ਸਮਰਾਲਾ ''ਚ ਕੋਰੋਨਾ ਦੀ ਮਾਰ, ਬੀਬੀ ਪੁਲਸ ਅਫ਼ਸਰ ਸਣੇ ਇਕ ਹੋਰ ਦੀ ਰਿਪੋਰਟ ਆਈ ਪਾਜ਼ੇਟਿਵ

06/21/2020 6:42:21 PM

ਸਮਰਾਲਾ (ਗਰਗ) : ਪੰਜਾਬ ਵਿਚ ਕੋਰੋਨਾ ਮਹਾਮਾਰੀ ਦੇ ਲਗਾਤਾਰ ਵੱਧ ਰਹੇ ਕਹਿਰ ਦੌਰਾਨ ਸਮਰਾਲਾ ਵਾਸੀਆਂ ਲਈ ਉਸ ਵੇਲੇ ਮਾੜੀ ਖ਼ਬਰ ਸਾਹਮਣੇ ਆਈ ਜਦੋਂ ਕੋਰੋਨਾ ਖ਼ਿਲਾਫ਼ ਫ਼ਰੰਟ ਲਾਈਨ 'ਤੇ ਲੜਾਈ ਲੜ ਰਹੀ ਇਕ ਬੀਬੀ ਪੁਲਸ ਅਫ਼ਸਰ ਸਮੇਤ ਇਕ ਹੋਰ ਪੁਲਸ ਮੁਲਾਜ਼ਮ ਕੋਰੋਨਾ ਦੀ ਲਪੇਟ ਵਿਚ ਆ ਗਏ। ਸਮਰਾਲਾ ਨੇੜਲੇ ਇਕ ਪਿੰਡ ਦੀ ਇਹ ਬੀਬੀ ਪੁਲਸ ਅਫ਼ਸਰ ਜੋ ਕਿ ਲੁਧਿਆਣਾ ਵਿਖੇ ਐਡੀਸ਼ਨਲ ਐੱਸ. ਐੱਚ. ਓ. ਵੱਜੋਂ ਡਿਊਟੀ ਕਰ ਰਹੀ ਹੈ, ਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਉਸ ਨੂੰ ਇਲਾਜ ਲਈ ਭਰਤੀ ਕਰ ਲਿਆ ਹੈ। ਜਦਕਿ ਉਸ ਦੇ ਬਾਕੀ ਪਰਿਵਾਰਕ ਜੀਆਂ ਨੂੰ ਇਕਾਂਤਵਾਸ ਕਰਦੇ ਹੋਏ ਉਨ੍ਹਾਂ ਦੇ ਸੈਂਪਲ ਲਏ ਜਾ ਰਹੇ ਹਨ।

ਇਹ ਵੀ ਪੜ੍ਹੋ : ਗਰਮੀ ਨਾਲ ਬੇਹਾਲ ਹੋਏ ਪੰਜਾਬੀਆਂ ਨੂੰ ਠਾਰੇਗਾ ਮੀਂਹ, ਇਸ ਦਿਨ ਸੂਬੇ 'ਚ ਦਸਤਕ ਦੋਵੇਗਾ ਮਾਨਸੂਨ 

ਇਸ ਤੋਂ ਇਲਾਵਾ ਸਮਰਾਲਾ ਸ਼ਹਿਰ ਦੇ ਹਿੰਮਤ ਨਗਰ ਦੇ ਰਹਿਣ ਵਾਲੇ ਇਕ ਹੋਰ ਪੁਲਸ ਕਾਮਾ ਜੋਕਿ ਲੁਧਿਆਣਾ ਵਿਖੇ ਹੀ ਡਿਊਟੀ ਕਰਦਾ ਹੈ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਪਰਿਵਾਰ ਨੂੰ ਵੀ ਇਕਾਂਤਵਾਸ ਕਰ ਦਿੱਤਾ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪਰਿਵਾਰਕ ਮੈਬਰਾਂ ਦੇ ਸੈਂਪਲ ਲਏ ਜਾ ਰਹੇ ਹਨ। ਸਿਹਤ ਟੀਮਾਂ ਨੇ ਇਸ ਪੁਲਸ ਕਾਮੇ ਦੇ ਸੰਪਰਕ ਵਿਚ ਆਉਣ ਵਾਲੇ ਕੁੱਝ ਵਿਅਕਤੀਆਂ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਰਾਜੇਆਣਾ ਦੇ ਸ਼ਰਨਜੀਤ ਸਿੰਘ ਨੇ ਕੈਨੇਡਾ 'ਚ ਹਾਸਲ ਕੀਤਾ ਪੁਲਸ ਦਾ ਉੱਚ ਅਹੁਦਾ 

ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਹਿਰ ਦੇ ਮਾਛੀਵਾੜਾ ਰੋਡ ਦੇ ਇਕੋ ਪਰਿਵਾਰ ਦੇ 3 ਜੀਆਂ ਜਿਨ੍ਹਾਂ ਵਿਚ 4 ਮਹੀਨੇ ਦਾ ਇਕ ਬੱਚਾ ਵੀ ਸ਼ਾਮਿਲ ਸੀ, ਨੂੰ ਕੋਰੋਨਾ ਆਪਣਾ ਸ਼ਿਕਾਰ ਬਣਾ ਚੁੱਕਾ ਹੈ ਅਤੇ ਇਲਾਜ ਤੋਂ ਬਾਅਦ ਠੀਕ ਹੋਣ 'ਤੇ ਇਹ ਪਰਿਵਾਰ ਵਾਪਿਸ ਘਰ ਪਰਤ ਆਇਆ ਹੈ। ਇਸ ਤੋਂ ਇਲਾਵਾ ਸਿਹਤ ਮਹਿਕਮੇ ਵਲੋਂ ਸਮਰਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿਚ ਬਹੁਤ ਸਾਰੇ ਲੋਕਾਂ ਨੂੰ ਘਰਾਂ ਵਿਚ ਇਕਾਂਤਵਾਸ ਕੀਤਾ ਹੋਇਆ ਹੈ ਅਤੇ ਸਿਵਲ ਹਸਪਤਾਲ ਵਿਚ ਹਰ ਰੋਜ਼ਾਨਾ ਸ਼ੱਕੀ ਪਾਏ ਜਾਂਦੇ ਮਰੀਜ਼ਾਂ ਦੇ ਵੀ ਟੈਸਟ ਵੀ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪਠਾਨਕੋਟ ਜ਼ਿਲ੍ਹੇ 'ਚ ਬੇਕਾਬੂ ਹੋ ਰਿਹੈ ਕੋਰੋਨਾ, 16 ਨਵੇਂ ਮਾਮਲੇ ਆਏ ਸਾਹਮਣੇ  


Gurminder Singh

Content Editor

Related News