ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 65 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

07/20/2020 9:06:12 PM

ਪਟਿਆਲਾ, (ਪਰਮੀਤ)- ਜ਼ਿਲੇ ’ਚ ਕੋਰੋਨਾ ਨਾਲ 16ਵੀਂ ਮੌਤ ਹੋ ਗਈ ਹੈ, ਜਦਕਿ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1000 ਹਜ਼ਾਰ ਦੀ ਗਿਣਤੀ ਨੂੰ ਪਾਰ ਕਰ ਗਿਆ ਹੈ। ਅੱਜ ਸ਼੍ਰੋਮਣੀ ਕਮੇਟੀ ਮੈਂਬਰ, ਗਰਭਵਤੀ ਮਹਿਲਾ, ਸਿਹਤ ਮੁਲਾਜ਼ਮ ਤੇ ਪੁਲਸ ਮੁਲਾਜ਼ਮ ਸਮੇਤ 65 ਨਵੇਂ ਕੇਸ ਪਾਜ਼ੇਟਿਵ ਆਏ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅਰਬਨ ਅਸਟੇਟ ਫੇਸ-2 ਦਾ ਰਹਿਣ ਵਾਲਾ 67 ਸਾਲਾ ਬਜ਼ੁਰਗ ਜੋ ਫੋਰਟਿਸ ਹਸਪਤਾਲ ਮੋਹਾਲੀ ਦਾਖਲ ਸੀ, ਦੀ ਅੱਜ ਮੌਤ ਹੋ ਗਈ ਹੈ। ਉਹ ਕੋਰੋਨਾ ਪਾਜ਼ੇਟਿਵ ਸੀ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 1046 ਕੇਸ ਪਾਜ਼ੇਟਿਵ ਆ ਚੁਕੇ ਹਨ, 421 ਠੀਕ, ਜਦਕਿ 609 ਐਕਟਿਵ ਕੇਸ ਹਨ।

ਸਿਵਲ ਸਰਜਨ ਨੇ ਦੱਸਿਆ ਕਿ ਪਾਤਡ਼ਾਂ ਹਲਕੇ ਨਾਲ ਸਬੰਧਤ ਇਕ ਐੱਸ. ਜੀ. ਪੀ. ਸੀ. ਮੈਂਬਰ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਨ੍ਹਾਂ 65 ਕੇਸਾਂ ’ਚੋਂ 40 ਪਟਿਆਲਾ ਸ਼ਹਿਰ, 12 ਰਾਜਪੁਰਾ, 1 ਨਾਭਾ, 1 ਸਮਾਣਾ ਅਤੇ 11 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 30 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ ਕੰਟੈਨਮੈਂਟ ਜ਼ੋਨ ’ਚੋਂ ਲਏ ਸੈਂਪਲਾ ’ਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 5 ਬਾਹਰੀ ਰਾਜਾਂ ਤੋਂ ਆਉਣ, 30 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਸ਼ਾਮਲ ਹਨ। ਪਟਿਆਲਾ ਦੇ ਮਜੀਠੀਆ ਐਨਕਲੇਵ ਤੋਂ 4, ਮਾਡਲ ਟਾਉਨ, ਧਾਮੋਮਾਜਰਾ, ਉੱਜਵਲਾ ਗਲੀ, ਡੋਗਰਾ ਮੁਹੱਲਾ ਤੋਂ 3-3, ਆਰਿਆ ਸਮਾਜ ਚੌਕ, ਵਿਸ਼ਵਕਰਮਾ ਕਾਲੋਨੀ, ਆਦਰਸ਼ ਨਗਰ ਤੋਂ 2-2, ਤ੍ਰਿਪਡ਼ੀ ਗਲੀ ਨੰਬਰ 7 ਅਤੇ 21, ਟੋਭਾ ਬਾਬਾ ਧਿਆਨਾ, ਹੀਰਾ ਨਗਰ, ਘਾਸ ਮੰਡੀ, ਰੋਜ਼ ਕਾਲੋਨੀ, ਘੇਰ ਸੋਢੀਆਂ ਮੁਹੱਲਾ, ਤੇਜ ਬਾਗ ਕਾਲੋਨੀ, ਅਰਬਨ ਅਸਟੇਟ, ਲਾਹੋਰੀ ਗੇਟ, ਸਰਾਭਾ ਨਗਰ, ਰਤਨ ਨਗਰ, ਪੁਰਾਣਾ ਪ੍ਰੈੱਸ ਰੋਡ, ਮਾਈ ਜੀ ਦੀ ਸਰਾਂ, ਅਰਬਨ ਅਸਟੇਟ ਫੇਜ਼-2, ਗੁਰਬਖਸ਼ ਕਾਲੋਨੀ, ਸਿੱਧੂ ਕਾਲੋਨੀ, ਘੁੰਮਣ ਨਗਰ ਤੋਂ 1-1 ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।

ਰਾਜਪੁਰਾ ਦੇ ਦਸ਼ਮੇਸ਼ ਕਾਲੋਨੀ, ਸ਼ਿਵ ਮੰਦਰ ਏਰੀਆ, ਨੇਡ਼ੇ ਐੱਨ. ਟੀ. ਸੀ. ਸਕੂਲ, ਗੁਰੂ ਨਾਨਕ ਨਗਰ ਕਾਲੋਨੀ ਤੋਂ 2-2, ਡਾਲਿਮਾ ਵਿਹਾਰ, ਸਿਟੀ ਥਾਣਾ, ਗੁਰੂ ਅੰਗਦ ਦੇ ਕਾਲੋਨੀ ਅਤੇ ਮਕਾਨ ਨੰਬਰ 2520 ਰਾਜਪੁਰਾ ਤੋਂ ਇਕ-ਇਕ, ਸਮਾਣਾ ਦੇ ਜਗਦੰਬੇ ਕਾਲੋਨੀ ਤੋਂ ਇਕ, ਨਾਭਾ ਦੇ ਗੋਲਡਨ ਸਿਟੀ ਤੋਂ ਇਕ ਅਤੇ 11 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਮਰੀਜ਼ਾਂ ਦੀ ਕੰਟੈਕਟ ਟ੍ਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਅਰਬਨ ਅਸਟੇਟ ਫੇਸ2- ਦਾ ਰਹਿਣ ਵਾਲਾ 67 ਸਾਲਾ ਬਜ਼ੁਰਗ ਜੋ ਕਿ ਗੰਭੀਰ ਬਿਮਾਰੀਆਂ ਕਾਰਨ ਫੋਰਟਿਸ ਹਸਪਤਾਲ ’ਚ ਦਾਖਲ ਸੀ ਅਤੇ ਕੋਵਿਡ ਪਾਜ਼ੇਟਿਵ ਸੀ, ਦੀ ਅੱਜ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਹੈ, ਜਿਸ ਨਾਲ ਜ਼ਿਲੇ ’ਚ ਕੋਵਿਡ ਪਾਜ਼ੇਟਿਵ ਮੌਤਾਂ ਦੀ ਗਿਣਤੀ 16 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਸਿਹਤ ਵਿਭਾਗ ਦੀ ਕੰਟੇਨਮੈਂਟ ਜ਼ੋਨਾਂ ਦੀ ਟੈਕਨੀਕਲ ਕਮੇਟੀ ਵਲੋਂ ਸਮਾਣਾ ਅਤੇ ਪਟਿਆਲਾ ਦੇ ਕੰਟੇਨਮੈਂਟ ਜ਼ੋਨ ਦਾ ਜਾਇਜ਼ਾ ਲੈਂਦੇ ਹੋਏ ਸਮਾਣੇ ਵਿਖੇ ਲਾਗੂ ਪੀਰ ਗੋਰੀ ਮੁਹੱਲਾ ਅਤੇ ਜੱਟਾਂ ਪੱਤੀ ਦੇ ਇਲਾਕਿਆਂ ’ਚ ਲਾਗੂ ਕੰਟੇਨਮੈਂਟ ਜ਼ੋਨ ਨੂੰ ਹਟਾਇਆ ਗਿਆ ਹੈ, ਜਦਕਿ ਤੇਜ ਕਾਲੋਨੀ ਅਤੇ ਮਾਛੀ ਹਾਤਾ ਵਿਖੇ ਲਾਏ ਕੰਟੇਨਮੈਂਟ ਨੂੰ ਹਫਤੇ ਲਈ ਹੋਰ ਵਧਾਇਆ ਗਿਆ ਹੈ।


Bharat Thapa

Content Editor

Related News