ਕੋਰੋਨਾ ਨਾਲ 3 ਹੋਰ ਮਰੀਜ਼ਾਂ ਦੀ ਮੌਤ, 47 ਦੀ ਰਿਪੋਰਟ ਆਈ ਪਾਜ਼ੇਟਿਵ

Wednesday, Dec 16, 2020 - 01:46 AM (IST)

ਜਲੰਧਰ, (ਰੱਤਾ)– ਜ਼ਿਲ੍ਹੇ ਵਿਚ ਕੋੋਰੋਨਾ ਕਾਰਣ ਮੰਗਲਵਾਰ ਨੂੰ ਜਿਥੇ 3 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਉਥੇ ਹੀ 47 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਮੰਗਲਵਾਰ ਨੂੰ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 55 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 8 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਪਾਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 47 ਮਰੀਜ਼ਾਂ ਵਿਚੋਂ ਸ਼ਹੀਦ ਊਧਮ ਸਿੰਘ ਨਗਰ ਦੇ ਇਕ ਪਰਿਵਾਰ ਦੇ 3 ਅਤੇ ਸੈਂਟਰਲ ਟਾਊਨ ਦੇ ਇਕ ਪਰਿਵਾਰ ਦੇ 2 ਮੈਂਬਰ ਸ਼ਾਮਲ ਹਨ।

ਇਨ੍ਹਾਂ ਨੇ ਤੋੜਿਆ ਦਮ

1. ਕੁਲਦੀਪ ਕੌਰ (57) ਪਿੰਡ ਸੰਸਾਰਪੁਰ

2. ਸੁਵੀਰ ਚੰਦਰ (69) ਮਾਡਲ ਟਾਊਨ

3. ਮਲਕੀਤ ਸਿੰਘ (69) ਏਕਤਾ ਨਗਰ

1510 ਦੀ ਰਿਪੋਰਟ ਆਈ ਨੈਗੇਟਿਵ ਅਤੇ 77 ਨੂੰ ਮਿਲੀ ਛੁੱਟੀ

ਸਿਹਤ ਵਿਭਾਗ ਤੋਂ ਮੰਗਲਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੂੰ 1510 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ 77 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ। ਵਿਭਾਗ ਨੇ 3804 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਕੁੱਲ ਸੈਂਪਲ-425922

ਨੈਗੇਟਿਵ ਆਏ-386884

ਪਾਜ਼ੇਟਿਵ ਆਏ-19200

ਡਿਸਚਾਰਜ ਹੋਏ-17848

ਮੌਤਾਂ ਹੋਈਆਂ-608

ਐਕਟਿਵ ਕੇਸ-744


Bharat Thapa

Content Editor

Related News