ਹੰਬੜਾਂ ’ਚ ਸਿਹਤ ਮਹਿਕਮੇ ਨੇ 70 ਲੋਕਾਂ ਦੇ ਕੀਤੇ ''ਕੋਰੋਨਾ'' ਟੈਸਟ

Wednesday, Aug 19, 2020 - 02:07 PM (IST)

ਹੰਬੜਾਂ ’ਚ ਸਿਹਤ ਮਹਿਕਮੇ ਨੇ 70 ਲੋਕਾਂ ਦੇ ਕੀਤੇ ''ਕੋਰੋਨਾ'' ਟੈਸਟ

ਹੰਬੜਾਂ (ਧਾਲੀਵਾਲ) : ਕੁੱਝ ਦਿਨਾਂ ਤੋਂ ਪਿੰਡ ਸਲੇਮਪੁਰ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਨ ਲੋਕਾਂ ’ਚ ਡਰ ਤੇ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਹੰਬੜਾਂ ’ਚ ਵੀ ਇਕ ਜਨਾਨੀ ਮਰੀਜ਼ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਨਾਲ ਆਸ-ਪਾਸ ਦੇ ਲੋਕ ਕਾਫੀ ਸਹਿਮੇ ਹੋਏ ਹਨ, ਜਿਸ ਨੂੰ ਦੇਖਦਿਆਂ ਸਿਹਤ ਮਹਿਕਮੇ ਦੀ ਟੀਮ ਵੱਲੋਂ ਐੱਸ. ਐੱਮ. ਓ. ਡਾ. ਮਨਦੀਪ ਕੌਰ ਸਿੱਧੂ ਦੀ ਅਗਵਾਈ ਹੇਠ ਹੰਬੜਾਂ ਦੇ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ, ਜਿਸ ਸਬੰਧੀ ਸਿਹਤ ਮਹਿਕਮੇ ਦੇ ਇੰਸਪੈਕਟਰ ਪ੍ਰਕਾਸ਼ ਸਿੰਘ ਬੀਹਲਾ ਨੇ ਦੱਸਿਆ ਕਿ ਹੰਬੜਾਂ ਹਸਪਤਾਲ ’ਚ 70 ਲੋਕਾਂ ਦੇ ਕੋਰੋਨਾ ਦੇ ਟੈਸਟ ਕੀਤੇ ਗਏ ਹਨ।

ਉਨ੍ਹਾਂ ਦੱਸਿਆਂ ਕਿ ਪਿਛਲੇ ਦਿਨੀ ਵਲੀਪੁਰ ਕਲਾਂ ’ਚ ਤਕਰੀਬਨ 65 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਮਹਿਕਮੇ ਦੀ ਟੀਮ ਵੱਲੋਂ ਹੰਬੜਾਂ ’ਚ ਪਾਜ਼ੇਟਿਵ ਆਈ ਜਨਾਨੀ ਨੂੰ ਉਸ ਦੇ ਘਰ 'ਚ ਹੀ ਇਕਾਂਤਵਾਸ ਕੀਤਾ ਗਿਆ ਹੈ।
 


author

Babita

Content Editor

Related News