ਟਰਾਈਸਿਟੀ ’ਚ ਕੋਰੋਨਾ ਦਾ ਕਹਿਰ ਜਾਰੀ, 87 ਹੋਰ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਹੋਈ ਪੁਸ਼ਟੀ

Wednesday, Jul 22, 2020 - 12:32 AM (IST)

ਟਰਾਈਸਿਟੀ ’ਚ ਕੋਰੋਨਾ ਦਾ ਕਹਿਰ ਜਾਰੀ, 87 ਹੋਰ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਹੋਈ ਪੁਸ਼ਟੀ

ਚੰਡੀਗੜ੍ਹ, (ਪਾਲ)– ਟਰਾਈਸਿਟੀ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਮੰਗਲਵਾਰ 87 ਨਵੇਂ ਮਾਮਲੇ ਟਰਾਈਸਿਟੀ ਵਿਚ ਸਾਹਮਣੇ ਆਏ। ਇਨ੍ਹਾਂ ਵਿਚੋਂ ਸਭ ਤੋਂ ਵੱਧ ਪੰਚਕੂਲਾ ਵਿਚ 47, ਮੋਹਾਲੀ ਵਿਚ 23 ਅਤੇ ਚੰਡੀਗੜ੍ਹ ਵਿਚ 17 ਮਾਮਲੇ ਹਨ। ਪੰਚਕੂਲਾ ਵਿਚ ਜਿੱਥੇ ਆਈ. ਟੀ. ਬੀ. ਪੀ. ਅਤੇ ਸੀ. ਆਰ. ਪੀ. ਐੱਫ. ਵਿਚ ਕੋਰੋਨਾ ਨੇ ਪੈਰ ਪਸਾਰ ਲਏ ਹਨ, ਉੱਥੇ ਹੀ ਚੰਡੀਗੜ੍ਹ ਵਿਚ 2 ਡਾਕਟਰ ਅਤੇ ਪੀ. ਜੀ. ਆਈ. ਦੀਆਂ 5 ਨਰਸਾਂ ਵੀ ਲਪੇਟ ਵਿਚ ਹਨ। ਪੰਚਕੂਲਾ ਦੇ ਭਾਨੂ ਵਿਚ ਆਈ. ਟੀ. ਬੀ. ਪੀ. ਦੇ 16 ਅਤੇ ਸੀ. ਆਰ. ਪੀ.ਐੱਫ. ਦੇ 18 ਜਵਾਨ ਕੋਰੋਨਾ ਦੀ ਲਪੇਟ ਵਿਚ ਆਏ ਹਨ।


author

Bharat Thapa

Content Editor

Related News