ਮੋਗਾ ਜ਼ਿਲ੍ਹੇ ''ਚ ਕੋਰੋਨਾ ਦਾ ਕਹਿਰ ਜਾਰੀ, 90 ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

Thursday, Aug 20, 2020 - 08:35 PM (IST)

ਮੋਗਾ, (ਸੰਦੀਪ ਸ਼ਰਮਾ)- ਅੱਜ ਫਿਰ ਜ਼ਿਲ੍ਹੇ ਵਿਚ 90 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਇਨ੍ਹਾਂ ਵਿਚੋਂ 40 ਦੇ ਲਗਭਗ ਪਾਜ਼ੇਟਿਵ ਮਰੀਜ਼ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਹਨ, ਉਥੇ 2-3 ਖੇਤਰ ਅਜਿਹੇ ਹਨ, ਜਿਨ੍ਹਾਂ ਵਿਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਖੇਤਰਾਂ ਨੂੰ ਮਾਈਕਰੋ ਕੰਟੇਨਮੈਂਟ ਜੋਨ ਐਲਾਨ ਕੀਤਾ ਗਿਆ ਹੈ, ਉਥੇ ਅੱਜ ਆਏ ਪਾਜ਼ੇਟਿਵ ਮਾਮਲੇ ਉਪਰੰਤ ਕੁੱਲ ਮਰੀਜ਼ਾਂ ਦੀ ਗਿਣਤੀ 1055 ਹੋ ਗਈ ਹੈ ਅਤੇ 465 ਦੇ ਲਗਭਗ ਮਾਮਲੇ ਐਕਟਿਵ ਦੱਸੇ ਜਾ ਰਹੇ ਹਨ। ਅੱਜ ਵੀ ਸਿਹਤ ਵਿਭਾਗ ਵਲੋਂ ਜਾਂਚ ਲਈ ਪਾਜ਼ੇਟਿਵ ਆ ਚੁੱਕੇ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਸੈਂਕੜੇ ਸ਼ੱਕੀ ਲੋਕਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ। ਹੁਣ ਸਿਹਤ ਵਿਭਾਗ ਨੂੰ 748 ਲੋਕਾਂ ਦੀ ਰਿਪੋਰਟ ਦੀ ਉਡੀਕ ਹੈ।

ਜ਼ਿਲ੍ਹੇ ’ਚ ਕੁੱਲ 31,216 ਮਰੀਜ਼ਾਂ ’ਚੋਂ 29,146 ਦੀ ਰਿਪੋਰਟ ਆ ਚੁੱਕੀ ਨੈਗੇਟਿਵ

ਸਿਹਤ ਵਿਭਾਗ ਦੇ ਰਿਕਾਰਡ ਮੁਤਾਬਕ ਅੱਜ ਤੱਕ ਜ਼ਿਲ੍ਹੇ ਵਿਚ ਕੁੱਲ 31,216 ਸ਼ੱਕੀ ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 29,146 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਅਨੁਸਾਰ ਸਾਹਮਣੇ ਆਏ ਪਾਜ਼ੇਟਿਵ ਮਾਮਲਿਆਂ ਵਿਚ ਐੱਸ. ਬੀ. ਆਈ. ਨਿਹਾਲ ਸਿੰਘ ਵਾਲਾ (ਬਿਲਾਸਪੁਰ) ਤੋਂ ਬੈਂਕ ਕਰਮਚਾਰੀ, ਬਾਘਾ ਪੁਰਾਣਾ, ਪਿੰਡ ਬੁਰਜ ਹਮੀਰਾ, ਪਿੰਡ ਖੋਟੇ, ਖਾਈ, ਕੋਰੇਵਾਲਾ, ਰਾਮੂਵਾਲਾ, ਰਾਊਕੇ ਕਲਾਂ, ਲੋਪੋਂ, ਪੱਤੋ ਹੀਰਾ ਸਿੰਘ, ਘੱਲ ਕਲਾਂ, ਗਿੱਲ, ਰਸੂਲਪੁਰ, ਬੱਧਨੀ ਕਲਾਂ ਦੇ ਇਲਾਵਾ ਸ਼ਹਿਰ ਦੇ ਅਹਾਤਾ ਬਦਨ ਸਿੰਘ ਤੋਂ 8, ਪੱਤੀ ਉਮੰਗ ਤੋਂ 8, ਬਹੋਨਾ ਰੋਡ ਤੋਂ 7, ਕਰਤਾਰ ਸਿੰਘ ਨਗਰ ਤੋਂ 3, ਲਧਿਆਣਾ ਰੋਡ ਤੋਂ 1 ਮਰੀਜ਼ ਦੇ ਨਾਲ-ਨਾਲ ਵਿਸ਼ਵਕਰਮਾ ਨਗਰ, ਫਰੈਂਡਜ਼ ਕਾਲੋਨੀ, ਪਰਵਾਨਾ ਨਗਰ, ਨਿਊ ਵਿਸ਼ਵਕਰਮਾ ਨਗਰ, ਦਸਮੇਸ਼ ਨਗਰ ਨਾਲ ਸਬੰਧਤ ਹਨ।

ਹਾਲਾਤਾਂ ਦੇ ਹਿਸਾਬ ਨਾਲ ਕੀਤਾ ਜਾਵੇਗਾ ਇਲਾਕਿਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ : ਸਿਵਲ ਸਰਜਨ

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਸ਼ਹਿਰ ਦੇ ਕਈ ਇਲਾਕਿਆਂ ਨਾਲ ਸਬੰਧਤ ਪਾਜ਼ੇਟਿਵ ਆਉਣ ਵਾਲੇ ਮਰੀਜ਼ ਜ਼ਿਆਦਾਤਰ ਪਹਿਲੇ ਪਾਜ਼ੇਟਿਵ ਆ ਚੁੱਕੇ ਮਰੀਜ਼ਾਂ ਨੂੰ ਸੰਪਰਕ ਵਿਚ ਆਉਣ ਵਾਲੇ ਹਨ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸ਼ੱਕੀ ਰਿਸ਼ਤੇਦਾਰ ਸਬੰਧੀ ਜਾਣਕਾਰੀ ਸਿਹਤ ਵਿਭਾਗ ਤੋਂ ਨਾ ਛੁਪਾਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਵੀ ਵਿਦੇਸ਼ ਤੋਂ ਆਉਣ ਵਾਲੇ ਆਪਣੇ ਆਂਢ ਗੁਆਂਢ ਸਬੰਧੀ ਜਾਣਕਾਰੀ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਜਾਵੇ, ਤਾਂਕਿ ਸਮੇਂ ’ਤੇ ਲੋਕਾਂ ਦਾ ਕੋਰੋਨਾ ਟੈਸਟ ਕਰਵਾਇਆ ਜਾ ਸਕੇ।


Bharat Thapa

Content Editor

Related News