ਕੋਰੋਨਾ ਤੋਂ ਤੰਦਰੁਸਤੀ ਪਾਉਣ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਏ ਸੁਖਬੀਰ ਬਾਦਲ
Thursday, Apr 01, 2021 - 05:55 PM (IST)
ਅੰਮ੍ਰਿਤਸਰ (ਅਨਜਾਣ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਰੋਨਾ ਤੋਂ ਤੰਦਰੁਸਤ ਹੋਣ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨ ਉਪਰੰਤ ਕਿਹਾ ਕਿ ਪ੍ਰਮਾਤਮਾ ਇਸ ਭਿਆਨਕ ਬੀਮਾਰੀ ਤੋਂ ਸਮੁੱਚੀ ਦੁਨੀਆਂ ਨੂੰ ਨਿਜਾਤ ਦਿਵਾਏ, ਜਿਸਨੇ ਕਈ ਜਾਨਾਂ ਲਈਆਂ ਹਨ। ਮੋਦੀ ਦੀ ਕੇਂਦਰ ਸਰਕਾਰ, ਸਰਨਾ ਅਕਾਲੀ ਦਲ ਤੇ ਕੇਜਰੀਵਾਲ ਸਰਕਾਰ ਤੇ ਵਰ੍ਹਦਿਆਂ ਬਾਦਲ ਨੇ ਕਿਹਾ ਕਿ ਉਨ੍ਹਾਂ 100 ਸਾਲ ਪੁਰਾਣੀ ਅਤੇ ਕੌਮ ਦੀ ਨੁਮਾਇੰਦਾ ਪਾਰਟੀ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵਿੱਚ ਡੀ-ਰੈਕੋਗਨਾਈਜ਼ਡ ਕਰ ਦਿੱਤਾ ਸੀ। ਸ਼ੁਕਰ ਹੈ ਵਾਹਿਗੁਰੂ ਦਾ ਕਿ ਮਾਣਯੋਗ ਹਾਈ ਕੋਰਟ ਵੱਲੋਂ ਸਟੇਅ ਮਿਲ ਗਿਆ ਤੇ ਪਾਰਟੀ ਨੂੰ ਨਿਸ਼ਾਨ ਮਿਲ ਗਿਆ।
ਬਿਨਾਂ ਮਾਸਕ ਤੋਂ ਰੈਲੀ ’ਚ ਪੁੱਜੇ ‘ਸੁਖਬੀਰ ਬਾਦਲ’, ਸ਼ਰੇਆਮ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ (ਤਸਵੀਰਾਂ)
ਸੁਖਬੀਰ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਉਹੋ ਕੀਤਾ, ਜੋ ਕਦੇ ਮਹੰਤ ਕਰਦੇ ਸਨ। ਜੇਕਰ ਇਹ ਇੰਨੇ ਮਸ਼ਹੂਰ ਹੋਣਾ ਚਾਹੁੰਦੇ ਨੇ ਤਾਂ ਲੋਕਾਂ ‘ਚ ਆ ਕੇ ਵਿਚਰਣ ਅਤੇ ਚੋਣਾਂ ਲੜ੍ਹਨ ਪਰ ਕੌਮ ਦੀ ਪਿੱਠ ‘ਚ ਛੁਰਾ ਨਾ ਮਾਰਨ। ਕੁਝ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਪਵਿੱਤਰ ਗੁਟਕਾ ਸਾਹਿਬ ‘ਤੇ ਹੱਥ ਰੱਖ ਕੇ ਝੂਠੀ ਸਹੁੰ ਖਾਣ ਵਾਲੇ ਕੈਪਟਨ ਸਾਹਿਬ 2022 ਦੀਆਂ ਚੋਣਾਂ ‘ਚ ਪੰਜਾਬ ਦੀ ਜਨਤਾ ਤੋਂ ਕੋਈ ਆਸ ਨਾ ਰੱਖਣ। 2022 ’ਚ ਕਾਂਗਰਸ ਸਰਕਾਰ ਦੀ ਜ਼ਮਾਨਤ ਜ਼ਬਤ ਹੋਵੇਗੀ ਤੇ ਉਸਦਾ ਪੂਰੀ ਤਰ੍ਹਾਂ ਸਫ਼ਾਇਆਂ ਹੋਵੇਗਾ।
40 ਘੰਟੇ ਬੀਤਣ ਮਗਰੋਂ ਵੀ ਟਾਵਰ ਤੋਂ ਨਹੀਂ ਉੱਤਰੇ ਸੰਘਰਸ਼ ਕਰ ਰਹੇ ‘ਬਜ਼ੁਰਗ’, ਦਿੱਤੀ ਖ਼ੁਦਕੁਸ਼ੀ ਕਰਨ ਦੀ ਧਮਕੀ
ਸੁਖਬੀਰ ਨੇ ਕਿਹਾ ਕਿ ਭਾਜਪਾ ਨਾਲ ਗੱਠਜੋੜ ਟੁੱਟਣ ’ਤੇ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਿਆ। ਇਸੇ ਲਈ ਹੁਣ ਉਹ ਉਸ ਜਗ੍ਹਾਂ ਤੋਂ ਵੀ ਚੋਣ ਲੜਨਗੇ, ਜਿੱਥੇ ਭਾਜਪਾ ਨਾਲ ਇਕੱਠੇ ਰਲ ਕੇ ਲੜ੍ਹਦੇ ਸੀ। ਇਸ ਵਾਰ ਉਹ ਸਾਰੀਆਂ ਸੀਟਾਂ ਤੋਂ ਜਿੱਤ ਹਾਸਿਲ ਕਰਨਗੇ। ਇਕ ਹੋਰ ਸਵਾਲ ਦੇ ਜਵਾਬ ‘ਚ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਆਰ.ਐੱਸ.ਐੱਸ ਖ਼ਿਲਾਫ਼ ਜੇ ਮਤਾ ਪਾਸ ਕੀਤਾ ਹੈ ਕਿ ਉਹ ਸਾਡੇ ਧਾਰਮਿਕ ਮਾਮਲਿਆਂ ‘ਚ ਦਖਲ ਨਾ ਦੇਵੇ ਤਾਂ ਉਹ ਇਕ ਧਾਰਮਿਕ ਜ਼ਮਾਤ ਹੈ। ਮੈਂ ਇਸ ਮਾਮਲੇ ‘ਚ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਤੇ ਨਾ ਹੀ ਕੋਈ ਦਖਲ ਅੰਦਾਜ਼ੀ ਕਰਨਾ ਚਾਹੁੰਦਾ ਹਾਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ RSS ਖ਼ਿਲਾਫ਼ ਮਤਾ ਪਾਸ, ਦਿੱਤੀ ਇਹ ਚਿਤਾਵਨੀ