ਕੋਰੋਨਾ ਦਾ ਇਕ ਹੋਰ ਕੇਸ ਆਉਣ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ 14 ਦਿਨ ਲਈ ਸਸਪੈਂਡ
Wednesday, Aug 18, 2021 - 06:23 PM (IST)
ਬਾਦਲ (ਕੁਲਦੀਪ ਸਿੰਘ ਰਿਣੀ) - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਦਲ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਵਿੱਚ ਇਕ ਹੋਰ ਵਿਦਿਆਰਥੀ ਦੇ ਕੋਰੋਨਾ ਪਾਜ਼ੇਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਿਦਿਆਰਥੀ ਦੇ ਕੋਰੋਨਾ ਪਾਜ਼ੇਟਿਵ ਆਉਣ ਦਾ ਪਤਾ ਲੱਗਣ ’ਤੇ ਸਕੂਲ ਨੂੰ 14 ਦਿਨ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਸਰਕਾਰੀ ਸਕੂਲ ਬਾਦਲ ਦੀ ਗਿਆਰਵੀ ਸ਼੍ਰੇਣੀ ਦੀ ਵਿਦਿਆਰਥਣ ਅੱਜ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਤੋਂ ਕੁਝ ਦਿਨ ਪਹਿਲਾ ਵੀ ਇਸ ਸਕੂਲ ਦੀ ਇਕ ਵਿਦਿਆਰਥਣ ਕੋਰੋਨਾ ਪਾਜ਼ੇਟਿਵ ਆਈ ਸੀ, ਜਿਸਦੇ ਚਲਦਿਆ ਸਰਕਾਰੀ ਹਦਾਇਤਾਂ ਕਾਰਨ ਸਕੂਲ ਨੂੰ 14 ਦਿਨ ਲਈ ਸਸਪੈਂਡ ਕਰ ਦਿੱਤਾ ਗਿਆ।
ਪੜ੍ਹੋ ਇਹ ਵੀ ਖ਼ਬਰ - 20 ਸਾਲਾ ਜਵਾਨ ਫੌਜੀ ਦੀ ਡਿਊਟੀ ਦੌਰਾਨ ਸ਼ੱਕੀ ਹਾਲਾਤ ’ਚ ਮੌਤ, ਇਕ ਸਾਲ ਪਹਿਲਾਂ ਹੋਇਆ ਸੀ ਫੌਜ ’ਚ ਭਰਤੀ
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਕੋਰੋਨਾ ਦੀ ਚੱਲ ਰਹੀ ਤੀਸਰੀ ਲਹਿਰ ’ਚ 2 ਅਗਸਤ ਤੋਂ ਪੰਜਾਬ ਦੇ ਸਕੂਲ ਖੋਲ੍ਹ ਦਿੱਤੇ ਹਨ, ਜਿਸ ਤੋਂ ਬਾਅਦ ਸਕੂਲਾਂ ’ਚ ਸਾਰੇ ਅਧਿਆਪਕ ਅਤੇ ਵਿਦਿਆਰਥੀ ਆ ਰਹੇ ਹਨ। ਸਕੂਲ ਖੋਲ੍ਹੇ ਜਾਣ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਵਿਟ ਆ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਪੰਜਾਬ ਦੇ ਕਈ ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ’ਚ ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਸਕੂਲ ਬੰਦ ਕਰ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਪੜ੍ਹੋ ਇਹ ਵੀ ਖ਼ਬਰ - 7 ਦਿਨ ਤੋਂ ਲਾਪਤਾ ਨੌਜਵਾਨ ਦੀ ਨਹਿਰ ’ਚੋਂ ਮਿਲੀ ਲਾਸ਼, ਪਤਾ ਲੱਗਣ ’ਤੇ ਪਰਿਵਾਰ ਦੇ ਉੱਡੇ ਹੋਸ਼ (ਤਸਵੀਰਾਂ)