ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਸੈਕੜੇ ਤੋਂ ਪਾਰ, 6472 ਪਾਜ਼ੇਟਿਵ
Wednesday, Apr 28, 2021 - 09:22 PM (IST)
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਬੁੱਧਵਾਰ ਨੂੰ ਪੰਜਾਬ 'ਚ ਕੋਰੋਨਾ ਦੇ 6472 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 142 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 358186 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 8772 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 53365 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 6472 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 7107801 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ- ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 952, ਜਲੰਧਰ 614, ਐੱਸ. ਏ. ਐੱਸ. ਨਗਰ 867, ਪਟਿਆਲਾ 597, ਅੰਮ੍ਰਿਤਸਰ 501, ਹੁਸ਼ਿਆਰਪੁਰ 249, ਬਠਿੰਡਾ 421, ਗੁਰਦਾਸਪੁਰ 337, ਕਪੂਰਥਲਾ 146, ਐੱਸ. ਬੀ. ਐੱਸ. ਨਗਰ 73, ਪਠਾਨਕੋਟ 299, ਸੰਗਰੂਰ 188, ਫਿਰੋਜ਼ਪੁਰ 145, ਰੋਪੜ 128, ਫਰੀਦਕੋਟ 150, ਫਾਜ਼ਿਲਕਾ 150, ਸ੍ਰੀ ਮੁਕਤਸਰ ਸਾਹਿਬ 269, ਫਤਿਹਗੜ੍ਹ ਸਾਹਿਬ 61, ਤਰਨਤਾਰਨ 15, ਮੋਗਾ 85, ਮਾਨਸਾ 201 ਅਤੇ ਬਰਨਾਲਾ 'ਚ 24 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ- ਸ਼ਹੀਦ ਹੋਏ ਫੌਜੀ ਅਮਰਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਹਰ ਅੱਖ ਹੋਈ ਨਮ
ਉੱਥੇ ਹੀ ਸੂਬੇ 'ਚ ਅੱਜ 142 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 18, ਬਰਨਾਲਾ 1, ਫਤਿਹਗੜ੍ਹ ਸਾਹਿਬ 4, ਫਾਜ਼ਿਲਕਾ 4, ਫਿਰੋਜ਼ਪੁਰ 5, ਗੁਰਦਾਸਪੁਰ 22, ਹੁਸ਼ਿਆਰਪੁਰ 5, ਜਲੰਧਰ 8, ਲੁਧਿਆਣਾ 15, ਮਾਨਸਾ 3, ਮੋਗਾ 1, ਐੱਸ.ਏ.ਐੱਸ ਨਗਰ 12, ਸ੍ਰੀ ਮੁਕਤਸਰ ਸਾਹਿਬ 3, ਪਠਾਨਕੋਟ 1, ਪਟਿਆਲਾ 10, ਰੋਪੜ 6, ਸੰਗਰੂਰ 17, ਐੱਸ. ਬੀ. ਐੱਸ ਨਗਰ 4 ਅਤੇ ਤਰਨਤਾਰਨ 'ਚ 3 ਦੀ ਕੋਰੋਨਾ ਕਾਰਨ ਮੌਤ ਹੋਈ ਹੈ।