ਪੰਜਾਬ ''ਚ ਬੁੱਧਵਾਰ ਨੂੰ ਕੋਰੋਨਾ ਕਾਰਣ 186 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ
Wednesday, May 26, 2021 - 09:51 PM (IST)
ਚੰਡੀਗੜ੍ਹ (ਬਿਊਰੋ)- ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਬੁੱਧਵਾਰ ਨੂੰ 186 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 4124 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 13827 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 5,52,235 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ ਅੱਜ ਇਸ ਬਿਮਾਰੀ ਨੂੰ 6397 ਮਰੀਜ਼ਾਂ ਨੇ ਮਾਤ ਦਿੱਤੀ ਹੈ ਜਿਸ ਦੇ ਚੱਲਦੇ 4,87,859 ਲੋਕ ਇਸ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 50,549 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ।
ਇਹ ਵੀ ਪੜ੍ਹੋ- ਕੀ ਹੁਣ ਛੇਤੀ ਹੋਵੇਗਾ ਕਿਸਾਨੀ ਮਸਲੇ ਦਾ ਹੱਲ !
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 438, ਐਸ. ਏ. ਐਸ ਨਗਰ 268, ਬਠਿੰਡਾ 385, ਜਲੰਧਰ 337, ਪਟਿਆਲਾ 259, ਅੰਮ੍ਰਿਤਸਰ 297, ਫਾਜ਼ਿਲਕਾ 251, ਸ੍ਰੀ ਮੁਕਤਸਰ ਸਾਹਿਬ 121, ਮਾਨਸਾ 318, ਹੁਸ਼ਿਆਰਪੁਰ 167, ਪਠਾਨਕੋਟ 192, ਸੰਗਰੂਰ 180, ਫਰੀਦਕੋਟ 104, ਰੋਪੜ 146, ਮੋਗਾ 48, ਫਿਰੋਜ਼ਪੁਰ 178, ਫਤਿਹਗੜ੍ਹ ਸਾਹਿਬ 83, ਐਸ.ਬੀ.ਐਸ ਨਗਰ 62, ਗੁਰਦਾਸਪੁਰ 161, ਕਪੂਰਥਲਾ 70, ਤਰਨਤਾਰਨ 31 ਅਤੇ ਬਰਨਾਲਾ 'ਚ 28 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ- ਕਿਸਾਨਾਂ ਨਾਲ ਤੁਰੰਤ ਗੱਲਬਾਤ ਤੇ ਉਨ੍ਹਾਂ ਖ਼ਿਲਾਫ਼ ਕੀਤੇ ਕੇਸ ਵਾਪਸ ਲਵੇ ਮੋਦੀ ਸਰਕਾਰ : ਜੀ.ਕੇ.
ਉੱਥੇ ਹੀ ਸੂਬੇ 'ਚ ਅੱਜ 186 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 14, ਬਰਨਾਲਾ 8, ਬਠਿੰਡਾ 14, ਫਤਿਹਗੜ੍ਹ ਸਾਹਿਬ 3, ਫਾਜ਼ਿਲਕਾ 14, ਫਿਰੋਜ਼ਪੁਰ 5, ਗੁਰਦਾਸਪੁਰ 8, ਹੁਸ਼ਿਆਰਪੁਰ 6, ਜਲੰਧਰ 11, ਕਪੂਰਥਲਾ 5, ਲੁਧਿਆਣਾ 20, ਮਾਨਸਾ 6, ਮੋਗਾ 4, ਐੱਸ.ਏ.ਐੱਸ ਨਗਰ 7, ਸ੍ਰੀ ਮੁਕਤਸਰ ਸਾਹਿਬ 10, ਪਠਾਨਕੋਟ 10, ਪਟਿਆਲਾ 20, ਰੋਪੜ 1, ਸੰਗਰੂਰ 15ਅਤੇ ਤਰਨਤਾਰਨ 'ਚ 5 ਦੀ ਕੋਰੋਨਾ ਕਾਰਨ ਮੌਤ ਹੋਈ ਹੈ।