ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ (ਵੀਡੀਓ)

Saturday, Jan 15, 2022 - 07:06 PM (IST)

ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ (ਵੀਡੀਓ)

ਚੰਡੀਗੜ੍ਹ-ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਮਹਾਮਾਰੀ ਨੇ ਦੁਨੀਆ ਦੇ ਸਾਹਮਣੇ ਇਕ ਵੱਡੀ ਚੁਣੌਤੀ ਖੜੀ ਕਰ ਦਿੱਤੀ ਹੈ। ਸਰਕਾਰ ਨੇ ਪੰਜਾਬ 'ਚ 25 ਜਨਵਰੀ ਤੱਕ ਕੋਰੋਨਾ ਪਾਬੰਦੀਆਂ ਨੂੰ ਵਧਾ ਦਿੱਤਾ ਹੈ। ਜਿਨ੍ਹਾਂ ਵਿਅਕਤੀਆਂ ਨੇ ਪੂਰੀ ਤਰ੍ਹਾਂ ਨਾਲ ਟੀਕਾ ਨਹੀਂ ਲਵਾਇਆ ਹੈ ਉਨ੍ਹਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਇਸ ਦੇ ਨਾਲ ਹੀ ਜਿਨ੍ਹਾਂ ਵਿਅਕਤੀਆਂ ਨੇ ਅਜੇ ਕੋਰੋਨਾ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਨਹੀਂ ਲਵਾਈਆਂ ਹਨ ਉਹ ਆਪਣੇ ਘਰ 'ਚ ਹੀ ਰਹਿਣ। ਕਿਸੇ ਵੀ ਜਨਤਕ ਸਥਾਨ, ਬਾਜ਼ਾਰ, ਪ੍ਰੋਗਰਾਮ, ਆਵਾਜਾਈ ਅਤੇ ਧਾਰਮਿਕ ਸਥਾਨਾਂ ਆਦਿ 'ਤੇ ਨਹੀਂ ਜਾਣਾ ਚਾਹੀਦਾ।

ਇਹ ਵੀ ਪੜ੍ਹੋ : ਪਾਕਿ 'ਚ 5.6 ਤੀਬਰਤਾ ਦਾ ਆਇਆ ਭੂਚਾਲ

1. ਸਬਜ਼ੀ ਮੰਡੀ, ਅਨਾਜ਼ ਬਾਜ਼ਾਰ, ਜਨਤਕ ਆਵਾਜਾਈ, ਪਾਰਕ, ਧਾਰਮਿਕ ਸਥਾਨ, ਮਾਲ, ਸ਼ਾਪਿੰਗ ਕੰਪਲੈਕਸ, ਸਥਾਨਕ ਬਾਜ਼ਾਰ ਅਤੇ ਇਸ ਤਰ੍ਹਾਂ ਦੀਆਂ ਹੋਰ ਥਾਵਾਂ ਜਿਵੇਂ ਜ਼ਿਆਦਾ ਲੋਕਾਂ ਨਾਲ ਜਨਤਕ ਥਾਵਾਂ 'ਤੇ ਸਿਰਫ ਪੂਰੀ ਤਰ੍ਹਾਂ ਨਾਲ ਟੀਕਾਕਰਨ ਵਾਲੇ (ਦੂਜੀ ਖੁਰਾਕ) ਵਿਅਕਤੀਆਂ ਨੂੰ ਇਜਾਜ਼ਤ ਹੋਵੇਗੀ।
2. ਚੰਡੀਗੜ੍ਹ 'ਚ ਸਥਿਤ ਸਾਰੇ ਸਰਕਾਰੀ, ਬੋਰਡ, ਨਿਗਮ ਦਫ਼ਤਰ ਸਿਰਫ ਪੂਰੀ ਤਰ੍ਹਾਂ ਨਾਲ ਟੀਕਾਕਰਨ (ਦੂਜੀ ਖੁਰਾਕ) ਲਵਾਉਣ ਵਾਲੇ ਵਿਅਕਤੀਆਂ (ਉਨ੍ਹਾਂ ਦੇ ਕਰਮਚਾਰੀਆਂ ਸਮੇਤ) ਜਾਂ ਸਿਹਤ ਪ੍ਰੋਟੋਕਾਲ ਮੁਤਾਬਕ ਦੂਜੀ ਖੁਰਾਕ ਲੈਣ ਵਾਲੇ ਵਿਅਕਤੀ ਨੂੰ ਇਜਾਜ਼ਤ ਦਿੱਤੀ ਜਾਵੇਗੀ।
3. ਹੋਟਲ, ਬਾਰ, ਰੈਸਟੋਰੈਂਟ, ਮਾਲ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਜਿੰਮ ਅਤੇ ਫਿੱਟਨੈਸ ਸੈਂਟਰ ਸਿਰਫ ਪੂਰੀ ਤਰ੍ਹਾਂ ਨਾਲ ਟੀਕਾਕਰਨ (ਦੂਜੀ ਖੁਰਾਕ) ਵਾਲੇ ਵਿਅਕਤੀਆਂ (ਉਨ੍ਹਾਂ ਦੇ ਕਰਮਚਾਰੀਆਂ ਸਮੇਤ) ਜਾਂ ਸਿਹਤ ਪ੍ਰੋਟੋਕਾਲ ਮੁਤਾਬਕ ਇਜਾਜ਼ਤ ਹੋਵੇਗੀ।
4. ਨਿੱਜੀ ਅਤੇ ਸਰਕਾਰੀ ਦੋਵਾਂ ਖੇਤਰ ਦੇ ਬੈਂਕ ਸਿਰਫ ਪੂਰੀ ਤਰ੍ਹਾਂ ਨਾਲ ਟੀਕਾਕਰਨ (ਦੂਜੀ ਖੁਰਾਕ) ਵਿਅਕਤੀਆਂ (ਉਨ੍ਹਾਂ ਦੇ ਕਰਮਚਾਰੀਆਂ ਸਮੇਤ) ਨੂੰ ਇਜਾਜ਼ਤ ਹੋਵੇਗੀ।
5. ਇੰਡੋਰ ਪ੍ਰੋਗਰਾਮ 'ਚ 50 ਅਤੇ ਆਊਟਡੋਰ 'ਚ 100 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ : ਕੁਵੈਤ ਦੀ ਰਿਫਾਇਨਰੀ 'ਚ ਲੱਗੀ ਅੱਗ, 2 ਦੀ ਮੌਤ ਤੇ 5 ਗੰਭੀਰ ਰੂਪ ਨਾਲ ਜ਼ਖਮੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News