ਚੰਡੀਗੜ੍ਹ ਵਾਸੀਆਂ ਲਈ ਚੰਗੀ ਖ਼ਬਰ, ਅੱਜ ਮਿਲੇਗੀ ''ਕੋਰੋਨਾ ਵੈਕਸੀਨ'' ਦੀ ਇਕ ਲੱਖ ਡੋਜ਼
Saturday, Apr 24, 2021 - 09:45 AM (IST)
ਚੰਡੀਗੜ੍ਹ (ਪਾਲ) : ਵੈਕਸੀਨੇਸ਼ਨ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਿਹਤ ਮਹਿਕਮਾ ਹਰ ਸੰਭਵ ਕੰਮ ਕਰ ਰਿਹਾ ਹੈ। ਮਹਿਕਮੇ ਕੋਲ ਸਿਰਫ਼ ਹੁਣ ਦੋ ਦਿਨ ਦੀ ਵੈਕਸੀਨ ਦੀ ਡੋਜ਼ ਬਚੀ ਹੈ ਪਰ ਸ਼ਨੀਵਾਰ ਸ਼ਹਿਰ ਨੂੰ ਕੇਂਦਰ ਤੋਂ ਇਕ ਲੱਖ ਵੈਕਸੀਨ ਦੀ ਡੋਜ਼ ਮਿਲਣ ਵਾਲੀ ਹੈ। ਸਲਾਹਕਾਰ ਮਨੋਜ ਪਰਿਦਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਕੇਂਦਰ ਦਾ ਧੰਨਵਾਦ ਕੀਤਾ ਹੈ ।ਵੈਕਸੀਨੇਸ਼ਨ ਪ੍ਰੋਗਰਾਮ ਸਬੰਧੀ ਮਹਿਕਮੇ ਨੇ ਸੈਂਟਰ ਵੀ ਵਧਾ ਦਿੱਤੇ ਹਨ। ਹੁਣ ਰੋਜ਼ਾਨਾ 60 ਤੋਂ ਜ਼ਿਆਦਾ ਸੈਂਟਰਾਂ ’ਤੇ ਵੈਕਸੀਨ ਡਰਾਈਵ ਹੋ ਰਹੀ ਹੈ, ਜਿੱਥੇ ਚਾਰ ਹਜ਼ਾਰ ਤੋਂ ਜ਼ਿਆਦਾ ਲੋਕ ਰੋਜ਼ਾਨਾ ਵੈਕਸੀਨ ਲਵਾ ਰਹੇ ਹਨ। ਨਾਲ ਹੀ ਸਿਹਤ ਮਹਿਕਮਾ ਇਕ ਮਈ ਤੋਂ 18 ਸਾਲ ਤੋਂ ਉੱਪਰ ਦੇ ਲੋਕਾਂ ਲਈ ਵੈਕਸੀਨ ਸੈਂਟਰ ਵੀ ਬਣਾ ਰਿਹਾ ਹੈ। ਸਰਕਾਰੀ ਹਸਪਤਾਲ ਵਿਚ ਜਿੱਥੇ ਇਹ ਵੈਕਸੀਨ ਮੁਫ਼ਤ ਵਿਚ ਲੱਗੇਗੀ, ਉੱਥੇ ਹੀ ਨਿੱਜੀ ਹਸਪਤਾਲਾਂ ਵਿਚ ਅਜੇ ਇਸ ਦੇ ਰੇਟ ਤੈਅ ਨਹੀਂ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਵੱਡੀ ਖ਼ਬਰ : ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ 6 ਮਰੀਜ਼ਾਂ ਦੀ ਮੌਤ, ਪ੍ਰਬੰਧਕਾਂ ਨੇ ਕਹੀ ਇਹ ਗੱਲ
ਡੋਰ ਟੂ ਡੋਰ ਕਾਊਂਸਲਿੰਗ ਕਰ ਰਹੇ
ਸ਼ੁੱਕਰਵਾਰ ਤੱਕ ਸ਼ਹਿਰ ਵਿਚ ਕੁੱਲ 4622 ਸਰਗਰਮ ਕੇਸ ਦਰਜ ਹੋਏ ਹਨ, ਜਿਨ੍ਹਾਂ ਵਿਚੋਂ 90 ਫ਼ੀਸਦੀ ਕੋਵਿਡ ਮਰੀਜ਼ ਹੋਮ ਆਈਸੋਲੇਸ਼ਨ ’ਤੇ ਹਨ। 31 ਮਾਰਚ ਤੱਕ ਸ਼ਹਿਰ ਵਿਚ 2918 ਕੇਸ ਸਨ। ਸਿਰਫ਼ 23 ਦਿਨਾਂ ਵਿਚ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। 600 ਤੋਂ ਜ਼ਿਆਦਾ ਮਾਮਲੇ ਕੋਰੋਨਾ ਦੇ ਰੋਜ਼ਾਨਾ ਆ ਰਹੇ ਹਨ। ਡਾਇਰੈਕਟਰ ਹੈਲਥ ਸਰਵਿਸਿਜ਼ ਡਾ. ਅਮਨਦੀਪ ਕੰਗ ਦਾ ਕਹਿਣਾ ਹੈ ਕਿ ਹੋਮ ਆਈਸੋਲੇਸ਼ਨ ਦੇ ਮਰੀਜ਼ਾਂ ’ਤੇ ਉਨ੍ਹਾਂ ਦਾ ਫੋਕਸ ਹੈ, ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਮੋਬਾਇਲ ਟੀਮਾਂ ਮਾਨੀਟਰ ਕਰ ਰਹੀਆਂ ਹਨ। ਨਾਲ ਹੀ ਇਕ ਹੈਲਪਲਾਈਨ ਡੈਸਕ ਵੀ ਸ਼ੁਰੂ ਕੀਤਾ ਗਿਆ ਹੈ, ਜਿੱਥੇ ਫੋਨ ਕਰ ਕੇ ਹੋਮ ਆਈਸੋਲੇਸ਼ਨ ਵਾਲੇ ਮਰੀਜ਼ ਕੋਈ ਹੈਲਪ ਲੈ ਸਕਦੇ ਹਨ। ਉੱਥੇ ਹੀ ਵੈਕਸੀਨ ਲਵਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਲੋਕ ਆ ਸਕਣ, ਇਸ ਲਈ ਡੋਰ-ਟੂ-ਡੋਰ ਕਾਊਂਸਲਿੰਗ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵਿਆਹ ਦੀਆਂ ਰੌਣਕਾਂ 'ਚ ਅਚਾਨਕ ਪੁੱਜੀ ਪੁਲਸ, ਗ੍ਰਿਫ਼ਤਾਰ ਕੀਤਾ ਲਾੜੀ ਦਾ ਭਰਾ, ਜਾਣੋ ਪੂਰਾ ਮਾਮਲਾ
ਵੱਧ ਰਹੀ ਹੈ ਪਾਜ਼ੇਟਿਵਿਟੀ ਦਰ
ਪੀ. ਜੀ. ਆਈ. ਦੇ ਡਾਇਰੈਕਟਰ ਡਾ. ਜਗਤਰਾਮ ਨੇ ਦੱਸਿਆ ਕਿ ਇਸ ਸਮੇਂ ਨਹਿਰੂ ਐਕਸਟੈਂਸ਼ਨ ਵਿਚ ਕੁੱਲ 261 ਕੋਵਿਡ ਮਰੀਜ਼ ਹਨ। ਉਨ੍ਹਾਂ ਦੱਸਿਆ ਕਿ 3,408 ਕੋਵਿਡ ਸੈਂਪਲ ਲਏ ਗਏ, ਜਿਨ੍ਹਾਂ ਵਿਚੋਂ 866 ਪਾਜ਼ੇਟਿਵ ਪਾਏ ਗਏ। ਪਾਜ਼ੇਟਿਵਿਟੀ ਦਰ 25.4 ਫ਼ੀਸਦੀ ਹੋ ਗਈ ਹੈ। ਜੀ. ਐੱਮ. ਸੀ. ਐੱਚ.-32 ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਜਸਬਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਇੱਥੇ 2176 ਸੈਂਪਲ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 355 ਪਾਜ਼ੇਟਿਵ ਪਾਏ ਗਏ। ਪਾਜ਼ੇਟਿਵਿਟੀ ਦਰ 16.3 ਫ਼ੀਸਦੀ ਰਹੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਬਦਲਿਆ 92 ਸਾਲ ਪੁਰਾਣਾ ਫ਼ੈਸਲਾ, ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ
ਵੈਕਸੀਨ ਵੇਸਟੇਜ ਸਿਰਫ਼ 0.8 ਫ਼ੀਸਦੀ ਰਹੀ। ਡਾਇਰੈਕਟਰ ਹੈਲਥ ਸਰਵਿਸਿਜ਼ ਡਾ. ਅਮਨਦੀਪ ਕੰਗ ਨੇ ਦੱਸਿਆ ਕਿ ਉਨ੍ਹਾਂ ਦੇ ਇੱਥੇ ਕੁਲ 2,984 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 634 ਪਾਜ਼ੇਟਿਵ ਪਾਏ ਗਏ। ਪਾਜ਼ੇਟਿਵਿਟੀ ਦਰ 21.2 ਫ਼ੀਸਦੀ ਰਹੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ