ਜਲੰਧਰ ’ਚ ਬੇਕਾਬੂ ਕੋਰੋਨਾ, 313 ਨਵੇਂ ਮਾਮਲਿਆਂ ਦੀ ਪੁਸ਼ਟੀ, 11 ਦੀ ਮੌਤ

Sunday, Sep 13, 2020 - 01:58 AM (IST)

ਜਲੰਧਰ ’ਚ ਬੇਕਾਬੂ ਕੋਰੋਨਾ, 313 ਨਵੇਂ ਮਾਮਲਿਆਂ ਦੀ ਪੁਸ਼ਟੀ, 11 ਦੀ ਮੌਤ

ਜਲੰਧਰ (ਰੱਤਾ)- ਸਿਹਤ ਵਿਭਾਗ ਜਿਉਂ-ਜਿਉਂ ਲੋਕਾਂ ਦੇ ਕੋਰੋਨਾ ਸੈਂਪਲ ਲੈਣ ਦੀ ਰਫਤਾਰ ਨੂੰ ਵਧਾ ਰਿਹਾ ਹੈ, ਤਿਉਂ-ਤਿਉਂ ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਸ਼ਨੀਵਾਰ ਨੂੰ ਵੀ ਜ਼ਿਲੇ ਵਿਚ ਕੋਰੋਨਾ ਪਾਜ਼ੇਟਿਵ ਮਿਲਣ ਵਾਲਿਆਂ ਦੀ ਗਿਣਤੀ ਜਿਥੇ 313 ਸੀ, ਉਥੇ ਹੀ 11 ਹੋਰ ਲੋਕਾਂ ਨੇ ਕੋਰੋਨਾ ਨਾਲ ਜੰਗ ਲੜਦਿਆਂ ਦਮ ਤੋੜ ਦਿੱਤਾ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਵਿਭਾਗ ਨੂੰ ਕੁੱਲ 338 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਪਰ ਇਨ੍ਹਾਂ ਵਿਚੋਂ 25 ਵਿਅਕਤੀ ਦੂਜੇ ਜ਼ਿਲਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਇਹ ਵੀ ਪਤਾ ਲੱਗਾ ਹੈ ਕਿ ਪਾਜ਼ੇਟਿਵ ਆਏ 313 ਵਿਅਕਤੀਆਂ ਵਿਚੋਂ 231 ਮਰਦ ਅਤੇ 82 ਔਰਤਾਂ ਹਨ, ਜਿਨ੍ਹਾਂ ਵਿਚ ਕਈ ਹੈਲਥ ਵਰਕਰ, ਡਾਕਟਰ ਅਤੇ ਪੁਲਸ ਅਧਿਕਾਰੀ ਵੀ ਸ਼ਾਮਲ ਹਨ।

ਨੌਜਵਾਨ ਵਰਗ ਵੱਧ ਆ ਰਿਹਾ ਕੋਰੋਨਾ ਦੀ ਲਪੇਟ ’ਚ

ਸ਼ਨੀਵਾਰ ਸਿਹਤ ਵਿਭਾਗ ਨੂੰ ਜਿਹੜੇ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ, ਉਸ ਨੂੰ ਦੇਖ ਕੇ ਇਹ ਹੈਰਾਨੀਜਨਕ ਗੱਲ ਸਾਹਮਣੇ ਆਈ ਕਿ ਨੌਜਵਾਨ ਵਰਗ ਕੋਰੋਨਾ ਦੀ ਲਪੇਟ ਵਿਚ ਵਧ ਆ ਰਿਹਾ ਹੈ। ਵਿਭਾਗ ਨੂੰ ਕੁਲ 338 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਸੀ, ਜਿਨ੍ਹਾਂ ਵਿਚੋਂ ਉਮਰ ਵਰਗ ਦੇ ਹਿਸਾਬ ਨਾਲ ਪਾਜ਼ੇਟਿਵ ਪਾਏ ਗਏ ਵਿਅਕਤੀ ਇਸ ਤਰ੍ਹਾਂ ਹਨ :-

ਉਮਰ                                                                ਮਰੀਜ਼

* 1 ਤੋਂ 20 ਸਾਲ                                                                                                                                                                                              25

* 21 ਤੋਂ 30                                                                                                                                                                                                                          80

* 31 ਤੋਂ 40                                                                                                                                                                                                                   77

* 41 ਤੋਂ 50                                                                                                                                      62

* 51 ਤੋਂ 60                                   48

* 61 ਤੋਂ 70               28

* 70 ਤੋਂ ਉੱਪਰ        18

ਇਨ੍ਹਾਂ ਨੇ ਹਾਰੀ ਕੋਰੋਨਾ ਨਾਲ ਜੰਗ

1. ਕਰਤਾਰ ਕੌਰ (82) ਪਿੰਡ ਨਾਨਕਸਰ ਸਿੰਘੇ

2. ਪੁਸ਼ਪਾ ਦੇਵੀ (60) ਕਮਲ ਵਿਹਾਰ

3. ਸੁਬੋਧ ਸੋਢੀ (70) ਚਰਨਜੀਤਪੁਰਾ

4. ਸੁਰਿੰਦਰ ਕੌਰ (70) ਹਰਨਾਮਦਾਸਪੁਰਾ

5. ਮੀਨਾ ਰਾਣੀ (38) ਜੰਡੂਸਿੰਘਾ

6. ਮੰਜੂ (38) ਨਿਊ ਨਾਗਰਾ

7. ਕੁਲਵੰਤ (86) ਰਾਜਾ ਗਾਰਡਨ

8. ਦਲਜਿੰਦਰ (58) ਜਲੰਧਰ

9. ਮੀਨਾ (71) ਪ੍ਰੋਫੈਸਰ ਕਾਲੋਨੀ

10.ਗਿਰਧਾਰੀ ਲਾਲ (78) ਬਸਤੀ ਦਾਨਿਸ਼ਮੰਦਾਂ

11. ਬਲਦੇਵ ਸਿੰਘ (66) ਹਰਨਾਮਦਾਸਪੁਰਾ

1079 ਦੀ ਰਿਪੋਰਟ ਆਈ ਨੈਗੇਟਿਵ ਤੇ 400 ਨੂੰ ਮਿਲੀ ਛੁੱਟੀ

ਸਿਹਤ ਿਵਭਾਗ ਤੋਂ ਿਮਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ 1079 ਵਿਅਕਤੀਆਂ ਦੀ ਿਰਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ ਮਰੀਜ਼ਾਂ ਿਵਚੋਂ 400 ਨੂੰ ਛੁੱਟੀ ਦੇ ਿਦੱਤੀ ਗਈ। ਦੂਜੇ ਪਾਸੇ ਵਿਭਾਗ ਨੇ 1127 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲੈਬਾਰਟਰੀ ਭੇਜੇ ਹਨ।

ਬਾਕਸ

ਕੁੱਲ ਸੈਂਪਲ-76971

ਨੈਗੇਟਿਵ ਆਏ-68010

ਪਾਜ਼ੇਟਿਵ ਆਏ-9409

ਡਿਸਚਾਰਜ ਹੋਏ-6462

ਮੌਤਾਂ ਹੋਈਆਂ-248

ਐਕਟਿਵ ਕੇਸ-2699


author

Karan Kumar

Content Editor

Related News