ਹਰਸਿਮਰਤ ਬਾਦਲ ਨੇ ਐੱਮ. ਪੀ. ਕੋਟੇ ’ਚੋਂ ਆਕਸੀਜਨ ਪਲਾਂਟਾਂ ਲਈ ਜਾਰੀ ਕੀਤੇ ਡੇਢ ਕਰੋੜ

Tuesday, Jun 01, 2021 - 01:58 PM (IST)

ਹਰਸਿਮਰਤ ਬਾਦਲ ਨੇ ਐੱਮ. ਪੀ. ਕੋਟੇ ’ਚੋਂ ਆਕਸੀਜਨ ਪਲਾਂਟਾਂ ਲਈ ਜਾਰੀ ਕੀਤੇ ਡੇਢ ਕਰੋੜ

ਬਠਿੰਡਾ (ਵਰਮਾ): ਕੋਰੋਨਾ ਕਾਲ ’ਚ ਆਕਸੀਜਨ ਦੀ ਘਾਟ ਨੇ ਸਰਕਾਰਾਂ ਦੇ  ਖਸਤਾ ਸਿਹਤ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਕ ਪਾਸੇ ਮਹਾਮਾਰੀ ਨਾਲ ਲੜ ਰਹੇ ਇਨਸਾਨ ਤਾਂ ਦੂਜੇ ਪਾਸੇ ਆਕਸੀਜਨ ਦੀ ਘਾਟ ਕਾਰਨ ਹਾਹਾਕਾਰ ਮਚੀ ਦਿਖਾਈ ਦਿੱਤੀ। ਸਿਹਤ ਪ੍ਰਬੰਧਾਂ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਰਮਿਆਨ ਬਠਿੰਡਾ ਦੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਐੱਮ.ਪੀ. ਕੋਟੇ ’ਚੋਂ ਡੇਢ ਕਰੋੜ ਦੀ ਗਰਾਂਟ ਜਾਰੀ ਕੀਤੀ ਹੈ। ਜਿਸ ਨਾਲ 2 ਆਕਸੀਜਨ ਪਲਾਂਟ ਲਗਾਏ ਜਾਣਗੇ। 

ਇਹ ਵੀ ਪੜ੍ਹੋ : 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ’ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ’ਤੇ ਭਗਵੰਤ ਮਾਨ ਦਾ ਵੱਡਾ ਬਿਆਨ

ਕੋਰੋਨਾ ਮਹਾਮਾਰੀ ਦੇ ਕਾਲੇ ਦੌਰ ’ਚ ਆਕਸੀਜਨ ਦੀ ਕਮੀ ਕਰ ਕੇ ਕੀਮਤੀ ਜਾਨਾਂ ਗਈਆਂ, ਪੰਜਾਬ ਸਰਕਾਰ ਵੱਲੋਂ ਆਕਸੀਜਨ ਦੀ ਪੂਰਤੀ ਲਈ ਕੋਈ ਉਪਰਾਲੇ ਨਹੀਂ ਕੀਤੇ ਪਰ ਧੰਨਵਾਦ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿਨ੍ਹਾਂ ਨੇ ਵੱਖ-ਵੱਖ ਹਿੱਸਿਆਂ ’ਚ ਆਕਸੀਜਨ ਦੀ ਪੂਰਤੀ ਲਈ ਵੱਡੇ ਯਤਨ ਕੀਤੇ ਅਤੇ ਹੁਣ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਦੋ ਸਿਵਲ ਹਸਪਤਾਲ ਤਲਵੰਡੀ ਸਾਬੋ ਅਤੇ ਗੋਨਿਆਣਾ ਮੰਡੀ ਵਿਖੇ ਦੋ ਆਕਸੀਜਨ ਪਲਾਂਟ ਲਾਉਣ ਲਈ ਐੱਮ.ਪੀ. ਕੋਟੇ ’ਚੋਂ ਡੇਢ ਕਰੋੜ ਰੁਪਏ ਮਨਜ਼ੂਰ ਕੀਤੇ ਹਨ।

ਇਹ ਵੀ ਪੜ੍ਹੋ: ਹੈਰਾਨੀਜਨਕ: ਪਰਿਵਾਰ ਵਾਲੇ ਕਰ ਰਹੇ ਸਨ ਅੰਤਿਮ ਸੰਸਕਾਰ ਦੀ ਤਿਆਰੀ, ਜ਼ਿੰਦਾ ਹੋਈ 75 ਸਾਲਾ ਬੀਬੀ

ਦੋ ਆਕਸੀਜਨ ਪਲਾਂਟ ਲਾਉਣ ਦਾ ਮਨਜ਼ੂਰੀ ਪੱਤਰ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਠਿੰਡਾ ਦੀ ਲੀਡਰਸ਼ਿਪ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ਼੍ਰੀ ਨਿਵਾਸਨ ਨੂੰ ਸੌਂਪਿਆ ਗਿਆ। ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਕਾਰ ਸਿੰਘ ਬਰਾੜ, ਸਾਬਕਾ ਵਿਧਾਇਕ ਅਤੇ ਪਾਰਟੀ ਦੇ ਜਨਰਲ ਸਕੱਤਰ ਸਰੂਪ ਚੰਦ ਸਿੰਗਲਾ, ਦਰਸ਼ਨ ਸਿੰਘ ਕੋਟਫੱਤਾ ਸਾਬਕਾ ਵਿਧਾਇਕ, ਜਗਸੀਰ ਸਿੰਘ ਜੱਗਾ ਕਲਿਆਣ ,ਹਰਪਾਲ ਢਿੱਲੋਂ ਤੇ ਅਵਤਾਰ ਸਿੰਘ ਮੈਨੂੰਆਣਾ ਵੱਲੋਂ ਅੱਜ ਸਾਂਝੇ ਤੌਰ ’ਤੇ ਇਹ ਮਨਜ਼ੂਰੀ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ।

ਇਹ ਵੀ ਪੜ੍ਹੋ:  ਘਰੇਲੂ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਭਰਾ ਨੇ ਗੋਲ਼ੀ ਮਾਰ ਕਤਲ ਕੀਤਾ ਭਰਾ, ਭਤੀਜੇ ਦੀ ਹਾਲਤ ਨਾਜ਼ੁਕ

ਇਸ ਮੌਕੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਅਕਾਲੀ ਆਗੂਆਂ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਿਵਲ ਹਸਪਤਾਲ ਤਲਵੰਡੀ ਸਾਬੋ ਅਤੇ ਗੋਨਿਆਣਾ ਮੰਡੀ ਦੇ ਸਿਵਲ ਹਸਪਤਾਲ ’ਚ ਦੋ ਆਕਸੀਜਨ ਦੇ ਪੱਕੇ ਪਲਾਂਟ ਮਨਜ਼ੂਰ ਕੀਤੇ ਗਏ ਹਨ ਜਿਸ ਲਈ 75-75 ਲੱਖ ਰੁਪਏ ਖਰਚ ਕੀਤੇ ਜਾਣਗੇ ਇਨ੍ਹਾਂ ਪਲਾਂਟਾਂ ਦੇ ਸਥਾਪਿਤ ਹੋਣ ਨਾਲ ਆਕਸੀਜਨ ਦੀ ਸਮੱਸਿਆ ਦੂਰ ਹੋਵੇਗੀ।
 

ਇਹ ਵੀ ਪੜ੍ਹੋ: ਵਿਵਾਦਿਤ ਅਰਦਾਸ ਮਾਮਲਾ ; ਭਾਜਪਾ ਆਗੂ ਸੁਖਪਾਲ ਸਰਾਂ ਨਾਮਜ਼ਦ


author

Shyna

Content Editor

Related News