ਕੋਰੋਨਾ ਦਾ ਕਹਿਰ : ਇਕ ਹਫਤੇ ’ਚ ਕਰੀਬ ਤਿੰਨ ਗੁਣਾ ਵਧੀ ਮੌਤਾਂ ਦੀ ਗਿਣਤੀ
Saturday, Mar 28, 2020 - 12:55 PM (IST)
ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਸਮੁੱਚੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ। ਵੈੱਬਸਾਈਟ ਵਰਲਡਓਮੀਟਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਇਸ ਬੀਮਾਰੀ ਨਾਲ 27 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ 6 ਲੱਖ ਦੇ ਕਰੀਬ ਲੋਕ ਇਸ ਬੀਮਾਰੀ ਨਾਲ ਪੀੜਤ ਹੋ ਚੁੱਕੇ ਹਨ। ਇਸ ਬੀਮਾਰੀ ਦਾ ਵਧੇਰੇ ਇਟਲੀ, ਸਪੇਨ, ਚੀਨ ਅਤੇ ਈਰਾਨ ਵਿਚ ਦੇਖਣ ਨੂੰ ਮਿਲਿਆ। ਤਾਜ਼ਾ ਅੰਕੜਿਆ ਮੁਤਾਬਕ ਇਕੱਲੇ ਇਟਲੀ ਵਿਚ ਹੁਣ ਤੱਕ ਇਸ ਬੀਮਾਰੀ ਨਾਲ 86 ਹਜ਼ਾਰ ਤੋਂ ਵਧੇਰੇ ਲੋਕ ਪੀੜਤ ਹੋ ਚੁੱਕੇ ਹਨ। ਇਹ ਗਿਣਤੀ ਚੀਨ ਦੇ ਅੰਕੜਿਆਂ ਨੂੰ ਪਾਰ ਕਰ ਚੁੱਕੀ ਹੈ। ਇਸੇ ਤਰ੍ਹਾਂ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਵੀ ਇੱਥੇ ਹੀ ਸਭ ਤੋਂ ਵੱਧ ਹੈ। ਹੁਣ ਤੱਕ ਇੱਥੇ 9 ਹਜ਼ਾਰ ਤੋਂ ਵਧੇਰੇ ਲੋਕ ਇਸ ਭਿਆਨਕ ਬੀਮਾਰੀ ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਜਾਣਕਾਰੀ ਮੁਤਾਬਕ ਇਟਲੀ ਵਿਚ ਕੱਲ੍ਹ ਇਨਫੈਕਸ਼ਨ ਦੇ 6 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਟਲੀ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਵੀਰਵਾਰ ਨੂੰ ਇੱਥੇ 662 ਲੋਕਾਂ ਦੀ ਮੌਤ ਹੋ ਗਈ। ਇਟਲੀ ਤੋਂ ਬਾਅਦ ਸਪੇਨ ਵਿਚ ਵੀ ਕੋਰੋਨਾ ਵਾਇਰਸ ਨਾਲ ਮਨੁੱਖੀ ਜਾਨਾ ਜਾਣ ਦੀ ਵੱਡੀ ਗਿਣਤੀ ਹੈ। ਇੱਥੇ ਵੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਚੀਨ ਵਿਚ ਹੋਈਆਂ ਮੌਤਾਂ ਤੋਂ ਵਧੇਰੇ ਹੋ ਚੁੱਕੀ ਹੈ। ਰਿਪੋਰਟ ਮੁਤਾਬਕ ਇਸ ਭਿਆਨਕ ਬੀਮਾਰੀ ਕਾਰਨ ਸਪੇਨ ਵਿਚ ਹੁਣ ਤੱਕ 5,138 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹਫਤੇ ’ਚ ਤਿੰਨ ਗੁਣਾ ਦੇ ਕਰੀਬ ਹੋਈ ਮੌਤਾਂ ਦੀ ਗਿਣਤੀ
ਵੈੱਬਸਾਈਟ ਵਰਲਡਓਮੀਟਰ ਦੇ ਅੰਕੜਿਆਂ ਮੁਤਾਬਕ ਮਾਰਚ ਦੇ ਦੂਜੇ ਹਫਤੇ ਤੋਂ ਇਸ ਬਿਮਾਰੀ ਨੇ ਭਿਆਨਕ ਰੂਪ ਧਾਰਕੇ ਦੁਨੀਆ ਨੂੰ ਆਪਣੇ ਲਪੇਟੇ ਵਿਚ ਤੇਜ਼ੀ ਨਾਲ ਲੈਣਾ ਸ਼ੁਰੂ ਕਰ ਦਿੱਤਾ। ਦਿੱਤੇ ਗਏ ਅੰਕੜਿਆਂ ਨੂੰ ਧਿਆਨ ਨਾਲ ਵਾਚੀਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ ਇਕ ਹਫਤੇ ਦੌਰਾਨ ਹੀ ਮੌਤਾਂ ਦੀ ਗਿਣਤੀ 3 ਗੁਣਾਂ ਦੇ ਕਰੀਬ ਹੋ ਗਈ ਹੈ। ਬੀਤੀ 26 ਮਾਰਚ ਤੱਕ ਦੀ ਇਸ ਰਿਪੋਰਟ ਵਿਚ 19 ਮਾਰਚ ਨੂੰ ਇਸ ਬੀਮਾਰੀ ਨਾਲ ਇਕ ਦਿਨ ਵਿਚ ਮਰਨ ਵਾਲਿਆਂ ਦੀ ਗਿਣਤੀ 1079 ਸੀ, ਜੋ ਕਿ ਮੌਜੂਦਾ 26 ਤਰੀਕ ਤੱਕ ਵਧਕੇ 2791 ਹੋ ਗਈ ਸੀ।
ਅਮਰੀਕਾ ਵਿਚ ਵੀ ਭਿਆਨਕ ਹੋਏ ਹਾਲਾਤ
ਕੋਰੋਨਾ ਵਾਇਰਸ ਦੇ ਕਹਿਰਾ ਕਾਰਨ ਇਟਲੀ ਅਤੇ ਚੀਨ ਵਾਂਗ ਅਮਰੀਕਾ ਵਿਚ ਵੀ ਹਾਲਾਤ ਭਿਆਨਕ ਹੋ ਗਏ ਹਨ। ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੁਣ ਵਿਸ਼ਵ ਭਰ ਵਿਚ ਸਭ ਤੋਂ ਜ਼ਿਆਦਾ ਹੋ ਚੁੱਕੀ ਹੈ। ਰਿਪੋਰਟ ਮਤਾਬਕ ਅਮਰੀਕਾ ਵਿਚ ਪੀੜਤ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਵੀ ਪਾਰ ਚਲੀ ਗਈ ਹੈ। ਇਸ ਤੋਂ ਬਾਅਦ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਵਿਚ ਦੂਜਾ ਨੰਬਰ ਚੀਨ ਦਾ ਹੈ, ਜਿੱਥੇ ਪੀੜਤ ਮਰੀਜ਼ਾਂ ਦੀ ਗਿਣਤੀ 81 ਤੋਂ ਵਧੇਰੇ ਹੈ। ਇਸ ਤੋਂ ਬਾਅਦ ਇਟਲੀ ਵਿਚ ਪੀੜਤ ਮਰੀਜ਼ਾਂ ਦੀ ਗਿਣਤੀ ਜੋ ਕਿ 86 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ ।
ਇਹ ਵੀ ਪੜ੍ਹੋ : ਹਰ ਬੁਖਾਰ, ਖੰਘ ਅਤੇ ਜ਼ੁਕਾਮ ਕੋਰੋਨਾ ਵਾਇਰਸ ਨਹੀਂ ਹੁੰਦਾ, ਇਹ ਹਨ ਸਹੀ ਲੱਛਣ
ਇਹ ਵੀ ਪੜ੍ਹੋ : ਭਾਰਤ ਦੇ ਇਨ੍ਹਾਂ ਪੰਜ ਸੂਬਿਆਂ ਵਿਚ ਕੋਰੋਨਾ ਦਾ ਵਧੇਰੇ ਕਹਿਰ, ਜਾਣੋ ਹਰ ਸੂਬੇ ਦਾ ਹਾਲ
ਇਹ ਵੀ ਪੜ੍ਹੋ : ਹੋਮਿਓਪੈਥੀ ਅਤੇ ਅੰਗਰੇਜੀ ਦਵਾਈਆਂ ਨਾਲ ‘ਕੋਰੋਨਾ ਵਾਇਰਸ’ ਦੇ ਠੀਕ ਹੋਣ ਦਾ ਕੀ ਹੈ ਸੱਚ ?