ਲੁਧਿਆਣਾ ''ਚ 18-44 ਉਮਰ ਵਰਗ ਦੀ ਲੇਬਰ ਨੂੰ ਲੱਗ ਰਹੇ ''ਟੀਕੇ'', ਬਣਾਏ ਗਏ 5 ਸੈਂਟਰ
Monday, May 10, 2021 - 12:53 PM (IST)
ਲੁਧਿਆਣਾ (ਨਰਿੰਦਰ) : ਪੰਜਾਬ ਵਿੱਚ ਅੱਜ ਤੋਂ 18 ਸਾਲ ਤੋਂ ਲੈ ਕੇ 45 ਸਾਲ ਤੱਕ ਇਮਾਰਤ ਉਸਾਰੀ ਕਰਨ ਵਾਲੀ ਲੇਬਰ ਲਈ ਟੀਕਾਕਰਨ ਸ਼ੁਰੂ ਹੋ ਗਿਆ ਹੈ। ਲੁਧਿਆਣਾ ਵਿੱਚ ਲੇਬਰ ਕਮਿਸ਼ਨ ਵੱਲੋਂ ਰਜਿਸਟਰਡ ਲੇਬਰ ਦਾ ਹੀ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਲੁਧਿਆਣਾ ਵਿੱਚ 5 ਸੈਂਟਰ ਬਣਾਏ ਗਏ ਹਨ। ਇਨ੍ਹਾਂ 'ਚੋਂ ਇੱਕ ਜਗਰਾਓਂ, ਦੂਜਾ ਈਸੜੂ, ਤੀਜਾ ਤਾਜਪੁਰ ਰੋਡ ਡਿਸਪੈਂਸਰੀ, ਚੌਥਾ ਕੋਟ ਮੰਗਲ ਸਿੰਘ ਡਿਸਪੈਂਸਰੀ ਅਤੇ ਪੰਜਵਾਂ ਮਲੌਦ 'ਚ ਸੈਂਟਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : CBSE ਦੇ 10ਵੀਂ 'ਚ ਫੇਲ੍ਹ ਵਿਦਿਆਰਥੀਆਂ ਲਈ ਵੱਡੀ ਖ਼ਬਰ, ਮਿਲੇਗਾ ਇਕ ਹੋਰ ਮੌਕਾ
ਲੁਧਿਆਣਾ ਵਿੱਚ ਬੀਤੇ ਦਿਨ 16 ਹਜ਼ਾਰ ਕੁੱਲ ਕੋਰੋਨਾ ਦੀ ਡੋਜ਼ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਟੀਕਾਕਰਨ ਦੇ ਮੁੱਖ ਅਫ਼ਸਰ ਪੁਨੀਤ ਜੁਨੇਜਾ ਨੇ ਦੱਸਿਆ ਕਿ ਲੁਧਿਆਣਾ ਵਿੱਚ ਫਿਲਹਾਲ ਜੋ ਲੇਬਰ ਇਮਾਰਤ ਉਸਾਰੀ ਦਾ ਕੰਮ ਕਰਦੀ ਹੈ, ਉਨ੍ਹਾਂ ਨੂੰ ਹੀ ਟੀਕਾਕਰਨ ਲੱਗ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੋ ਲੇਬਰ ਕਮਿਸ਼ਨ ਵਿੱਚ ਰਜਿਸਟਰਡ ਹੈ, ਉਸ ਨੂੰ ਹੀ ਟੀਕਾ ਲੱਗੇਗਾ। ਉਨ੍ਹਾਂ ਸਾਫ ਕਿਹਾ ਕਿ ਆਮ ਲੋਕਾਂ ਨੂੰ ਫਿਲਹਾਲ ਟੀਕਾ ਨਹੀਂ ਲੱਗ ਰਿਹਾ ਅਤੇ ਲੇਬਰ ਵੀ ਸਿੱਧਾ ਟੀਕਾਕਰਨ ਸੈਂਟਰ ਵਿਚ ਨਹੀਂ ਪਹੁੰਚ ਸਕਦੀ। ਉਨ੍ਹਾਂ ਨੂੰ ਲੇਬਰ ਕਮਿਸ਼ਨ ਰਾਹੀਂ ਹੀ ਖ਼ੁਦ ਨੂੰ ਰਜਿਸਟਰਡ ਕਰਵਾਉਣਾ ਪਵੇਗਾ, ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਟੀਕੇ ਲੱਗਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ