ਜ਼ੀਰੋ ਵਿਜ਼ੀਬਿਲਟੀ ਦੌਰਾਨ ਪੁਲਸ ਨੇ ਇੰਝ ਬਚਾਈ 'ਕੋਰੋਨਾ ਮਰੀਜ਼' ਦੀ ਜਾਨ

Tuesday, Jan 19, 2021 - 11:49 AM (IST)

ਜ਼ੀਰੋ ਵਿਜ਼ੀਬਿਲਟੀ ਦੌਰਾਨ ਪੁਲਸ ਨੇ ਇੰਝ ਬਚਾਈ 'ਕੋਰੋਨਾ ਮਰੀਜ਼' ਦੀ ਜਾਨ

ਲੁਧਿਆਣਾ : ਪੰਜਾਬ 'ਚ ਕੋਰੋਨਾ ਮਹਾਮਾਰੀ ਦੌਰਾਨ ਇਕ ਵੱਡੀ ਮਿਸਾਲ ਦੇਖਣ ਨੂੰ ਮਿਲੀ। ਇੱਥੇ ਲੁਧਿਆਣਾ ਪੁਲਸ ਨੇ ਇਕ ਸ਼ਖ਼ਸ ਦੀ ਜ਼ਿੰਦਗੀ ਬਚਾਉਣ ਦੀ ਜ਼ਿੰਮੇਵਾਰੀ ਲਈ ਅਤੇ ਪੂਰੇ ਦਾਅ-ਪੇਚ ਲਾ ਕੇ ਉਸ ਨੂੰ ਇਲਾਜ ਲਈ ਮੁੰਬਈ ਪਹੁੰਚਾਇਆ। ਇਹ ਸਭ ਕੁੱਝ ਪੁਲਸ ਵਲੋਂ ਜ਼ੀਰੋ ਵਿਜ਼ੀਬਿਲਟੀ 'ਚ ਕੀਤਾ ਗਿਆ।

ਇਹ ਵੀ ਪੜ੍ਹੋ : ਹੁਣ ਗੁਰੂ ਘਰਾਂ 'ਚ ਇਸ ਵਿਧੀ ਰਾਹੀਂ ਤਿਆਰ ਕੀਤੇ ਜਾਣਗੇ 'ਲੰਗਰ', ਹੋਣਗੇ ਵੱਡੇ ਫ਼ਾਇਦੇ

ਮਿਲੀ ਜਾਣਕਾਰੀ ਮੁਤਾਬਕ 33 ਸਾਲ ਦਾ ਮਨਪ੍ਰੀਤ ਸਿੰਘ ਫੇਫੜਿਆਂ ਦੀ ਗੰਭੀਰ ਬੀਮਾਰੀ ਨਾਲ ਲੜ ਰਿਹਾ ਸੀ, ਜਿਸ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਬਹੁਤ ਹੀ ਨਾਜ਼ੁਕ ਹਾਲਤ 'ਚ ਮਰੀਜ਼ ਲੁਧਿਆਣਾ ਦੇ ਇਕ ਹਸਪਤਾਲ 'ਚ ਇਲਾਜ ਕਰਵਾ ਰਿਹਾ ਸੀ, ਜਿੱਥੇ ਉਸ ਦੇ ਸਰੀਰ ਦੇ ਲਗਭਗ 80 ਫ਼ੀਸਦੀ ਅੰਗ ਨੁਕਸਾਨੇ ਜਾ ਚੁੱਕੇ ਸਨ।

ਇਹ ਵੀ ਪੜ੍ਹੋ : ਹੁਣ 'ਨਿਹੰਗ' ਨੇ ਕੁੱਤੇ ਦੀ ਧੌਣ 'ਚ ਮਾਰਿਆ ਧਾਰਦਾਰ ਹਥਿਆਰ, CCTV 'ਚ ਕੈਦ ਹੋਇਆ ਮੰਜ਼ਰ

ਅਜਿਹੇ 'ਚ ਉਸ ਦੀ ਜਾਨ ਬਚਾਉਣ ਲਈ ਲੰਗਜ਼ ਟਰਾਂਸਪਲਾਂਟ ਸਰਜਰੀ ਕਰਨੀ ਸੀ, ਜਿਸ ਦੀ ਸਹੂਲਤ ਹਸਪਤਾਲ 'ਚ ਮੌਜੂਦ ਨਹੀਂ ਸੀ। ਅਜਿਹੇ 'ਚ ਮੁੰਬਈ ਦੇ ਇਕ ਹਸਪਤਾਲ 'ਚ ਮਰੀਜ਼ ਦਾ ਜਲਦ ਪਹੁੰਚਣਾ ਬੇਹੱਦ ਜ਼ਰੂਰੀ ਸੀ, ਜਿਸ ਦੀ ਜ਼ਿੰਮੇਵਾਰੀ ਪੰਜਾਬ ਪੁਲਸ ਨੇ ਲਈ। ਲੁਧਿਆਣਾ ਪੁਲਸ ਨੇ ਜ਼ੀਰੋ ਵਿਜ਼ੀਬਿਲਟੀ 'ਚ ਸਿਰਫ 100 ਮਿੰਟਾਂ 'ਚ ਮਰੀਜ਼ ਨੂੰ ਲੁਧਿਆਣਾ ਤੋਂ ਮੋਹਾਲੀ ਏਅਰਬੇਸ ਤੱਕ ਪਹੁੰਚਾਇਆ।

ਇਹ ਵੀ ਪੜ੍ਹੋ : ਪਟਿਆਲਾ 'ਚ ਦਰਦਨਾਕ ਹਾਦਸੇ ਨੇ ਲਈ 3 ਨੌਜਵਾਨਾਂ ਦੀ ਜਾਨ, ਘਟਨਾ ਮਗਰੋਂ ਮੋਟਰਸਾਈਕਲ ਨੂੰ ਲੱਗੀ ਅੱਗ

ਇੱਥੋਂ ਉਸ ਨੇ ਏਅਰ ਐਂਬੂਲੈਂਸ ਰਾਹੀਂ ਮੁੰਬਈ ਲਿਜਾਇਆ ਗਿਆ ਅਤੇ ਲੰਗਜ਼ ਟਰਾਂਸਪਲਾਂਟ ਸਰਜਰੀ ਕੀਤੀ ਗਈ। ਪੁਲਸ ਵੱਲੋਂ ਸੰਘਣੀ ਧੁੰਦ ਦੇ ਬਾਵਜੂਦ 125 ਕਿਲੋਮੀਟਰ ਦਾ ਸਫ਼ਰ ਸਿਰਫ 100 ਮਿੰਟਾਂ 'ਚ ਤੈਅ ਕੀਤਾ ਗਿਆ, ਜਿਸ ਦੀ ਹਰ ਕਿਸੇ ਵੱਲੋਂ ਤਾਰੀਫ਼ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News