ਪੰਜਾਬ ’ਚ ਕੋਰੋਨਾ ਦਾ ਕਹਿਰ ਜਾਰੀ, 2901 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ, 1 ਦੀ ਮੌਤ

Friday, Jan 07, 2022 - 10:53 PM (IST)

ਚੰਡੀਗੜ੍ਹ (ਬਿਊਰੋ)-ਪੰਜਾਬ ’ਚ ਕੋਰੋਨਾ ਦਾ ਕਹਿਰ ਅੱਜ ਵੀ ਜਾਰੀ ਰਿਹਾ। ਕੋਰੋਨਾ ਦੇ ਮਾਮਲੇ ਘਟਣ ਦੀ ਥਾਂ ਲਗਾਤਾਰ ਵਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਸੂਬੇ ’ਚ 2901 ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਖ਼ਤਰਨਾਕ ਵਾਇਰਸ ਕਾਰਨ 1 ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 831, ਲੁਧਿਆਣਾ ’ਚ 324, ਜਲੰਧਰ ’ਚ 266, ਐੱਸ. ਏ. ਐੱਸ. ਨਗਰ ’ਚ 319, ਪਠਾਨਕੋਟ ’ਚ 153, ਅੰਮ੍ਰਿਤਸਰ ’ਚ 276, ਫਤਿਹਗੜ੍ਹ ਸਾਹਿਬ ’ਚ 104, ਗੁਰਦਾਸਪੁਰ ’ਚ 79, ਹੁਸ਼ਿਆਰਪੁਰ ’ਚ 72, ਬਠਿੰਡਾ ’ਚ 149, ਰੋਪੜ ’ਚ 47, ਤਰਨਤਾਰਨ ’ਚ 28, ਫਿਰੋਜ਼ਪੁਰ ’ਚ 16, ਸੰਗਰੂਰ ’ਚ 43, ਮੋਗਾ ’ਚ 18, ਕਪੂਰਥਲਾ ’ਚ 92, ਬਰਨਾਲਾ ’ਚ 11, ਫਾਜ਼ਿਲਕਾ ’ਚ 12, ਫਰੀਦਕੋਟ ’ਚ 20 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਾਨਸਾ ਜ਼ਿਲ੍ਹੇ ’ਚ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 613976 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 16663 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ ’ਤੇ ਮੁੜ ਫਟਿਆ ‘ਕੋਰੋਨਾ ਬੰਬ’, ਇਟਲੀ ਤੋਂ ਆਏ 190 ਯਾਤਰੀ ਨਿਕਲੇ ਪਾਜ਼ੇਟਿਵ (ਵੀਡੀਓ)

ਪੰਜਾਬ ’ਚ 9425 ਲੋਕ ਅਜਿਹੇ ਹਨ, ਜੋ ਅਜੇ ਵੀ ਕੋਰੋਨਾ ਪਾਜ਼ੇਟਿਵ ਹਨ। 587888 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫਿਊ ਲੱਗਾ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਜੇਕਰ ਇਸ ਸਮੇਂ ਦਰਮਿਆਨ ਕੋਈ ਬਿਨਾਂ ਕਿਸੇ ਜ਼ਰੂਰੀ ਕੰਮ ਜਾਂ ਮੈਡੀਕਲ ਜ਼ਰੂਰਤ ਦੇ ਬਿਨਾਂ ਘੁੰਮਦਾ ਪਾਇਆ ਗਿਆ ਤਾਂ ਉਸ ’ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਸਰਕਾਰ ਵੱਲੋਂ ਕੋਰੋਨਾ ਹਦਾਇਤਾਂ ਤਹਿਤ ਮਾਸਕ ਪਹਿਨਣਾ ਇਕ ਵਾਰ ਫਿਰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੈਸਟੋਰੈਂਟ, ਹੋਟਲ, ਬਾਰ ਆਦਿ ਥਾਵਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੇ ਹੁਕਮ ਕੀਤੇ ਗਏ ਹਨ। ਇਸ ਦੇ ਨਾਲ ਹੀ ਬੱਸਾਂ ਨੂੰ ਵੀ 50 ਫੀਸਦੀ ਸਮਰੱਥਾ ਨਾਲ ਚਲਾਉਣ ਦੀ ਹਦਾਇਤ ਦਿੱਤੀ ਗਈ ਹੈ। ਸਕੂਲਾਂ-ਕਾਲਜਾਂ ਨੂੰ ਆਨਲਾਈਨ ਚਲਾਉੁਣ ਲਈ ਵੀ ਆਖਿਆ ਗਿਆ ਹੈ।

ਇਹ ਵੀ ਪੜ੍ਹੋ : AAP ’ਚ ਫੁੱਟ, ਜਲੰਧਰ ’ਚ ਵਰਕਰਾਂ ਨੇ ਰਾਘਵ ਚੱਢਾ ਦਾ ਕੀਤਾ ਵਿਰੋਧ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Manoj

Content Editor

Related News