ਦੇਖੋ ਕਰਫਿਊ ''ਚ ਕੀ ਹਨ ਅੰਮ੍ਰਿਤਸਰ ਦੇ ਮੌਜੂਦਾ ਹਾਲਾਤ, ਪੁਲਸ ਕਰ ਰਹੀ ਵੱਡੇ ਕੰਮ

Wednesday, Mar 25, 2020 - 06:05 PM (IST)

ਦੇਖੋ ਕਰਫਿਊ ''ਚ ਕੀ ਹਨ ਅੰਮ੍ਰਿਤਸਰ ਦੇ ਮੌਜੂਦਾ ਹਾਲਾਤ, ਪੁਲਸ ਕਰ ਰਹੀ ਵੱਡੇ ਕੰਮ

ਅੰਮ੍ਰਿਤਸਰ (ਅਵਦੇਸ਼, ਵੈੱਬ ਡੈਸਕ) : ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਲਗਾਏ ਕਰਫਿਊ ਨੂੰ ਸਫਲ ਬਣਾਉਣ ਲਈ ਅੰਮ੍ਰਿਤਸਰ ਪੁਲਸ ਦੀ ਸਖਤੀ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਵੀ ਪੁਲਸ ਵਲੋਂ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਨਾਕਿਆਂ 'ਤੇ ਸਖਤੀ ਵਰਤੀ ਗਈ ਅਤੇ ਆਉਣ ਜਾਣ ਵਾਲੇ ਨੂੰ ਇੱਕਾ-ਦੁੱਕਾ ਲੋਕਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ। ਉਧਰ ਕਰਫ਼ਿਊ ਕਾਰਨ ਘਰਾਂ ਵਿਚ ਰਹਿਣ ਲਈ ਮਜਬੂਰ ਹੋਏ ਲੋਕਾਂ ਨੂੰ ਨਿੱਤ ਵਰਤੋਂ ਦੀਆਂ ਵਸਤਾਂ, ਜਿਨ੍ਹਾਂ ਵਿਚ ਦੁੱਧ, ਦਵਾਈਆਂ, ਕਰਿਆਨਾ, ਸਬਜ਼ੀਆਂ ਤੇ ਫਲ ਆਦਿ ਸ਼ਾਮਿਲ ਹਨ, ਨੂੰ ਘਰਾਂ ਵਿਚ ਪਹੁੰਚਾਉਣ ਦੇ ਪ੍ਰਬੰਧਾਂ ਤਹਿਤ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਵੱਲੋਂ ਕੀਤੇ ਗਏ ਪ੍ਰਬੰਧਾਂ ਤਹਿਤ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕਰਫਿਊ ਦਰਮਿਆਨ ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਆਡੀਓ ਨੇ ਪਾਇਆ ਭੜਥੂ    

PunjabKesari

ਡੀ.ਸੀ. ਨੇ ਦੱਸਿਆ ਕਿ ਦੋਧੀਆਂ ਨੂੰ ਦੁੱਧ ਘਰਾਂ ਤਕ ਪਹੁੰਚਾਉਣ ਦੀ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤਕ ਦੀ ਛੋਟ ਦਿੱਤੀ ਗਈ ਹੈ। ਵੇਰਕਾ ਤੇ ਅਮੁੱਲ ਨੂੰ ਸਵੇਰੇ 5 ਵਜੇ ਤੋਂ 2 ਵਜੇ ਤੱਕ ਦਾ ਸਮਾਂ ਸਪਲਾਈ ਲਈ ਦਿੱਤਾ ਗਿਆ ਹੈ ਪਰ ਉਹ ਵੀ ਦੁੱਧ ਮੁਹੱਲਿਆਂ ਵਿਚ ਜਾ ਕੇ ਸਪਲਾਈ ਕਰਨਗੇ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਚਾਰ ਸ਼ੱਕੀਆਂ ਦੇ ਭੇਜੇ ਸੈਂਪਲ, ਡੇਰਾ ਬਿਆਸ ''ਚ ਕੀਤਾ ਜਾਵੇਗਾ ਆਈਸੋਲੇਟ    

PunjabKesari

ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਦੀ ਕੈਮਿਸਟ ਐਸੋਸੀਏਸ਼ਨ ਤੋਂ ਸਹਿਯੋਗ ਲਿਆ ਗਿਆ ਹੈ। ਉਨ੍ਹਾਂ ਵੱਲੋਂ ਦਿੱਤੇ ਫ਼ੋਨ ਨੰਬਰ 98144-57140, 98143-36406, 98149-24590 ਅਤੇ 98158-11899 'ਤੇ ਵਟਸਐਪ ਜਾਂ ਫ਼ੋਨ ਕਰਕੇ ਸਹਾਇਤਾ ਲਈ ਜਾ ਸਕਦੀ ਹੈ। 

ਇਹ ਵੀ ਪੜ੍ਹੋ : 21 ਦਿਨ ਲਾਕ ਡਾਊਨ : ਘਬਰਾਉਣ ਦੀ ਲੋੜ ਨਹੀਂ, ਜਾਣੋ ਕਿਨ੍ਹਾਂ ਚੀਜ਼ਾਂ ''ਤੇ ਮਿਲੇਗੀ ਛੋਟ    

PunjabKesari

ਲੋੜਵੰਦਾਂ ਨੂੰ ਘਰਾਂ 'ਚ ਰਾਸ਼ਣ ਪਹੁੰਚਾ ਰਹੀ ਪੁਲਸ
ਕਰਫਿਊ ਨੂੰ ਸਫਲ ਬਣਾਉਣ ਲਈ ਜਿੱਥੇ ਪੁਲਸ ਵਲੋਂ ਪੂਰੀ ਸਖਤੀ ਵਰਤੀ ਜਾ ਰਹੀ ਹੈ, ਉਥੇ ਹੀ ਲੋੜਵੰਦਾਂ ਨੂੰ ਘਰ-ਘਰ ਰਾਸ਼ਣ ਵੀ ਪੁਲਸ ਵਲੋਂ ਪਹੁੰਚਿਆ ਜਾ ਰਿਹਾ ਹੈ। ਇਸ ਵਿਚ ਰੋਜ਼ਾਨਾ ਵਰਤੋਂ ਦਾ ਸਮਾਨ ਲੋਕਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਲੋਕ ਘਰਾਂ ਵਿਚੋਂ ਬਾਹਰ ਨਾ ਨਿਕਲਣ ਇਸ ਲਈ ਪੁਲਸ ਦੋ ਪਹੀਆ ਵਾਹਨਾਂ 'ਤੇ ਲਾਊਡ ਸਪੀਕਰ ਲਗਾ ਕੇ ਗਲੀ-ਗਲੀ ਅਨਾਊਂਸਮੈਂਟ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਫਿਲੌਰ : ਪ੍ਰਸ਼ਾਸਨ ਦੀ ਵੱਡੀ ਗਲਤੀ, 5 NRI ਵੀ ਹੋ ਸਕਦੇ ਹਨ ਕੋਰੋਨਾ ਦਾ ਸ਼ਿਕਾਰ    

PunjabKesari

ਦੂਜੇ ਪਾਸੇ ਪੁਲਸ ਵਲੋਂ ਵਾਰਡਾਂ ਦੇ ਕੌਸਲਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਜ਼ਰੂਰਤਮੰਦਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪੁਲਸ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ ਤਾਂ ਜੋ ਕਰਫਿਊ ਵਿਚ ਰੋਜ਼ੀ ਰੋਟੀ ਤੋਂ ਵਾਂਝੇ ਹੋਏ ਦਿਹਾੜੀਦਾਰ ਅਤੇ ਗਰੀਬ ਪਰਿਵਾਰਾਂ ਦਾ ਚੁੱਲ੍ਹਾ ਚਲਦਾ ਕੀਤਾ ਜਾ ਸਕੇ। 

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ, ਬਿਜਲੀ ਖਪਤਕਾਰਾਂ ਨੂੰ ਅਜੇ ਨਹੀਂ ਮਿਲੇਗੀ ਰਾਹਤ      

PunjabKesari

ਮਹਾਮਾਰੀ ਦੇ ਕਹਿਰ ਨੂੰ ਰੋਕਣ ਲਈ ਨਿਗਮ ਨੇ ਕੀਤਾ ਛਿੜਕਾਅ
ਅੰਮ੍ਰਿਤਸਰ ਨਿਗਮ ਪ੍ਰਸ਼ਾਸਨ ਵੱਲੋਂ ਅੱਜ ਗੁਰੂ ਨਗਰੀ ਅੰਮ੍ਰਿਤਸਰ ਨੂੰ ਕੋਰੋਨਾਵਾਇਰਸ ਦੀ ਮਹਾਮਾਰੀ ਤੋਂ ਬਚਾਉਣ ਲਈ ਸਾਰੇ ਸ਼ਹਿਰ ਵਿਚ ਸੋਡੀਅਮ ਹਾਇਪੌਕਲੋਰਾਇਟ ਟੈਂਕਾਂ ਦਾ ਛਿੜਕਾਅ ਕੀਤਾ ਗਿਆ। ਛਿੜਕਾਅ ਲਈ ਨਿਗਮ ਵਲੋਂ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਰਵਾਨਾ ਕੀਤਾ ਗਿਆ ਹੈ ।ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਪ੍ਰਸ਼ਾਸਨ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਉਪਰਾਲਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕਰਫਿਊ ਦੌਰਾਨ ਬਠਿੰਡਾ ਵਾਸੀਆਂ ਲਈ ਮਨਪ੍ਰੀਤ ਬਾਦਲ ਦਾ ਸੁਨੇਹਾ (ਵੀਡੀਓ)      


author

Gurminder Singh

Content Editor

Related News