''ਕੋਰੋਨਾ ਮਰੀਜ਼ਾਂ'' ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮੁਫ਼ਤ ਦਿੱਤੀ ਜਾਵੇਗੀ ਇਹ ਖ਼ਾਸ ਸਹੂਲਤ

Tuesday, Sep 08, 2020 - 07:35 AM (IST)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਰੀਜ਼ਾਂ ਲਈ ਵੱਡਾ ਫ਼ੈਸਲਾ ਲੈਂਦੇ ਹੋਏ ਉਨ੍ਹਾਂ ਨੂੰ ਇਕ ਖ਼ਾਸ ਸਹੂਲਤ ਮੁਫ਼ਤ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਘਰੇਲੂ ਇਕਾਂਤਵਾਸ ਅਤੇ ਹਸਪਤਾਲਾਂ ਵਿਚਲੇ ਸਰਗਰਮ ਮਰੀਜ਼ਾਂ ਨੂੰ 50,000 ਕੋਵਿਡ ਕੇਅਰ ਕਿੱਟਾਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਉਨ੍ਹਾਂ ਦੀ ਸੁਚੱਜੀ ਸਾਂਭ-ਸੰਭਾਲ ਯਕੀਨੀ ਬਣਾਈ ਜਾ ਸਕੇ। ਇਨ੍ਹਾਂ ਕਿੱਟਾਂ 'ਚੋਂ ਹਰੇਕ ਦੀ ਕੀਮਤ 1700 ਰੁਪਏ ਹੈ, ਜਿਨ੍ਹਾਂ 'ਚ ਇਕ ਆਕਸੀਮੀਟਰ, ਡਿਜੀਟਲ ਥਰਮਾਮੀਟਰ, ਫੇਸ ਮਾਸਕ ਅਤੇ ਜ਼ਰੂਰੀ ਦਵਾਈਆਂ ਸ਼ਾਮਲ ਹਨ।

ਇਹ ਵੀ ਪੜ੍ਹੋ : ਜਦੋਂ ਪਰਿਵਾਰ ਨੇ 'ਕੋਰੋਨਾ ਮ੍ਰਿਤਕ' ਦੇ ਸਸਕਾਰ ਤੋਂ ਪਹਿਲਾਂ ਖੋਲ੍ਹ ਦਿੱਤੀ ਪੈਕ ਕੀਤੀ 'ਲਾਸ਼'...

ਇਹ ਕਦਮ ਸੂਬਾ ਸਰਕਾਰ ਵੱਲੋਂ ਇਹ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ ਕਿ ਸਮੂਹ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਦੀਆਂ ਬਰੂਹਾਂ 'ਤੇ ਹੀ ਪੂਰਨ ਮੈਡੀਕਲ ਸਹੂਲਤਾਂ ਮਿਲ ਸਕਣ, ਜਿਸ ਨਾਲ ਇਸ ਮਹਾਮਾਰੀ ਤੋਂ ਉਹ ਛੇਤੀ ਅਤੇ ਪੂਰੀ ਤਰ੍ਹਾਂ ਮੁਕਤ ਹੋ ਸਕਣ।  ਇਹ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਸ਼ੇਸ਼ ਰੂਪ 'ਚ ਤਿਆਰ ਕੀਤੀ ਗਈ ਇਸ ਕਿੱਟ 'ਚ ਇਕ ਸਟੀਮਰ, ਇਕ ਹੈਂਡ ਸੈਨੇਟਾਈਜ਼ਰ, 60 ਗਿਲੋਏ ਦੀਆਂ ਗੋਲੀਆਂ, 30 ਵਿਟਾਮਿਨ-ਸੀ ਦੀਆਂ ਗੋਲੀਆਂ ਅਤੇ 4 ਵਿਟਾਮਿਨ-ਡੀ3 ਦੀਆਂ ਗੋਲੀਆਂ ਸ਼ਾਮਲ ਹਨ। ਬੁਲਾਰੇ ਨੇ ਕਿਹਾ ਕਿ ਆਕਸੀਮੀਟਰ ਨਾਲ ਮਰੀਜ਼ਾਂ ਨੂੰ ਆਪਣੇ ਆਕਸੀਜ਼ਨ ਪੱਧਰ ਦੀ ਨਜ਼ਰਸਾਨੀ ਕਰਨ 'ਚ ਮਦਦ ਮਿਲੇਗੀ, ਜਦੋਂ ਕਿ ਡਿਜੀਟਲ ਥਰਮਾਮੀਟਰ ਦਾ ਇਸਤੇਮਾਲ ਡਾਕਟਰ ਵੱਲੋਂ ਸਰੀਰ ਦਾ ਤਾਪਮਾਨ ਮੂੰਹ ਰਾਹੀਂ ਜਾਂਚਣ ਲਈ ਲਗਾਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਭਾਗਾਂ ਨੂੰ ਰੋ ਰਿਹੈ 40 ਹਜ਼ਾਰ ਪੈਨਸ਼ਨ ਲੈਣ ਵਾਲਾ 'ਬਾਬਾ', ਵੀਡੀਓ 'ਚ ਦੇਖੋ ਲੂੰ-ਕੰਡੇ ਖੜ੍ਹੇ ਕਰਨ ਵਾਲੀ ਦਾਸਤਾਨ

ਸਟੀਮਰ ਦਾ ਇਸਤੇਮਾਲ ਰੋਜ਼ਾਨਾ 2 ਵਾਰ 5-10 ਮਿੰਟਾਂ ਲਈ ਸੁਝਾਇਆ ਗਿਆ ਹੈ। ਵਿਟਾਮਿਨ ਜ਼ਿੰਕ ਜ਼ਿੰਕੋਨੀਆ 50 ਐਮ. ਜੀ. ਦੀਆਂ 30 ਗੋਲੀਆਂ, ਟਾਪਸਿਡ 40 ਐਮ. ਜੀ. ਦੀਆਂ 14 ਗੋਲੀਆਂ, ਐਮੁਨਿਟੀ ਪਲੱਸ ਲਿਕਵਿਡ 200 ਐਮ. ਐਲ. (ਕਾਹੜਾ), ਡੋਲੋ 650 ਐਮ. ਜੀ. ਦੀਆਂ 15 ਗੋਲੀਆਂ, ਮਲਟੀ ਵਿਟਾਮਿਨ ਸੁਪਰਾਡੀਨ ਦੀਆਂ 30 ਗੋਲੀਆਂ, ਕਫ ਸਿਰਪ 100 ਐਮ. ਐਲ., ਬੀਟਾਡਾਈਨ ਗਾਰਗਲਜ਼ ਜਾਂ ਸਾਲਟ ਗਾਰਗਲਜ਼, 10 ਸੀਟੀਰੀਜ਼ਾਈਨ ਓਕਾਸੈੱਟ ਦੀਆਂ ਗੋਲੀਆਂ ਅਤੇ 3 ਵੱਡੇ ਆਕਾਰ ਦੇ ਗੁਬਾਰੇ ਵੀ ਕੋਵਿਡ ਕੇਅਰ ਕਿੱਟ ਦਾ ਹਿੱਸਾ ਹੋਣਗੇ। ਮਰੀਜ਼ਾਂ ਨੂੰ ਹਰੇਕ ਸਵੇਰ ਆਪਣੇ ਖਾਣੇ 'ਚ ਤੁਲਸੀ ਦੇ 8 ਤਾਜ਼ਾ ਪੱਤੇ ਵੀ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਖੂਨ ਦੇ ਰਿਸ਼ਤੇ ਕਲੰਕਿਤ, ਮਾਂ ਨਾਲ ਅਜਿਹਾ ਕਰਦਿਆਂ ਇਕ ਵਾਰ ਨਾ ਕੰਬਿਆ ਕਲਯੁਗੀ ਪੁੱਤ ਦਾ ਦਿਲ

ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ਾਂ ਨੂੰ ਇਹ ਵੀ ਸਲਾਹ ਦਿੱਤੀ ਜਾਵੇਗੀ ਕਿ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ 30 ਦਿਨਾਂ ਤੱਕ ਸਵੇਰ ਵੇਲੇ ਗਿਲੋਏ ਦੀਆਂ 2 ਗੋਲੀਆਂ ਲਈਆਂ ਜਾਣ ਅਤੇ ਇਸੇ ਤਰ੍ਹਾਂ ਹੀ ਹਰੇਕ ਸਵੇਰ ਅਤੇ ਸ਼ਾਮ 15 ਦਿਨਾਂ ਲਈ ਵਿਟਾਮਿਨ-ਸੀ ਦੀਆਂ 2 ਗੋਲੀਆਂ ਲੈਣੀਆਂ ਸੁਝਾਈਆਂ ਗਈਆਂ ਹਨ। ਵਿਟਾਮਿਨ-ਡੀ3 ਦਾ ਸੇਵਨ ਰਾਤ ਵੇਲੇ 4 ਹਫ਼ਤਿਆਂ ਤੱਕ ਦੇ ਸਮੇਂ ਲਈ ਪ੍ਰਤੀ ਹਫ਼ਤੇ ਇਕ ਗੋਲੀ ਲੈਣ ਵਜੋਂ ਸੁਝਾਇਆ ਗਿਆ ਹੈ। ਖਾਂਸੀ ਹੋਣ ਦੀ ਸੂਰਤ 'ਚ ਕਫ ਸਿਰਪ ਲਿਆ ਜਾਵੇ ਅਤੇ ਇਸੇ ਤਰ੍ਹਾਂ ਹੀ ਜੇਕਰ ਬੁਖ਼ਾਰ 100 ਡਿਗਰੀ ਸੈਲਸੀਅਸ ਤੋਂ ਵਧਦਾ ਹੈ ਤਾਂ ਡੋਲੋ ਦਵਾਈ ਲਈ ਜਾਵੇ। ਇਸ ਤੋਂ ਇਲਾਵਾ 50 ਮਾਸਕ ਵੀ ਮੁਹੱਈਆ ਕਰਵਾਏ ਗਏ ਹਨ, ਜਿਨਾਂ 'ਚੋਂ ਇਕ ਦਾ ਇਸਤੇਮਾਲ ਵੱਧ ਤੋਂ ਵੱਧ 8 ਘੰਟੇ ਲਈ ਕੀਤਾ ਜਾਵੇ ਅਤੇ ਵਰਤਿਆ ਗਿਆ ਮਾਸਕ ਦੁਬਾਰਾ ਇਸਤੇਮਾਲ ਨਾ ਕੀਤਾ ਜਾਵੇ।


 


Babita

Content Editor

Related News