ਜ਼ਿਲ੍ਹਾ ਮੋਗਾ ''ਚ ਕੋਰੋਨਾ ਨੇ ਦਿੱਤੀ ਮੁੜ ਦਸਤਕ, ਇਕ ਮਾਮਲਾ ਆਇਆ ਸਾਹਮਣੇ
Friday, Apr 22, 2022 - 10:31 PM (IST)
ਮੋਗਾ (ਸੰਦੀਪ ਸ਼ਰਮਾ) : ਪਿਛਲੇ ਕਰੀਬ 25 ਦਿਨਾਂ ਤੋਂ ਜ਼ਿਲ੍ਹੇ 'ਚ ਕੋਰੋਨਾ ਮਹਾਮਾਰੀ ਦਾ ਅੰਕੜਾ ਜ਼ੀਰੋ ਰਿਹਾ ਹੈ ਅਤੇ ਇਕ ਵੀ ਐਕਟਿਵ ਮਰੀਜ਼ ਨਹੀਂ ਮਿਲਿਆ। ਅੱਜ ਜ਼ਿਲ੍ਹੇ ਵਿੱਚ ਕਰੀਬ 3 ਹਫ਼ਤਿਆਂ ਬਾਅਦ ਇਕ ਵਿਅਕਤੀ ਦੇ ਕੋਰੋਨਾ ਸੰਕਰਮਿਤ ਹੋਣ ਦੀ ਰਿਪੋਰਟ ਆਈ ਹੈ। ਦੂਜੇ ਪਾਸੇ ਜੇਕਰ ਪਿਛਲੇ ਸਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਜ਼ਿਲ੍ਹੇ 'ਚ 254 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਅੱਜ ਜ਼ਿਲ੍ਹੇ 'ਚ 122 ਲੋਕਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ।
ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਸਿਵਲ ਸਰਜਨ ਡਾ. ਹਤਿੰਦਰ ਕੌਰ ਕਲੇਰ ਅਤੇ ਜ਼ਿਲ੍ਹਾ ਏਪੀਡੀਮੋਲੋਜਿਸਟ ਡਾ. ਨਰੇਸ਼ ਆਮਲਾ ਨੇ ਦੱਸਿਆ ਕਿ ਅੱਜ ਪਾਜ਼ੇਟਿਵ ਆਉਣ ਵਾਲਾ ਮਰੀਜ਼ ਬਲਾਕ ਕੋਟ ਈਸੇ ਖਾਂ ਦੇ ਕਸਬਾ ਧਰਮਕੋਟ ਨਾਲ ਸਬੰਧਿਤ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 3 ਲੱਖ 52 ਹਜ਼ਾਰ 339 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 2 ਲੱਖ 4 ਹਜ਼ਾਰ 338 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 460 ਲੋਕਾਂ ਦੀ ਰਿਪੋਰਟ ਅਜੇ ਵੀ ਪੈਂਡਿੰਗ ਹਨ।
ਇਹ ਵੀ ਪੜ੍ਹੋ : ਮਾਲੇਰਕੋਟਲਾ-ਲੁਧਿਆਣਾ ਮੁੱਖ ਮਾਰਗ 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ 4 ਦੀ ਮੌਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ