ਪੰਜਾਬ ''ਚ ਘਟਿਆ ਕੋਰੋਨਾ ਦਾ ਕਹਿਰ, ਇਕ ਦਿਨ ''ਚ ਸਾਹਮਣੇ ਆਏ 1730 ਨਵੇਂ ਮਾਮਲੇ ਤੇ 23 ਲੋਕਾਂ ਦੀ ਹੋਈ ਮੌਤ
Wednesday, Feb 02, 2022 - 10:05 PM (IST)
ਚੰਡੀਗੜ੍ਹ (ਬਿਊਰੋ)-ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਘੱਟ ਰਿਹਾ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ 1730 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ 23 ਲੋਕਾਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 54, ਲੁਧਿਆਣਾ ’ਚ 151, ਜਲੰਧਰ ’ਚ 117, ਐੱਸ. ਏ. ਐੱਸ. ਨਗਰ ’ਚ 299, ਪਠਾਨਕੋਟ ’ਚ 79, ਅੰਮ੍ਰਿਤਸਰ ’ਚ 135, ਫਤਿਹਗੜ੍ਹ ਸਾਹਿਬ ’ਚ 14, ਗੁਰਦਾਸਪੁਰ ’ਚ 58, ਹੁਸ਼ਿਆਰਪੁਰ ’ਚ 172, ਬਠਿੰਡਾ ’ਚ 91, ਰੋਪੜ ’ਚ 62, ਤਰਨਤਾਰਨ ’ਚ 37, ਫਿਰੋਜ਼ਪੁਰ ’ਚ 66, ਸੰਗਰੂਰ ’ਚ 36, ਮੋਗਾ ’ਚ 67, ਕਪੂਰਥਲਾ ’ਚ 52, ਬਰਨਾਲਾ ’ਚ 12, ਫਾਜ਼ਿਲਕਾ ’ਚ 84, ਸ਼ਹੀਦ ਭਗਤ ਸਿੰਘ ਨਗਰ 24, ਫਰੀਦਕੋਟ 13, ਮਾਨਸਾ 13, ਮੁਕਤਸਰ ’ਚ 34 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ : SC, ST ਤੇ ਗਰੀਬ ਤਬਕੇ ਲਈ ਆਮ ਬਜਟ ਬਹੁਤ ਨਿਰਾਸ਼ਾਜਨਕ : ਹਰਪਾਲ ਚੀਮਾ
ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 746837 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 17,320 ਲੋਕਾਂ ਦੀ ਮੌਤ ਹੋ ਚੁੱਕੀ ਹੈ। 711767 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ 'ਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫਿਊ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਨੇਕੀ ਫਾਊਂਡੇਸ਼ਨ ਵਲੋਂ ਸ਼ਹਿਰ 'ਚ ਲਗਾਏ ਗਏ ਸਾਇਨ ਬੋਰਡ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।