ਹੁਣ PGI ''ਚ ਰੋਜ਼ਾਨਾ ਹੋਣਗੇ 1000 ਤੋਂ ਵੱਧ ''ਕੋਰੋਨਾ ਟੈਸਟ'', ਇਕ ਘੰਟੇ ''ਚ ਮਿਲੇਗੀ ਰਿਪੋਰਟ

05/14/2020 1:32:11 PM

ਚੰਡੀਗੜ੍ਹ (ਅਰਚਨਾ) : ਪੀ. ਜੀ. ਆਈ. 'ਚ ਹੁਣ ਇਕ ਦਿਨ 'ਚ ਇਕ ਹਜ਼ਾਰ ਤੋਂ ਜ਼ਿਆਦਾ ਕੋਵਿਡ ਟੈਸਟ ਕੀਤੇ ਜਾ ਸਕਣਗੇ। ਸ਼ੁਰੂਆਤ ’ਚ ਪੀ. ਜੀ. ਆਈ. ਦੀ ਬਾਇਰੋਲਾਜੀ ਲੈਬ ਇਕ ਦਿਨ 'ਚ ਸਿਰਫ਼ 50 ਕੋਵਿਡ ਟੈਸਟ ਕਰ ਸਕਦੀ ਸੀ ਅਤੇ ਹੁਣ ਪੀ. ਜੀ. ਆਈ. ਇਕ ਦਿਨ 'ਚ 500 ਦੇ ਕਰੀਬ ਕੋਵਿਡ ਟੈਸਟ ਕਰ ਰਿਹਾ ਹੈ ਪਰ ਕੁੱਝ ਹੀ ਦਿਨ 'ਚ ਜਦੋਂ ਬਾਇਰੋਲਾਜੀ ਅਤੇ ਮੈਡੀਕਲ ਮਾਈਕ੍ਰੋਬਾਇਓਲਾਜੀ ਦੇ ਪੈਰਾਸਾਇਟੀਲਾਜੀ, ਹਿਮੈਟੋਲਾਜੀ ਅਤੇ ਇੰਮੀਊਨੋਪੈਥੋਲਾਜੀ ਲੈਬ ਵੀ ਟੈਸਟ ਕਰਨਾ ਸ਼ੁਰੂ ਕਰ ਦੇਣਗੀਆਂ ਤਾਂ ਸੰਸਥਾਨ 'ਚ ਕਰੀਬ 1500 ਕੋਵਿਡ ਟੈਸਟ ਕੀਤੇ ਜਾ ਸਕਣਗੇ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੋਰੋਨਾ ਦਾ ਕਹਿਰ ਜਾਰੀ, 2 ਨਵੇਂ ਮਰੀਜ਼ਾਂ ਨਾਲ ਕੁੱਲ ਗਿਣਤੀ ਹੋਈ 193

PunjabKesari

ਬਾਇਰੋਲਾਜੀ ਲੈਬ ਜਿੱਥੇ ਆਰ. ਟੀ. ਪੀ. ਸੀ. ਆਰ. ਨਾਲ ਕੋਵਿਡ ਟੈਸਟ ਕਰ ਰਹੀ ਹੈ, ਉੱਥੇ ਹੀ ਮੈਡੀਕਲ ਮਾਇਕ੍ਰੋਬਾਇਓਲਾਜੀ ਡਿਪਾਰਟਮੈਂਟ ਨੇ ਕੋਵਿਡ ਲਈ ਜੀਨ ਐਕਸਪਰਟ ਟੈਸਟ ਵੀ ਸ਼ੁਰੂ ਕਰ ਦਿੱਤੇ ਹਨ। ਜੀਨ ਐਕਸਪਰਟ ਟੈਸਟ 'ਚ ਕੋਰੋਨਾ ਵਾਇਰਸ ਦੇ ਆਰ. ਐੱਨ. ਏ. ਦੀ ਪਛਾਣ ਕੀਤੀ ਜਾਂਦੀ ਹੈ। ਇਸ ਦੀ ਰਿਪੋਰਟ ਸਿਰਫ਼ ਇੱਕ ਘੰਟੇ 'ਚ ਮਿਲ ਜਾਂਦੀ ਹੈ, ਜਦੋਂ ਕਿ ਆਰ. ਟੀ. ਪੀ. ਸੀ. ਆਰ. ਕੋਵਿਡ ਟੈਸਟ ਦੀ ਰਿਪੋਰਟ 'ਚ 5 ਤੋਂ 6 ਘੰਟਿਆਂ ਦਾ ਸਮਾਂ ਲੱਗਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ 4 ਨਵੇਂ ਮਰੀਜ਼ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ 145 'ਤੇ ਪੁੱਜੀ

PunjabKesari

ਮੈਡੀਕਲ ਮਾਈਕ੍ਰੋਬਾਇਓਲਾਜੀ ਵਿਭਾਗ ਦੇ ਐੱਚ. ਓ. ਡੀ. ਪ੍ਰੋ. ਅਰੂਣਾਲੋਕ ਚਕਰਵਰਤੀ ਦਾ ਕਹਿਣਾ ਹੈ ਕਿ ਜੀਨ ਐਕਸਪਰਟ ਮਸ਼ੀਨ ਨਾਲ ਕੋਵਿਡ ਟੈਸਟ ਦੀ ਰਿਪੋਰਟ ਬਹੁਤ ਛੇਤੀ ਆ ਜਾਵੇਗੀ ਅਤੇ ਜ਼ਿਆਦਾ ਤੋਂ ਜ਼ਿਆਦਾ ਟੈਸਟ ਕੀਤੇ ਜਾ ਸਕਣਗੇ। ਜਦੋਂ ਸਾਰੀਆਂ ਲੈਬਜ਼ ਕੋਵਿਡ ਟੈਸਟ ਸ਼ੁਰੂ ਕਰ ਦੇਣਗੀਆਂ ਤਾਂ ਇਕ ਦਿਨ 'ਚ ਤਿੰਨ ਗੁਣਾ ਜ਼ਿਆਦਾ ਟੈਸਟ ਕੀਤੇ ਜਾ ਸਕਣਗੇ। ਜੀਨ ਐਕਸਪਰਟ ਟੈਸਟ ਲਈ ਫਿਲਹਾਲ ਪੀ. ਜੀ. ਆਈ. ਕੋਲ 300 ਕਾਰਟਰਿਜ ਹਨ ਅਤੇ ਛੇਤੀ ਹੀ ਅਮਰੀਕਾ ਤੋਂ ਇਸ ਟੈਸਟ ਲਈ 1000 ਕਾਰਟਰਿਜ ਮੰਗਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ : ਕੋਰੋਨਾ ਸੰਕਟ ਦੌਰਾਨ ਮਾਸਕ ਬਣਾਉਣ 'ਚ 'ਪੰਜਾਬ' ਬਣਿਆ ਮੋਹਰੀ ਸੂਬਾ, ਕੇਂਦਰ ਨੇ ਦਿੱਤੀ ਸ਼ਾਬਾਸ਼ੀ


 


Babita

Content Editor

Related News