ਪੰਜਾਬ ''ਚ ਕੋਰੋਨਾ ਕਾਰਨ ਮੰਗਲਵਾਰ ਨੂੰ 67 ਲੋਕਾਂ ਦੀ ਮੌਤ, 1964 ਨਵੇਂ ਮਾਮਲੇ ਆਏ ਸਾਹਮਣੇ

09/08/2020 9:42:02 PM

ਲੁਧਿਆਣਾ,(ਸਹਿਗਲ)- ਪੰਜਾਬ 'ਚ ਕੋਰੋਨਾ ਨਾਲ ਮੰਗਲਵਾਰ ਨੂੰ 67 ਲੋਕਾਂ ਦੀ ਮੌਤ ਹੋ ਗਈ ਜਦੋਂਕਿ 1964 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਰਾਜ 'ਚ 67547 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਜਦੋਂਕਿ ਇਨ੍ਹਾਂ 'ਚੋਂ 1990 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਰਾਜ ਦੇ ਨੋਡਲ ਅਫਸਰ ਰਾਜੇਸ਼ ਭਾਸਕਰ ਨੇ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ 'ਚੋਂ 633 ਮਰੀਜ਼ ਆਕਸੀਜਨ 'ਤੇ ਹਨ ਜਦੋਂਕਿ 87 ਵੈਂਟੀਲੇਟਰ 'ਤੇ ਹਨ। ਅੱਜ ਵੀ 10 ਮਰੀਜ਼ਾਂ ਨੂੰ ਵੈਂਟੀਲੇਟਰ ਸਹਾਇਤਾ ਦਿੱਤੀ ਗਈ ਹੈ। ਇਸ ਤੋਂ ਇਲਾਵਾ 11 ਮਰੀਜ਼ਾਂ ਨੂੰ ਆਈ. ਸੀ. ਯੂ. 'ਚ ਸ਼ਿਫਟ ਕੀਤਾ ਗਿਆ ਹੈ। ਅੱਜ ਹੋਣ ਵਾਲੀਆਂ 67 ਮੌਤਾਂ 'ਚੋਂ  ਅੰਮ੍ਰਿਤਸਰ 11, ਬਰਨਾਲਾ 1, ਬਠਿੰਡਾ 7, ਫਰੀਦਕੋਟ 3, ਫਾਜ਼ਿਲਕਾ 1, ਗੁਰਦਾਸਪੁਰ 3, ਹੁਸ਼ਿਆਰਪੁਰ 2, ਜਲੰਧਰ 4, ਕਪੂਰਥਲਾ 2, ਲੁਧਿਆਣਾ 13, ਮਾਨਸਾ 1, ਮੋਗਾ 4, ਐੱਸ.ਏ.ਐੱਸ ਨਗਰ 1, ਮੁਕਤਸਰ ਸਾਹਿਬ 2, ਪਟਿਆਲਾ 8, ਰੂਪਨਗਰ 1 ਤੇ ਸੰਗਰੂਰ ਦੇ 3 ਮਰੀਜ਼ ਸ਼ਾਮਲ ਹਨ। 


Bharat Thapa

Content Editor

Related News