ਚੰਡੀਗੜ੍ਹ-ਮੋਹਾਲੀ ''ਚ ''ਕੋਰੋਨਾ'' ਨੇ ਪਾਇਆ ਭੜਥੂ, ਵੱਡੀ ਗਿਣਤੀ ''ਚ ਨਵੇਂ ਕੇਸਾਂ ਦੀ ਪੁਸ਼ਟੀ
Thursday, Jul 23, 2020 - 09:01 AM (IST)
 
            
            ਚੰਡੀਗੜ੍ਹ, ਮੋਹਾਲੀ : ਚੰਡੀਗੜ੍ਹ ਅਤੇ ਮੋਹਾਲੀ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨੇ ਭੜਥੂ ਪਾਇਆ ਹੋਇਆ ਹੈ। ਇੱਥੇ ਰੋਜ਼ਾਨਾ ਵੱਡੀ ਗਿਣਤੀ 'ਚ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ, ਜਿਸ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਬੁੱਧਵਾਰ ਦੇਰ ਰਾਤ ਨੂੰ ਵੀ ਚੰਡੀਗੜ੍ਹ ਅਤੇ ਮੋਹਾਲੀ ਜ਼ਿਲ੍ਹੇ 'ਚ ਵੱਡੀ ਗਿਣਤੀ 'ਚ ਕੋਰੋਨਾ ਕੇਸ ਸਾਹਮਣੇ ਆਏ। ਚੰਡੀਗੜ੍ਹ 'ਚ ਬੁੱਧਵਾਰ ਨੂੰ ਇਕ ਹੋਰ ਕੋਰੋਨਾ ਮਰੀਜ਼ ਦੀ ਮੌਤ ਹੋ ਗਈ। 61 ਸਾਲਾ ਮ੍ਰਿਤਕ ਮਰੀਜ਼ ਮੌਲੀਜਾਗਰਾਂ ਦੇ ਵਿਕਾਸ ਨਗਰ ਦੀ ਰਹਿਣ ਵਾਲੀ ਹੈ। ਐਲਕੈਮਿਸਟ ਹਸਪਤਾਲ 'ਚ ਮਰੀਜ਼ ਦੀ ਮੌਤ ਹੋਈ ਹੈ। ਬਜ਼ੁਰਗ ਜਨਾਨੀ ਹਾਈਪ੍ਰਟੈਂਸ਼ਨ, ਡਾਇਬਟੀਜ਼, ਥਾਇਰਾਇਡ ਦੀ ਪਰੇਸ਼ਾਨੀ ਨਾਲ ਜੂਝ ਰਹੀ ਸੀ। ਉਸ ਦੇ ਪੈਰ ਦੀ ਇਕ ਹੱਡੀ 'ਚ ਫਰੈਕਚਰ ਵੀ ਸੀ। ਮੌਤ ਤੋਂ ਬਾਅਦ ਜਨਾਨੀ ਦਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਨਾਲ ਪਤਾ ਲੱਗਾ ਕਿ ਉਹ ਪਾਜ਼ੇਟਿਵ ਸੀ। ਇਸ ਦੇ ਨਾਲ ਹੀ ਸ਼ਹਿਰ 'ਚ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ 'ਚ 28 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਨਵੇਂ ਮਰੀਜ਼ ਜੀ. ਐਮ. ਸੀ. ਐਚ.-32, ਪੀ. ਜੀ. ਆਈ. ਮੌਲੀਜਾਗਰਾਂ, ਸੈਕਟਰ-43, ਸੈਕਟਰ-30 ਅਤੇ ਰਾਮਦਰਬਾਰ ਤੋਂ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਕੈਪਟਨ ਨੇ ਕੀਤੀ ਸੁਰੇਸ਼ ਕੁਮਾਰ ਨਾਲ ਗੱਲ, ਅਸਤੀਫੇ 'ਤੇ ਅਜੇ ਵੀ ਦੁਚਿੱਤੀ

ਮੋਹਾਲੀ ’ਚ 36 ਨਵੇਂ ਕੇਸਾਂ ਦੀ ਪੁਸ਼ਟੀ, 8 ਮਰੀਜ਼ ਹੋਏ ਤੰਦਰੁਸਤ
ਮੋਹਾਲੀ (ਪਰਦੀਪ) : ਮੋਹਾਲੀ ਜ਼ਿਲ੍ਹੇ 'ਚ ਬੁੱਧਵਾਰ ਨੂੰ ਕੋਵਿਡ-19 ਦੇ ਨਵੇਂ 36 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਸਰਗਰਮ ਕੇਸਾਂ ਦੀ ਕੁੱਲ ਗਿਣਤੀ 219 ਹੋ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ 'ਚ 8 ਮਰੀਜ਼ ਤੰਦਰੁਸਤ ਹੋ ਕੇ ਆਪੋ-ਆਪਣੇ ਘਰ ਪਰਤ ਚੁੱਕੇ ਹਨ, ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 379 ਹੋ ਗਈ ਹੈ।
ਇਹ ਵੀ ਪੜ੍ਹੋ : 16 ਸਾਲ ਪਹਿਲਾਂ ਵਿਆਹੇ ਜੋੜੇ ਦੀ ਆਪਸ 'ਚ ਨਾ ਨਿਭੀ, ਲੜਾਈ ਇਸ ਹੱਦ ਤੱਕ ਪੁੱਜੀ ਕਿ...
ਬੁੱਧਵਾਰ ਨੂੰ ਆਏ ਪਾਜ਼ੇਟਿਵ ਕੇਸਾਂ 'ਚ ਢਕੋਲੀ ਤੋਂ 48 ਸਾਲਾ ਵਿਅਕਤੀ, ਡੇਰਾਬੱਸੀ ਤੋਂ 40 ਵਿਅਕਤੀ, 5 ਸਾਲਾ ਬੱਚਾ ਤੇ 42 ਸਾਲਾ ਜਨਾਨੀ, ਲਾਲੜੂ ਤੋਂ 32 ਸਾਲਾ ਜਨਾਨੀ, ਫ਼ੇਜ਼-2 ਮੋਹਾਲੀ ਤੋਂ 56 ਜਨਾਨੀ, ਸ਼ਿਵਾਲਿਕ ਸਿਟੀ ਖਰੜ ਤੋਂ 20, 17 ਸਾਲਾ ਲੜਕੀ, 49 ਸਾਲਾ ਵਿਅਕਤੀ, ਘੜੂੰਆਂ ਤੋਂ 17 ਤੇ 26 ਸਾਲਾ ਲੜਕਾ, ਕੁਰਾਲੀ ਤੋਂ 20 ਸਾਲਾ ਲੜਕੀ, ਰਾਮਗੜ੍ਹ ਦਾਊਂ ਤੋਂ 40 ਸਾਲਾ ਵਿਅਕਤੀ, ਫ਼ੇਜ਼-4 ਮੋਹਾਲੀ ਤੋਂ 51 ਸਾਲਾ ਜਨਾਨੀ, ਬਲੌਂਗੀ ਤੋਂ 48 ਸਾਲਾ ਵਿਅਕਤੀ, ਸੈਕਟਰ-56 ਮੋਹਾਲੀ ਤੋਂ 37 ਸਾਲਾ ਵਿਅਕਤੀ, ਕੰਡਾਲਾ ਤੋਂ 47 ਸਾਲਾ ਜਨਾਨੀ, ਬਨੂੰੜ ਤੋਂ 10 ਸਾਲਾ ਲੜਕਾ, ਖਰੜ ਤੋਂ 30, 21, 72 ਸਾਲਾ ਵਿਅਕਤੀ, ਸੰਨੀ ਇਨਕਲੇਵ ਖਰੜ ਤੋਂ 53 ਸਾਲਾ ਜਨਾਨੀ, 31 ਸਾਲਾ ਵਿਅਕਤੀ, ਫ਼ੇਜ਼-3ਬੀ2 ਮੋਹਾਲੀ ਤੋਂ 42 ਸਾਲਾ ਜਨਾਨੀ, ਦਸ਼ਮੇਸ਼ ਨਗਰ ਖਰੜ ਤੋਂ 21 ਸਾਲਾ ਵਿਅਕਤੀ, ਐੱਸ. ਬੀ. ਪੀ. ਹੋਮਜ਼ ਖਰੜ ਤੋਂ 49 ਸਾਲਾ ਵਿਅਕਤੀ, ਹੀਰਾ ਇਨਕਲੇਵ ਖਰੜ ਤੋਂ 14, 11, 47, 10 ਸਾਲਾ ਵਿਅਕਤੀ ਤੇ 46 ਸਾਲਾ ਜਨਾਨੀ, ਸਰਵਜੋਤ ਇਨਕਲੇਵ ਖਰੜ ਤੋਂ 28 ਸਾਲਾ ਜਨਾਨੀ ਤੇ 55 ਸਾਲਾ ਵਿਅਕਤੀ, ਖਰੜ ਤੋਂ 23 ਸਾਲਾ ਵਿਅਕਤੀ, ਫ਼ੇਜ਼-2 ਮੋਹਾਲੀ ਤੋਂ 25 ਸਾਲਾ ਵਿਅਕਤੀ ਅਤੇ ਸੰਨੀ ਇਨਕਲੇਵ ਖਰੜ ਤੋਂ 38 ਸਾਲਾ ਵਿਅਕਤੀ ਸ਼ਾਮਲ ਹਨ। ਜਦਕਿ 8 ਮਰੀਜ਼ ਤੰਦਰੁਸਤ ਹੋ ਕੇ ਘਰ ਚਲੇ ਗਏ ਹਨ।
ਇਹ ਵੀ ਪੜ੍ਹੋ : ਦੁਖ਼ਦ ਖਬਰ : ਲੁਧਿਆਣਾ 'ਚ ਮਾਰੂ ਹੋਇਆ 'ਕੋਰੋਨਾ', 2 ਮਰੀਜ਼ਾਂ ਨੇ ਤੋੜਿਆ ਦਮ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            