ਜਲੰਧਰ ’ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, 28 ਸਾਲਾ ਨੌਜਵਾਨ ਸਮੇਤ 4 ਦੀ ਲਈ ਜਾਨ, 682 ਨਿਕਲੇ ਪਾਜ਼ੇਟਿਵ

01/14/2022 5:08:44 PM

ਜਲੰਧਰ (ਰੱਤਾ)-ਜਲੰਧਰ ਜ਼ਿਲ੍ਹੇ ’ਚ ਕੋਰੋਨਾ ਨੇ ਭਿਆਨਕ ਰੂਪ ਧਾਰ ਲਿਆ ਹੈ, ਜਿਸ ਨੇ ਅੱਜ 28 ਸਾਲਾ ਨੌਜਵਾਨ ਸਮੇਤ 4 ਲੋਕਾਂ ਦੀ ਜਾਨ ਲੈ ਲਈ। ਜ਼ਿਲ੍ਹੇ ’ਚ ਕੋਰੋਨਾ ਦੇ ਐਕਟਿਵ ਕੇਸਾਂ ਦਾ ਅੰਕੜਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ’ਚ ਅੱਜ 682 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ, ਕੀਤੀ ਵੱਡੀ ਮੰਗ

 ਜ਼ਿਕਰਯੋਗ ਹੈ ਕਿ ਡਵੀਜ਼ਨਲ ਕਮਿਸ਼ਨਰ ਰੈਜ਼ੀਡੈਂਸ, ਕਮਿਸ਼ਨਰ ਆਫਿਸ, ਆਈ. ਜੀ. ਦਫ਼ਤਰ ਦੇ ਮੁਲਾਜ਼ਮਾਂ ਤੇ ਸਰਕਾਰੀ ਸਿਹਤ ਕੇਂਦਰਾਂ ਵਿਚ ਤਾਇਨਾਤ ਡਾਕਟਰਾਂ ਤੇ ਸਟਾਫ ਸਣੇ ਲੱਗਭਗ 682 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਨੂੰ ਸ਼ੁੱਕਰਵਾਰ ਵੱਖ-ਵੱਖ ਸਰਕਾਰੀ ਤੇ ਨਿੱਜੀ ਲੈਬਾਰਟਰੀਜ਼ ਤੋਂ ਕੁਲ 714 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਤੇ ਇਨ੍ਹਾਂ ’ਚੋਂ ਕੁਝ ਲੋਕ ਹੋਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਪਾਏ ਗਏ। ਪਾਜ਼ੇਟਿਵ ਆਉਣ ਵਾਲਿਆਂ ਵਿਚ ਕਈ ਪੁਲਸ ਅਧਿਕਾਰੀ ਤੇ ਮੁਲਾਜ਼ਮ, ਆਈ. ਜੀ. ਦਫਤਰ, ਸੀ. ਆਰ. ਪੀ. ਐੱਫ. ਤੇ ਬੀ. ਐੱਸ. ਐੱਫ. ਦੇ ਮੁਲਾਜ਼ਮ, ਡਵੀਜ਼ਨਲ ਕਮਿਸ਼ਨਰ ਰੈਜ਼ੀਡੈਂਸ ਅਤੇ ਕਮਿਸ਼ਨਰ ਆਫਿਸ ਦੇ ਸਟਾਫ਼ ਮੈਂਬਰ, ਡਾਕਟਰ, ਸਿਹਤ ਮੁਲਾਜ਼ਮ, ਨਰਸਿੰਗ ਸਟੂਡੈਂਟਸ, ਛੋਟੇ ਬੱਚੇ ਤੇ ਬਜ਼ੁਰਗ ਸ਼ਾਮਲ ਹਨ।

ਇਨ੍ਹਾਂ ਹਾਰੀ ਕੋਰੋਨਾ ਤੋਂ ਜੰਗ
1. ਅਸ਼ਵਿੰਦਰ (28) ਆਲੋਵਾਲ, ਨਕੋਦਰ
2. ਅਰਬਿੰਦਰ ਕੌਰ (56) ਨਿਊ ਗਾਂਧੀ ਨਗਰ, ਲੰਮਾ ਪਿੰਡ ਰੋਡ
3. ਦਲੀਪ ਕੁਮਾਰ (63) ਕਮਲ ਵਿਹਾਰ, ਬਸ਼ੀਰਪੁਰਾ
4. ਨਰਿੰਦਰਪਾਲ (64) ਲਕਸ਼ਮੀਪੁਰਾ
245 ਮਰੀਜ਼ਾਂ ਦੀ ਉਮਰ 30 ਸਾਲ ਤੋਂ ਘੱਟ
ਸਿਹਤ ਵਿਭਾਗ ਨੂੰ ਸ਼ੁੱਕਰਵਾਰ ਜ਼ਿਲ੍ਹੇ ਵਿਚ ਕੋਰੋਨਾ ਦੇ ਜਿਹੜੇ 682 ਨਵੇਂ ਕੇਸ ਮਿਲੇ, ਉਨ੍ਹਾਂ ਵਿਚੋਂ 245 ਮਰੀਜ਼ਾਂ ਦੀ ਉਮਰ 30 ਸਾਲ ਤੋਂ ਘੱਟ ਪਾਈ ਗਈ, ਜੋ ਕਿ ਕਾਫ਼ੀ ਚਿੰਤਾ ਵਾਲੀ ਗੱਲ ਹੈ। ਇਨ੍ਹਾਂ ਵਿਚ 1 ਤੋਂ ਲੈ ਕੇ 10 ਸਾਲ ਤੱਕ ਦੇ ਕਈ ਛੋਟੇ ਬੱਚੇ ਵੀ ਸ਼ਾਮਲ ਹਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ 


Manoj

Content Editor

Related News