ਕੋਰੋਨਾ ਵੈਕਸੀਨ ਲਗਵਾਉਣ ਦੀ ਲੋਕਾਂ ਦੀ ਲੱਗੀ ਲੰਬੀ ਕਤਾਰ ,ਪ੍ਰਸ਼ਾਸਨ ਨੇ ਸਾਂਭਿਆ ਮੋਰਚਾ

Sunday, May 16, 2021 - 11:40 AM (IST)

ਸੁਨਾਮ ਊਧਮ ਸਿੰਘ ਵਾਲਾ (ਬਾਂਸਲ): ਸਥਾਨਕ ਆਈ.ਟੀ.ਆਈ.  ਦੇ ਵਿਚ ਕੋਰੋਨਾ ਵੈਕਸੀਨ ਲਗਵਾਉਣ ਨੂੰ ਲੈ ਕੇ ਲੋਕਾਂ ਦੀ ਲੰਬੀ ਕਤਾਰ ਦੇਖਣ ਨੂੰ ਮਿਲੀ ਅਤੇ ਲੋਕਾਂ ਵੱਲੋਂ ਆਪਸ ’ਚ ਹੋ ਰਹੀ ਤਕਰਾਰਬਾਜ਼ੀ ਦੇ ਵਿਚ ਪੁਲਸ ਨੂੰ ਆ ਕੇ ਮੋਰਚਾ ਸੰਭਾਲਣਾ ਪਿਆ। 

ਇਹ ਵੀ ਪੜ੍ਹੋ:  ਨਵਜੋਤ ਸਿੱਧੂ ਨੂੰ ਘੇਰਨ ਦੀ ਤਿਆਰੀ! ਵਿਜੀਲੈਂਸ ਦੀ ਰਾਡਾਰ 'ਤੇ ਦੋ ਕਰੀਬੀ

ਇਸ ਮੌਕੇ ਡਾ. ਸੰਜੇ ਕਾਮਰਾ ਐਸ.ਐਮ.ਓ. ਸੁਨਾਮ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਆਈ.ਟੀ.ਆਈ. ਚੌਕ ਦੇ ਵਿਚ ਉਨ੍ਹਾਂ ਵੱਲੋਂ 200 ਦੇ ਕਰੀਬ ਵੈਕਸੀਨ ਲਗਾਈ ਜਾਣੀ ਹੈ, ਜਿਸ ਦੇ ਵਿਚ 45 ਸਾਲ ਤੋਂ ਉਪਰ ਦੇ 100 ਵਿਅਕਤੀਆਂ ਲਈ ਕੋਵੈਕਸੀਨ ਅਤੇ 18 ਤੋਂ 45 ਸਾਲ ਦੇ ਲਈ 100 ਟੀਕੇ ਕੋਵਾ ਸ਼ੀਲਡ  ਦੇ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ 200 ਦੇ ਕਰੀਬ ਟੀਕੇ ਦਾ ਇੰਤਜ਼ਾਮ ਅਤੇ ਉਹ ਹੀ  ਲਗਾਈ ਜਾਣੀ ਹੈ ਉਨ੍ਹਾਂ ਨੇ ਕਿਹਾ ਕਿ ਇਸ ਲਈ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੈ ਅਤੇ ਲੋਕਾਂ ਨੂੰ ਕੋਵਿਡ  ਦੇ ਨਿਯਮਾਂ ਦਾ ਪਾਲਣਾ  ਕਰਨੀ ਚਾਹੀਦੀ ਹੈ।ਇਸ ਮੌਕੇ ਮੌਜੂਦ ਪੁਲਸ ਕਰਮੀਆਂ ਵੱਲੋਂ ਲੋਕਾਂ ਨੂੰ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਅਤੇ ਉਥੇ ਹੋ ਰਹੀ ਆਪਸੀ ਤਕਰਾਰਬਾਜ਼ੀ ਨੂੰ ਲੈ ਕੇ ਮੌਕੇ ਤੇ ਮੋਰਚਾ ਸੰਭਾਲਿਆ ਗਿਆ।

ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚ ਸ਼ਾਮਲ ਇਕ ਹੋਰ ਕਿਸਾਨ ਦੀ ਮੌਤ


Shyna

Content Editor

Related News