ਕੋਰੋਨਾ ਮਹਾਮਾਰੀ ਦੇ ਬਦਲਦੇ ਸਰੂਪ ਨੂੰ ਲੈ ਕੇ ਮੁੱਖ ਮੰਤਰੀ ਵਲੋਂ ਸਖ਼ਤ ਹੁਕਮ

Friday, Jul 09, 2021 - 06:47 PM (IST)

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਬੰਧਤ ਵਿਭਾਗਾਂ ਨੂੰ ਵਾਇਰਸ ਦੇ ਬਦਲਦੇ ਸਰੂਪਾਂ ਦੀ ਜਾਂਚ ਵਿਚ ਵਾਧਾ ਕਰਨ ਦੇ ਹੁਕਮ ਦਿੱਤੇ ਤਾਂ ਜੋ ਕੋਵਿਡ ਦੇ ਨਵੇਂ ਪ੍ਰਕਾਰ ਦੇ ਕੇਸਾਂ ਦੀ ਪਛਾਣ ਕੀਤੀ ਜਾ ਸਕੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮੋਹਾਲੀ ਦੇ ਰਿਜਨਲ ਇੰਸਟੀਚਿਊਟ ਆਫ ਵਾਇਰੌਲੌਜੀ ਲਈ ਆਈ.ਸੀ.ਐੱਮ.ਆਰ. ਨਾਲ ਐੱਮ.ਓ.ਯੂ. ਪੂਰਾ ਕਰਨ ਦੇ ਪ੍ਰਾਜੈਕਟ ਵਿਚ ਤੇਜ਼ੀ ਲਿਆਉਣ ਦੇ ਵੀ ਹੁਕਮ ਦਿੱਤੇ। ਹਾਲਾਂਕਿ ਡੈਲਟਾ ਪਲੱਸ ਪ੍ਰਕਾਰ (ਮਈ ਮਹੀਨੇ ਦੀ ਸੈਂਪਲਿੰਗ ਦੇ ਅਧਾਰ ’ਤੇ ਪਹਿਲਾਂ ਆਏ ਦੋ ਕੇਸਾਂ ਤੋਂ ਇਲਾਵਾ) ਦੇ ਕੋਈ ਵੀ ਨਵੇਂ ਕੇਸ ਸੂਬੇ ਵਿਚ ਨਹੀਂ ਆਏ ਹਨ ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਪਟਿਆਲਾ ਵਿਖ ਵਾਇਰਸ ਦੇ ਬਦਲਦੇ ਸਰੂਪਾਂ ਦੀ ਪਛਾਣ ਸਬੰਧੀ ਲੈਬਰਾਟਰੀ, ਜੋ ਕਿ ਪੀ.ਏ.ਟੀ.ਐਚ. ਦੀ ਮਦਦ ਨਾਲ ਤਿਆਰ ਹੋ ਰਹੀ ਹੈ, ਇਸੇ ਮਹੀਨੇ ਹਰ ਹਾਲਤ ਵਿਚ ਸ਼ੁਰੂ ਕੀਤੀ ਜਾਵੇਗੀ। ਪੀ.ਏ.ਟੀ.ਐਚ. ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਮਸ਼ੀਨਾਂ 25 ਜੁਲਾਈ ਤੱਕ ਸਥਾਪਤ ਕਰ ਦਿੱਤੀਆਂ ਜਾਣਗੀਆਂ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਪਟਿਆਲਾ ਦੀ ਯੌਨ ਰੋਗਾਂ ਦੀ ਖੋਜ ਸਬੰਧੀ ਲੈਬਾਰਟਰੀ ਵੱਲੋਂ ਆਈ.ਐਨ.ਐਸ.ਏ.ਸੀ.ਓ.ਜੀ. ਨਾਲ ਰਜਿਸਟਰੇਸ਼ਨ ਲਈ ਅਰਜ਼ੀ ਵੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਲਈ ਨਵੇਂ ਹੁਕਮ ਜਾਰੀ

ਕੋਵਿਡ ਸਥਿਤੀ ਦੀ ਵਰਚੁਅਲ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ ਸੂਬੇ ਵੱਲੋਂ ਅਗਲੇ ਹਫਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਵਿਖੇ ਇਕ ਪਾਇਲਟ ਪ੍ਰਾਜੈਕਟ ਰਾਹੀਂ ਸੁੱਕੀ ਪੱਟੀ ਨਾਲ ਜਾਂਚ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਆਰ.ਟੀ.ਪੀ.ਸੀ.ਆਰ. ਜਾਂਚ ਦੀ ਤੁਲਣਾ ਵਿਚ ਸੁੱਕੀ ਪੱਟੀ ਨਾਲ ਜਾਂਚ ਦੇ ਢੰਗ ਦੀ ਸੰਵੇਦਨਸ਼ੀਲਤਾ 79 ਫੀਸਦੀ ਜਦੋਂ ਕਿ ਸਟੀਕਤਾ 99 ਫ਼ੀਸਦੀ ਹੈ। ਇਸ ਦੀ ਘੱਟ ਕੀਮਤ ਅਤੇ ਤੇਜ਼ ਵਾਰੀ ਨੂੰ ਧਿਆਨ ਵਿਚ ਰੱਖਦਿਆਂ ਸੁੱਕੀ ਪੱਟੀ ਵੇਰੀਐਂਟ ਵਿਧੀ ਨੂੰ ਸਿਰਫ ਉਨ੍ਹਾਂ ਮੌਕਿਆਂ ’ਤੇ ਹੀ ਸਕਰੀਨਿੰਗ ਦੇ ਸਾਧਨ ਵਜੋਂ ਵਰਤਿਆ ਜਾ ਸਕਦਾ ਹੈ, ਜਿੱਥੇ ਸਵੈ-ਚਾਲਤ ਆਰ.ਐੱਨ.ਏ. ਐਕਸਟਰੈਕਸ਼ਨ ਉਪਲੱਬਧ ਨਹੀਂ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ’ਤੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵਿਵਾਦਤ ਬਿਆਨ

ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਪੰਜਾਬ ਨੇ 10 ਸਿਹਤ ਸੰਸਥਾਨਾਂ ਦੀ ਪਛਾਣ ਕੀਤੀ ਹੈ ਅਤੇ ਪ੍ਰਤੀ ਸਥਾਨ ਘੱਟੋ-ਘੱਟ 15 ਸੈਂਪਲ ਹਰੇਕ 15 ਦਿਨਾਂ ਬਾਅਦ ਵਾਇਰਸ ਦੇ ਬਦਲਦੇ ਸਰੂਪਾਂ ਦੀ ਪਛਾਣ ਲਈ ਭੇਜੇ ਜਾ ਰਹੇ ਹਨ। ਮੀਟਿੰਗ ’ਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਟੀਕਾਕਰਨ ਤੋਂ ਬਾਅਦ ਆਏ ਪਾਜ਼ੇਟਿਵ ਸੈਂਪਲ, ਮੁੜ ਸੰਕ੍ਰਮਣ, ਮੌਤ ਅਤੇ ਗੰਭੀਰ ਕੇਸਾਂ ਤੋਂ ਇਲਾਵਾ ਕਲਸਟਰਿੰਗ ਆਦਿ ਦੇ ਪਾਜ਼ੇਟਿਵ ਨਮੂਨਿਆਂ ਨੂੰ ਵੀ ਮਹਾਮਾਰੀ ਦੇ ਬਦਲਦੇ ਸਰੂਪ ਦੀ ਪਛਾਣ ਲਈ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਨਾਰਕੋ ਟੈਸਟ ਲਈ ਉਮਰਾਨੰਗਲ ਵਲੋਂ ਅਦਾਲਤ ’ਚ ਲਿਖਤੀ ਸਹਿਮਤੀ, ਕੁੰਵਰ ਵਿਜੇ ਪ੍ਰਤਾਪ ’ਤੇ ਦਿੱਤਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News