''ਕੋਰੋਨਾ'' ਦੀ ਔਖੀ ਘੜੀ ਦੌਰਾਨ 3 ਮਹੀਨੇ ਬਾਅਦ ਪੰਜਾਬ ਲਈ ਆਈ ਰਾਹਤ ਦੀ ਖ਼ਬਰ

05/17/2021 12:42:35 PM

ਚੰਡੀਗੜ੍ਹ : ਕੋਰੋਨਾ ਵਰਗੀ ਭਿਆਨਕ ਮਹਾਮਾਰੀ ਨੇ ਪੂਰੇ ਸੂਬੇ ਅੰਦਰ ਬੀਤੇ ਕੁੱਝ ਸਮੇਂ ਤੋਂ ਪੂਰੀ ਤੜਥੱਲੀ ਮਚਾਈ ਹੋਈ ਹੈ। ਹਾਲਾਂਕਿ ਇਸ ਦੌਰਾਨ ਸੂਬਾ ਵਾਸੀਆਂ ਲਈ ਕੁੱਝ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਸੂਬੇ ਅੰਦਰ 3 ਮਹੀਨਿਆਂ 'ਚ ਪਹਿਲੀ ਵਾਰ ਕੋਰੋਨਾ ਕੇਸਾਂ 'ਚ ਮਾਮੂਲੀ ਜਿਹੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀਤੀ 12 ਮਈ ਨੂੰ ਕੋਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 80,000 ਤੱਕ ਪਹੁੰਚ ਗਈ ਸੀ, ਜੋ ਕਿ ਹੁਣ ਤੱਕ ਸਭ ਤੋਂ ਜ਼ਿਆਦਾ ਸੀ। ਇਸ ਦੌਰਾਨ ਇਨ੍ਹਾਂ ਕੇਸਾਂ 'ਚ ਗਿਰਾਵਟ ਆਈ ਅਤੇ ਐਤਵਾਰ ਨੂੰ ਕੋਰੋਨਾ ਦੇ ਸਰਗਰਮ ਮਾਮਲੇ ਘੱਟ ਕੇ 75,478 ਹੋ ਗਏ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਜੇਲ੍ਹ 'ਚ ਟਕਰਾਏ ਜਾਮ ਤੇ ਹੁੱਕਾ ਪੀਂਦੇ ਦਿਖੇ ਕੈਦੀ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ

ਜਨਵਰੀ ਮਹੀਨੇ ਦੌਰਾਨ ਵੀ ਕੋਰੋਨਾ ਦੇ ਮਾਮਲੇ ਘੱਟ ਸਾਹਮਣੇ ਆਏ ਸਨ ਪਰ ਫਰਵਰੀ 'ਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੁੰਦੇ ਹੀ ਲਗਾਤਾਰ 3 ਮਹੀਨਿਆਂ 'ਚ ਇਹ ਕੇਸ ਵੱਧਦੇ ਗਏ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ 12,832 ਸਰਗਰਮ ਕੇਸ ਲੁਧਿਆਣਾ ਜ਼ਿਲ੍ਹੇ 'ਚ ਸਾਹਮਣੇ ਆਏ ਹਨ, ਜਦੋਂ ਕਿ ਮੋਹਾਲੀ 'ਚ ਇਹ ਕੇਸ 10,110, ਬਠਿੰਡਾ 'ਚ 7,262, ਜਲੰਧਰ 'ਚ 5,474 ਅਤੇ ਅੰਮ੍ਰਿਤਸਰ 'ਚ 5,448 ਦਰਜ ਕੀਤੇ ਗਏ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਦੇ 'ਅਧਿਆਪਕਾਂ' ਲਈ ਬੇਹੱਦ ਜ਼ਰੂਰੀ ਖ਼ਬਰ, ਜਾਰੀ ਹੋਏ ਇਹ ਸਖ਼ਤ ਹੁਕਮ

ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਕੇਸਾਂ 'ਚ ਗਿਰਾਵਟ ਸੂਬੇ ਅੰਦਰ ਲਾਗੂ ਕੀਤੇ ਗਏ ਮਿੰਨੀ ਲਾਕਡਾਊਨ ਦੇ ਚੱਲਦਿਆਂ ਦਰਜ ਕੀਤੀ ਗਈ ਹੈ, ਹਾਲਾਂਕਿ ਆਉਣ ਵਾਲੇ ਕੁੱਝ ਦਿਨ ਖ਼ਤਰਾ ਅਜੇ ਟਲਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੀ ਰਿਹਾ ਤਾਂ ਰੋਜ਼ਾਨਾ ਕੋਰੋਨਾ ਕੇਸਾਂ ਦੀ ਗਿਣਤੀ ਵੀ ਘਟਣੀ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਸੂਬੇ ਲਈ ਸਭ ਤੋਂ ਵੱਡੀ ਚਿੰਤਾਂ ਪਿੰਡਾਂ ਨੂੰ ਲੈ ਕੇ ਹੈ, ਜਿੱਥੇ ਕੋਰੋਨਾ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ : ਜਵਾਨ ਪੁੱਤ ਦੇ ਖ਼ੌਫਨਾਕ ਕਦਮ ਨੇ ਤੋੜਿਆ ਮਾਪਿਆਂ ਦਾ ਲੱਕ, ਕੈਮਰੇ 'ਚ ਕੈਦ ਹੋਇਆ ਮੌਤ ਦਾ ਭਿਆਨਕ ਮੰਜ਼ਰ (ਤਸਵੀਰਾਂ)

ਪਿੰਡਾਂ ਦੇ ਲੋਕ ਨਾ ਤਾਂ ਟੀਕਾਕਰਨ ਲਈ ਜਾ ਰਹੇ ਹਨ ਅਤੇ ਨਾ ਹੀ ਟੈਸਟਿੰਗ ਕਰਵਾ ਰਹੇ ਹਨ। ਸੂਬੇ ਦੇ ਅੰਕੜਿਆਂ ਮੁਤਾਬਕ ਸ਼ਹਿਰੀ ਇਲਾਕਿਆਂ ਨਾਲੋਂ ਪਿੰਡ਼ਾਂ 'ਚ ਮੌਤ ਦਰ ਵਧੇਰੇ ਹੈ। ਕੋਰੋਨਾ ਦੀ ਦੂਜੀ ਲਹਿਰ ਦੌਰਾਨ 11,000 ਤੋਂ ਵੱਧ ਮੌਤਾਂ ਹੋਈਆਂ ਹਨ, ਜਿਨ੍ਹਾਂ 'ਚੋਂ 58 ਫ਼ੀਸਦੀ ਮੌਤਾਂ ਪੇਂਡੂ ਇਲਾਕਿਆਂ 'ਚ ਹੋਈਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


Babita

Content Editor

Related News