ਕੋਰੋਨਾ ਦਾ ਕਹਿਰ : ਗੜ੍ਹਸ਼ੰਕਰ ਦੇ ਕੋਰੋਨਾ ਮਰੀਜ਼ ਦੀ ਮੋਹਾਲੀ ''ਚ ਮੌਤ

Wednesday, Jul 22, 2020 - 08:43 AM (IST)

ਕੋਰੋਨਾ ਦਾ ਕਹਿਰ : ਗੜ੍ਹਸ਼ੰਕਰ ਦੇ ਕੋਰੋਨਾ ਮਰੀਜ਼ ਦੀ ਮੋਹਾਲੀ ''ਚ ਮੌਤ

ਗੜ੍ਹਸ਼ੰਕਰ (ਸ਼ੋਰੀ) : ਗੜ੍ਹਸ਼ੰਕਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੀ ਰਾਤ ਇੱਥੋਂ ਦੇ ਇਕ ਕੋਰੋਨਾ ਪਾਜ਼ੇਟਿਵ ਰੀਜ਼ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਕੋਰੋਨਾ ਦੀ ਰਿਪੋਰਟ 3 ਦਿਨ ਪਹਿਲਾਂ ਪਾਜ਼ੇਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਉਸ ਦਾ ਇਲਾਜ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਚੱਲ ਰਿਹਾ ਸੀ, ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ।

ਬੀਤੇ ਦਿਨ ਵੀ ਗੜ੍ਹਸ਼ੰਕਰ 'ਚ 10 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਸੀ, ਜਿਸ ਤੋਂ ਬਾਅਦ ਇੱਥੇ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ। ਇੱਕੋ ਦਿਨ 10 ਨਵੇਂ ਕੇਸ ਸਾਹਮਣੇ ਆ ਜਾਣ ਕਾਰਨ ਪੂਰੇ ਇਲਾਕੇ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ, ਜਿਸ ਤੋਂ ਬਾਅਦ ਸਿਹਤ ਮਹਿਕਮਾ ਪੂਰੀ ਚੁਸਤੀ ਨਾਲ ਹੋਰ ਪਾਜ਼ੇਟਿਵ ਮਰੀਜ਼ਾਂ ਦੀ ਟ੍ਰੈਵਲ ਹਿਸਟਰੀ ਖੰਗਾਲਣ ਲਈ ਤਿਆਰ ਹੋ ਗਿ ਆ ਹੈ।


author

Babita

Content Editor

Related News