵੱਲੋਂ ਗ੍ਰਿਫਤਾਰ ਕੀਤੇ ਹਮਲਾਵਰਾਂ ਦੀ ਪਛਾਣ ਸ਼ੇਖਪੁਰਾ ਮੁਹੱਲਾ ਜੰਡਿਆਲਾ ਵਾਸੀ ਕਿਸ਼ਨਾ ਅਤੇ ਘੁੱਦਾ ਵਜੋਂ ਹੋਈ। ਪੁਲਸ ਰਿਕਾਰਡ ਮੁਤਾਬਕ ਦੋਵੇਂ ਅਪਰਾਧਿਕ ਬਿਰਤੀ ਵਾਲੇ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਆਫਤ ''ਚ ਜਾਨ ਤਲੀ ''ਤੇ ਧਰ ਕੇ ਡਿਊਟੀ ਦੇ ਰਹੇ ਪੁਲਸ ਜਵਾਨਾਂ ਲਈ ਸਰਕਾਰ ਦਾ ਵੱਡਾ ਐਲਾਨ    

PunjabKesari

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਜੰਡਿਆਲਾ ਸਮੇਤ ਪੁਲਸ ਦੇ ਹੋਰ ਉੱਚ ਅਧਿਕਾਰੀਆਂ ਤੋਂ ਇਲਾਵਾ ਪੁਲਸ ਵੀ ਮੌਕੇ 'ਤੇ ਪੁੱਜ ਗਈ। ਜਾਂਚ ਦਾ ਹਵਾਲਾ ਦਿੰਦਿਆਂ ਡੀ. ਐੱਸ. ਪੀ. ਗੁਰਇੰਦਰਬੀਰ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਕੰਮਲ ਜਾਂਚ ਮਗਰੋਂ ਹੀ ਪੂਰਾ ਖੁਲਾਸਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : 'ਕੋਰੋਨਾ' ਕਾਰਣ ਲੁਧਿਆਣਾ ਦੇ ਪ੍ਰਵਾਸੀ ਭਾਰਤੀ ਦੀ ਅਮਰੀਕਾ 'ਚ ਮੌਤ  

ਨੰਗੇ ਕਰ ਕੇ ਹਮਲਾਵਰਾਂ ਦੀ ਭੁਗਤ ਸਵਾਰੀ
ਸਰਪੰਚ ਸਿਕੰਦਰਬੀਰ ਸਿੰਘ ਅਤੇ ਉਸ ਦੇ ਇਕ ਹੋਰ ਸਾਥੀ 'ਤੇ ਜਾਨਲੇਵਾ ਹਮਲਾ ਕਰਕੇ ਦੌੜ ਰਹੇ 2 ਹਮਲਾਵਰਾਂ ਨੂੰ ਕਾਬੂ ਕਰਨ ਮਗਰੋਂ ਪਿੰਡ ਵਾਸੀਆਂ ਨੇ ਲੋਹੇ ਦੇ ਸੰਗਲ ਨਾਲ ਬੰਨ੍ਹਿਆ। ਉਨ੍ਹਾਂ ਦੀ ਨੰਗੇ ਕਰ ਕੇ ਚੰਗੀ ਤਰ੍ਹਾਂ ਭੁਗਤ ਸੰਵਾਰਨ ਮਗਰੋਂ ਪੁਲਸ ਦੇ ਹਵਾਲੇ ਕੀਤਾ ਗਿਆ।

PunjabKesari

ਵੱਖ-ਵੱਖ ਮਾਮਲਿਆਂ ਪੁਲਸ ਨੂੰ ਲੋੜੀਂਦੇ ਸਨ ਦੋਵੇਂ ਮੁਲਜ਼ਮ : ਡੀ. ਐੱਸ. ਪੀ.
ਜੰਡਿਆਲਾ ਗੁਰੂ ਦੇ ਡੀ. ਐੱਸ. ਪੀ. ਗੁਰਇੰਦਰਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਨਸ਼ਾ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 2 ਮੈਂਬਰ ਪਿੰਡ 'ਚ ਘੁੰਮ ਰਹੇ ਸਨ। ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਕਾਬੂ ਕਰਨ ਮਗਰੋਂ ਪੁੱਛਗਿਛ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਮੁਲਜ਼ਮ ਨੇ ਫੋਨ ਕਰਕੇ ਕਿਸ਼ਨਾ ਅਤੇ ਘੁੱਦਾ ਨੂੰ ਮੌਕੇ ਤੋਂ ਬੁਲਾ ਲਿਆ। ਪਿੰਡ ਵਾਸੀਆਂ ਵੱਲੋਂ ਪਹਿਲਾਂ ਤੋਂ ਕਾਬੂ ਕੀਤੇ ਦੋਵੇਂ ਨਸ਼ੇੜੀ ਤਾਂ ਮੌਕੇ ਤੋਂ ਦੌੜ ਗਏ ਪਰ ਪਿੰਡ ਵਾਸੀਆਂ ਵੱਲੋਂ ਘੇਰਾ ਪੈਂਦਾ ਦੇਖ ਕੇ ਕਿਸ਼ਨਾ ਅਤੇ ਘੁੱਦਾ ਖੇਤਾਂ 'ਚ ਦੌੜਨ ਲੱਗ ਪਏ ਅਤੇ ਉਨ੍ਹਾਂ ਵੱਲੋਂ ਚਲਾਈਆਂ ਗੋਲੀਆਂ ਨਾਲ ਸਰਪੰਚ ਸਿਕੰਦਰਬੀਰ ਸਿੰਘ ਸਮੇਤ ਉਸ ਦਾ ਸਾਥੀ ਸਾਹਿਬ ਸਿੰਘ ਜ਼ਖਮੀ ਗਿਆ। ਡੀ. ਐੈੱਸ. ਪੀ. ਸਿੱਧੂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਪੁਲਸ ਮੁਲਾਜ਼ਮ 'ਤੇ ਕੀਤੇ ਜਾਨਲੇਵਾ ਹਮਲੇ ਤੋਂ ਇਲਾਵਾ ਕਈ ਵੱਖ-ਵੱਖ ਮਾਮਲਿਆਂ ਵਿਚ ਪੁਲਸ ਨੂੰ ਲੋੜੀਂਦੇ ਸਨ ਅਤੇ ਇਨ੍ਹਾਂ ਖਿਲਾਫ ਕਈ ਮਾਮਲੇ ਦਰਜ ਹਨ। ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਇਨ੍ਹਾਂ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਫਗਵਾੜਾ: ਕੋਰੋਨਾ ਦੇ ਡਰ ਕਰਕੇ ਔਰਤ ਨੇ ਕੀਤੀ ਖੁਦਕੁਸ਼ੀ      


author

Gurminder Singh

Content Editor

Related News