ਲੁਧਿਆਣਾ 'ਚ ਵੱਧਦਾ ਜਾ ਰਿਹੈ ਕੋਰੋਨਾ, 33 ਨਵੇਂ ਕੇਸਾਂ ਦੀ ਹੋਈ ਪੁਸ਼ਟੀ

06/25/2020 3:00:50 AM

ਲੁਧਿਆਣਾ,(ਸਹਿਗਲ)- ਜ਼ਿਲੇ ਵਿਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਅੱਜ ਕੋਰੋਨਾ ਵਾਇਰਸ ਦੇ ਵੱਖ ਵੱਖ ਹਸਪਤਾਲਾਂ ਤੋਂ 33 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚ 16 ਦਯਾਨੰਦ ਹਸਪਤਾਲ ਵਿਚ ਭਰਤੀ ਹਨ ਜਿਨ੍ਹਾਂ ਵਿਚੋਂ 10 ਲੁਧਿਆਣਾ ਦੇ ਅਤੇ 6 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਹੋਰਨਾਂ ਮਰੀਜ਼ਾਂ ਵਿਚ ਦੋ ਜਮਾਲਪੁਰ, ਇਕ ਮਲੇਰਕੋਟਲਾ ਰੋਡ ਰਾਏਕੋਟ, ਤਿੰਨ ਪ੍ਰੇਮ ਨਗਰ, ਇਕ ਅਮਨ ਵਿਹਾਰ, 2 ਮਾਡਲ ਟਾਊਨ, ਤਿੰਨ ਸਲੇਮ ਟਾਬਰੀ ਅਤੇ ਇਕ-ਇਕ ਮਰੀਜ਼ ਜੰਮੂ ਕਾਲੋਨੀ, ਮੋਤੀ ਨਗਰ ਅਤੇ ਬਾੜੇਵਾਲ ਦਾ ਰਹਿਣ ਵਾਲਾ ਹੈ।ਜਾਣਕਾਰੀ ਦਿੰਦੇ ਹੋਏ ਸਿਵਲ ਸਰਜ਼ਨ ਡਾ. ਬੱਗਾ ਨੇ ਦੱਸਿਆ ਕਿ ਅੱਜ 997 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਹੁਣ ਤੱਕ ਕੁਲ 27,548 ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 26,461 ਦੀ ਰਿਪੋਰਟ ਉਨ੍ਹਾਂ ਨੂੰ ਮਿਲੀ ਹੈ। ਇਸ ਵਿਚ 649 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂਕਿ 25,643 ਟੈਸਟ ਨੈਗੇਟਿਵ ਹਨ।ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਠੀਕ ਹੋ ਕੇ ਹਸਪਤਾਲਾਂ ਆਦਿ ਤੋਂ ਡਿਸਚਾਰਜ ਹੋਣ ਵਾਲੇ ਲੋਕਾਂ ਦੀ ਗਿਣਤੀ 410 ਹੋ ਗਈ ਹੈ। ਹੁਣ ਤੱਕ ਲੁਧਿਆਣਾ ਵਿਚ 18 ਮਰੀਜ਼ਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਹਸਪਤਾਲਾਂ ਵਿਚ ਦੂਜੇ ਜ਼ਿਲਿਆਂ ਅਤੇ ਪ੍ਰਦੇਸ਼ਾਂ ਤੋਂ ਜੋ ਲੋਕ ਇੱਥੇ ਭਰਤੀ ਹੋਏ ਹਨ, ਉਨ੍ਹਾਂ ਵਿਚ 169 ਵਿਅਕਤੀ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ 15 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।250 ਨੂੰ ਕੀਤਾ ਕਵਾਰੰਟਾਈਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ 250 ਵਿਅਕਤੀਆਂ ਨੂੰ ਇਕਾਂਤਵਾਸ ਵਿਚ ਭੇਜਿਆ ਗਿਆ। ਇਨ੍ਹਾਂ ਵਿਚ ਜ਼ਿਆਦਾਤਰ ਲੋਕਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਹਨ ਜਾਂ ਪਾਜ਼ੇਟਿਵ ਆ ਚੁੱਕੇ ਹਨ। ਹੁਣ ਤੱਕ 12,649 ਵਿਅਕਤੀਆਂ ਨੂੰ ਇਕਾਂਤਵਾਸ ਵਿਚ ਭੇਜਿਆ ਜਾ ਚੁੱਕਾ ਹੈ। ਇਨ੍ਹਾਂ ਵਿਚ 3773 ਵਿਅਕਤੀਆਂ ਅਜੇ ਵੀ ਇਕਾਂਤਵਾਸ ਵਿਚ ਹਨ।


Bharat Thapa

Content Editor

Related News