ਕੋਰੋਨਾ ਮਹਾਮਾਰੀ ’ਚ ਮਨੁੱਖਤਾ ਨੂੰ ਬਚਾਉਣ ਲਈ ਪੰਜਾਬ ਦੇ ਇਸ ਇਕਲੌਤੇ ਵਿਧਾਇਕ ਨੇ ਕੀਤੀ ਵੱਡੀ ਪਹਿਲਕਦਮੀ

Monday, May 24, 2021 - 07:03 PM (IST)

ਮੋਗਾ (ਗੋਪੀ ਰਾਊਕੇ)- ਦੇਸ਼ ਵਿੱਚ ਚੱਲ ਰਹੀ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਅਣਆਈ ਮੌਤ ਜਹਾਨੋ ਰੁਖਸਤ ਹੋ ਰਹੇ ਪੰਜਾਬੀਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਸਮਾਜਿਕ ਸੰਗਠਨਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਮੋਗਾ ਦੇ ਕਾਂਗਰਸੀ ਵਿਧਾਇਕ ਡਾ.ਹਰਜੋਤਕਮਲ ਪੰਜਾਬ ਦੇ ਇਕਲੌਤੇ ਅਜਿਹੇ ਵਿਧਾਇਕ ਬਣ ਉੱਭਰੇ ਹਨ, ਜਿਨ੍ਹਾਂ ਨੇ ਆਪਣੀ ਸਾਥੀ ਸੁਖਜੀਤ ਸਿੰਘ ਹਾਂਗਕਾਂਗ ਨਾਲ ਮਿਲ ਵਿਦੇਸ਼ਾਂ ਤੋਂ ਲੱਖਾਂ ਰੁਪਏ ਦੀ ਲਾਗਤ ਨਾਲ ਆਕਸੀਜਨ ਕੰਸਨਟ੍ਰੇਟਰ ਮੰਗਵਾਏ ਹਨ, ਜਿਨ੍ਹਾਂ ਦਾ ਮੋਗਾ ਨਿਵਾਸੀਆਂ ਨੂੰ ਵੱਡਾ ਲਾਭ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)

ਸਿਹਤ ਵਿਭਾਗ ਦੇ ਵੇਰਵਿਆਂ ਅਨੁਸਾਰ ਕੋਰੋਨਾ ਦੀ ਲਪੇਟ ਵਿੱਚ ਆਉਣ ਵਾਲਾ ਮਨੁੱਖ ਜਦੋਂ ਥੋੜ੍ਹਾ ਠੀਕ ਹੋ ਲੈਵਲ 3 ਤੋਂ ਅੱਗੇ ਆ ਜਾਂਦਾ ਹੈ ਤਾਂ ਉਸ ਨੂੰ ਹਸਪਤਾਲ ਤੋਂ ਇਸ ਕਰ ਕੇ ਛੁੱਟੀ ਨਹੀਂ ਦਿੱਤੀ ਜਾਂਦੀ ਕਿ ਜੇਕਰ ਉਸ ਦਾ ਘਰ ਜਾ ਕੇ ਆਕਸੀਜਨ ਲੈਵਲ ਘੱਟ ਗਿਆ ਤਾਂ ਉਸ ਦੀ ਸਿਹਤ ਮੁੜ ਖ਼ਤਰਾ ਹੋ ਸਕਦੈ। ਵਿਧਾਇਕ ਵੱਲੋਂ ਮੋਗਾ ਨਿਵਾਸੀਆਂ ਲਈ ਲਿਆਂਦੇ ਇਹ 6 ਆਕਸੀਜਨ ਕੰਸਨਟ੍ਰੇਟਰ ਉਦੋਂ ਘਰਾਂ ਵਿੱਚ ਮਨੁੱਖੀ ਜ਼ਿੰਦਗੀਆਂ ਬਚਾਉਣ ਲਈ ਮੁਫਤ ਸੇਵਾਵਾਂ ਮੁਹੱਈਆ ਕਰਵਾਉਣਗੇ, ਜਦੋਂ ਇਕਦਮ ਘਰ ਵਿੱਚ ਮਰੀਜ਼ ਦਾ ਆਕਸੀਜਨ ਪੱਧਰ ਘੱਟ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਹਲਕਾ ਵਿਧਾਇਕ ਡਾ. ਹਰਜੋਤ ਕਮਲ ਵੱਲੋਂ ਵਿਦੇਸ਼ ਤੋਂ ਮੰਗਵਾਏ ਇਹ ਆਕਸੀਜ਼ਨ ਮਸ਼ੀਨਾਂ ਦਾ ਮੋਗਾ ਨਿਵਾਸੀਆਂ ਨੂੰ ਤੁਰੰਤ ਲਾਭ ਮਿਲਣ ਲੱਗਾ ਹੈ, ਕਿਉਂਕਿ ਹਲਕਾ ਵਿਧਾਇਕ ਨੇ 3 ਲੋੜਵੰਦ ਪਰਿਵਾਰਾਂ ਨੂੰ ਘਰਾਂ ਵਿੱਚ ਆਕਸੀਜ਼ਨ ਕੰਸਨਟ੍ਰੇਟਰ ਭੇਜ ਦਿੱਤੇ ਹਨ। ਇਹ ਮਨੁੱਖੀ ਸਿਹਤ ਨੂੰ ਬਚਾਉਣ ਲਈ ਆਪਣੀਆਂ ਸੇਵਾਵਾਂ ਮੁਹੱਈਆਂ ਕਰਵਾਉਣ ਲੱਗੇ ਹਨ। ਹਲਕਾ ਵਿਧਾਇਕ ਡਾ. ਹਰਜੋਤ ਕਮਲ ਅਨੁਸਾਰ ਮੋਗਾ ਨਿਵਾਸੀ ਲੈਣ ’ਤੇ ਮੋਗਾ ਦੇ ਦਫ਼ਤਰ ਨਾਲ ਸੰਪਰਕ ਕਰਨ ਜਿੱਥੋਂ ਲੋੜਵੰਦਾਂ ਲਈ ਇਹ ਆਕਸੀਜ਼ਨ ਕੰਸਨਟ੍ਰੇਟਰ ਮਿਲ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਅਰਬ ਦੇਸ਼ਾਂ ’ਚ ਮਰੇ 233 ਬਦਕਿਸਮਤ ਲੋਕਾਂ ਦੀਆਂ ਲਾਸ਼ਾਂ ਵਤਨ ਪਹੁੰਚਾ ਚੁੱਕੇ ਨੇ ‘ਡਾ.ਓਬਰਾਏ’, ਕੀਤੀ ਇਹ ‘ਅਪੀਲ’

ਲੰਮੀ ਘਾਲਣਾ ਮਗਰੋਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ’ਤੇ ਲਈ ਮਨਜ਼ੂਰੀ
ਹਮੇਸ਼ਾ ਦੀ ਤਰ੍ਹਾਂ ਹਲਕਾ ਵਿਧਾਇਕ ਡਾ. ਹਰਜੋਤਕਮਲ ‘ਚੁੱਪ-ਚਪੀਤੇ’ ਇਨ੍ਹਾਂ ਆਕਸੀਜ਼ਨ ਮਸ਼ੀਨਾਂ ਮੋਗਾ ਨਿਵਾਸੀਆਂ ਦੇ ਘਰਾਂ ਵਿਚ ਲਗਾਉਣ ਦੀ ਮਨਜ਼ੂਰੀ ਲੈਣ ਲਈ ਲੰਮੀ ਘਾਲਣਾ ਘਾਲੀ ਹੈ। ਵਿਧਾਇਕ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਸ ਦੀ ਮਨਜ਼ੂਰੀ ਲਈ ਪੱਤਰ ਲਿਖਿਆ ਸੀ, ਜਿਸ ਮਗਰੋਂ ਮੋਗਾ ਪੰਜਾਬ ਦਾ ਪਹਿਲਾ ਆਕਸਜੀਨ ਕੰਸਨਟ੍ਰੇਟਰ ਬੈਂਕ ਸਥਾਪਿਤ ਕਰਨ ਵਾਲਾ ਜ਼ਿਲ੍ਹਾ ਬਣ ਸਕਿਆ ਹੈ। ਮੋਗਾ ਨਿਵਾਸੀਆਂ ਨੂੰ ਹੰਗਾਮੀ ਹਾਲਤਾ ਨਾਲ ਨਜਿੱਠਣ ਲਈ ਆਕਸੀਜ਼ਨ ਕੰਸਨਟ੍ਰੇਟਰ ਅਹਿਮ ਰੋਲ ਅਦਾ ਕਰਨ ਲੱਗੇ ਹਨ।

ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)

ਰਾਤਾਂ ਦੀ ਚੈਨ ਝੋਕ ਕੇ ਪਿਛਲੇ ਇਕ ਵਰ੍ਹੇ ਤੋਂ ਮਨੁੱਖਤਾ ਬਚਾਉਣ ਲਈ ਕੰਮ ਰਹੇ ਵਿਧਾਇਕ ਹਰਜੋਤ ਕਮਲ
ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਪਿਛਲੇ ਵਰ੍ਹੇ ਕੋਰੋਨਾ ਕਰਫਿਊ ਤੋਂ ਲੈ ਕੇ ਦੂਜੀ ਲਹਿਰ ਤੱਕ ਰਾਤਾ ਦੀ ਚੈਨ ਝੋਕ ਕੇ ਮਨੁੱਖਤਾ ਬਚਾਉਣ ਲਈ ਅਹਿਮ ਰੋਲ ਅਦਾ ਕਰ ਰਹੇ ਹਨ। ਹੁਣ ਵਿਧਾਇਕ ਵੱਲੋਂ ਲੱਖਾਂ ਰੁਪਏ ਆਪਣੇ ਪੱਧਰ ’ਤੇ ਖ਼ਰਚ ਕਰ ਕੇ ਲਿਆਂਦੀਆਂ ਆਕਸੀਜ਼ਨ ਮਸ਼ੀਨਾਂ ਵਿੱਚ ਮਨੁੱਖਤਾ ਬਚਾਉਣ ਦਾ ਹਿੱਸਾ ਹਨ। ਵਿਧਾਇਕ ਹਰਜੋਤ ਕਮਲ ਹਰ ਵੇਲੇ ਸਰਕਾਰੀ ਹਸਪਤਾਲ ਮੋਗਾ ਦੇ ਅਧਿਕਾਰੀਆਂ ਨਾਲ ਰਾਬਤਾ ਬਣਾ ਕੇ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਦੇ ਹੌਂਸਲੇ ਮਨੁੱਖਤਾ ਬਚਾਉਣ ਲਈ ਬੁਲੰਦ ਹਨ। ਮੋਗਾ ਸ਼ਹਿਰ ਨਿਵਾਸੀਆਂ ਨੇ ਵਿਧਾਇਕ ਹਰਜੋਤਕਮਲ ਦੇ ਇਸ ਸਾਰਥਿਕ ਹੰਭਲੇ ਦੀ ਡਟਵੀਂ ਸ਼ਲਾਘਾ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਸਾਬਕਾ ਤੇ ਮੌਜੂਦਾ ਕੌਂਸਲਰ ’ਚ ਝੜਪ, ਚਲਾਈਆਂ ਅਨ੍ਹੇਵਾਹ ਗੋਲੀਆਂ (ਤਸਵੀਰਾਂ)


rajwinder kaur

Content Editor

Related News