ਜਮਾਤੀਆਂ ਕਾਰਣ ਜਵਾਹਰਪੁਰ 'ਚ ਮਚਿਆ 'ਕੋਰੋਨਾ ਕੋਹਰਾਮ'

04/11/2020 11:53:18 PM

ਮੋਹਾਲੀ,()- ਪਿੰਡ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਕਿਹਾ ਕਿ ਪਿੰਡ ਦੇ ਲੋਕਾਂ ਦਾ ਇੰਨਾ ਬੁਰਾ ਹਾਲ ਹੋ ਚੁੱਕਾ ਹੈ ਕਿ ਜੇਕਰ 2-3 ਦਿਨ ਅਜਿਹੇ ਹੀ ਹਾਲਾਤ ਰਹੇ ਤਾਂ ਲੋਕ ਮਜਬੂਰਨ ਘਰਾਂ ਤੋਂ ਬਾਹਰ ਆ ਜਾਣਗੇ। ਐੱਸ. ਡੀ. ਐੱਮ. ਨੂੰ ਫੋਨ ਕਰਦੇ ਹਾਂ ਤਾਂ ਉਹ ਕੁਝ ਨਹੀਂ ਕਰਦੇ। ਪਿੰਡ ਵਿਚ ਜਿਸ ਪੰਚਾਇਤ ਸਕੱਤਰ ਦੀ ਡਿਊਟੀ ਲਾਈ ਗਈ ਹੈ, ਉਹ ਵੀ ਹੱਥ ਖੜ੍ਹੇ ਕਰ ਦਿੰਦਾ ਹੈ। ਅਜਿਹੇ ਵਿਚ ਲੋਕ ਕਿੱਥੇ ਤੇ ਕਿਸ ਕੋਲ ਜਾਣ? ਰਾਸ਼ਨ ਨਹੀਂ ਮਿਲ ਰਿਹਾ। ਪਸ਼ੂ ਬੀਮਾਰ ਹਨ। ਬੀਮਾਰ ਲੋਕਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਹਨ। ਸਾਰੀਆਂ ਪਾਰਟੀਆਂ ਦੇ ਸਿਆਸੀ ਨੇਤਾ ਵੀ ਕੁਝ ਨਹੀਂ ਕਰ ਰਹੇ ਹਨ। ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ ਪਿੰਡ ਬਾਰੇ ਸੋਚੋ ਅਤੇ ਕੁਝ ਕਰੋ, ਨਹੀਂ ਤਾਂ ਲੋਕਾਂ ਦੀਆਂ ਸਮੱਸਿਆਵਾਂ ਵਧ ਜਾਣਗੀਆਂ।
ਮੂਵਮੈਂਟ ਹੋਵੇ ਬਿਲਕੁਲ ਬੰਦ, ਟੈਸਟਿੰਗ ਹੋਵੇ ਜ਼ਿਆਦਾ
ਰਿਟਾਇਰ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਕਿਹਾ ਕਿ ਜੇਕਰ ਕੋਰੋਨਾ ਵਾਇਰਸ 'ਤੇ ਕਾਬੂ ਪਾਉਣਾ ਹੈ ਤਾਂ ਸਭ ਤੋਂ ਪਹਿਲਾਂ ਪਿੰਡ ਦੀ ਮੂਵਮੈਂਟ ਨੂੰ ਪੂਰੀ ਤਰ੍ਹਾਂ ਬੰਦ ਕਰ ਕੇ ਟੈਸਟਿੰਗ ਨੂੰ ਤੇਜ਼ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ 2 ਤਰ੍ਹਾਂ ਦੇ ਟੈਸਟ ਹਨ। ਸਰਕਾਰ ਵਲੋਂ ਸਭ ਤੋਂ ਪਹਿਲਾਂ ਰੈਪਿਡ ਟੈਸਟ ਕਿੱਟਾਂ ਦਾ ਪ੍ਰਬੰਧ ਕਰ ਕੇ ਪੂਰੇ ਪਿੰਡ ਦੇ ਲੋਕਾਂ ਦੇ ਟੈਸਟ ਕਰਵਾਏ ਜਾਣ। ਰੈਪਿਡ ਟੈਸਟ ਦੀ ਰਿਪੋਰਟ ਉਸੇ ਸਮੇਂ ਕੁਝ ਹੀ ਦੇਰ ਵਿਚ ਆ ਜਾਂਦੀ ਹੈ। ਮੌਕੇ 'ਤੇ ਹੀ ਪਤਾ ਲੱਗ ਸਕੇਗਾ ਕਿ ਕੌਣ ਨੈਗੇਟਿਵ ਹੈ ਤੇ ਕੌਣ ਪਾਜ਼ੇਟਿਵ। ਇਸ ਪ੍ਰਕਿਰਿਆ ਨਾਲ ਹੀ ਕੋਰੋਨਾ 'ਤੇ ਜਲਦੀ ਕਾਬੂ ਪਾਇਆ ਜਾ ਸਕਦਾ ਹੈ।


Bharat Thapa

Content Editor

Related News