ਚੰਡੀਗੜ੍ਹ ’ਚ ਕੋਰੋਨਾ ਦੇ ਨਵੇਂ 47 ਮਰੀਜ਼ਾਂ ਦੀ ਪੁਸ਼ਟੀ, ਸਰਗਰਮ ਮਰੀਜ਼ਾਂ ਦੀ ਗਿਣਤੀ 240 ਤੱਕ ਪੁੱਜੀ

Saturday, Apr 15, 2023 - 12:58 PM (IST)

ਚੰਡੀਗੜ੍ਹ ’ਚ ਕੋਰੋਨਾ ਦੇ ਨਵੇਂ 47 ਮਰੀਜ਼ਾਂ ਦੀ ਪੁਸ਼ਟੀ, ਸਰਗਰਮ ਮਰੀਜ਼ਾਂ ਦੀ ਗਿਣਤੀ 240 ਤੱਕ ਪੁੱਜੀ

ਚੰਡੀਗੜ੍ਹ (ਪਾਲ) : ਸ਼ਹਿਰ 'ਚ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਰਿਕਾਰਡ ਤੋੜ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। 47 ਲੋਕਾਂ ਦੀ ਰਿਪੋਰਟ ਕੋਵਿਡ ਪਾਜ਼ੇਟਿਵ ਆਈ ਹੈ। ਪਿਛਲੇ 24 ਘੰਟਿਆਂ 'ਚ ਇੰਨੀ ਵੱਡੀ ਗਿਣਤੀ 'ਚ ਪਹਿਲੀ ਵਾਰ ਮਰੀਜ਼ ਆਏ ਹਨ। ਪਾਜ਼ੇਟਿਵ ਮਰੀਜ਼ਾਂ 'ਚ 22 ਔਰਤਾਂ ਤੇ 25 ਮਰਦ ਹਨ। ਨਵੇਂ ਮਰੀਜ਼ਾਂ ਦੇ ਨਾਲ ਹੀ 36 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋਏ।

ਪਿਛਲੇ 24 ਘੰਟਿਆਂ 'ਚ ਸਿਹਤ ਵਿਭਾਗ ਨੇ 792 ਸੈਂਪਲਾਂ ਦੀ ਟੈਸਟਿੰਗ ਕੀਤੀ। ਉੱਥੇ ਹੀ ਸ਼ਹਿਰ 'ਚ ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ 240 ਪਹੁੰਚ ਗਈ ਹੈ। ਸਰਗਰਮ ਮਰੀਜ਼ਾਂ ਵਿਚੋਂ 8 ਮਰੀਜ਼ ਪੀ. ਜੀ. ਆਈ., ਇਕ ਜੀ. ਐੱਮ. ਸੀ. ਐੱਚ. ਅਤੇ 4 ਮਰੀਜ਼ ਜੀ. ਐੱਮ. ਐੱਸ. ਐੱਚ. 'ਚ ਦਾਖ਼ਲ ਹਨ, ਬਾਕੀ ਸਾਰੇ ਮਰੀਜ਼ ਹੋਮ ਆਈਸੋਲੇਸ਼ਨ ’ਤੇ ਹਨ।
 


author

Babita

Content Editor

Related News