ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਧਮਾਕਾ, 132 ਨਵੇਂ ਮਾਮਲੇ ਆਏ ਸਾਹਮਣੇ ਇਕ ਦੀ ਮੌਤ

Sunday, Apr 25, 2021 - 07:57 PM (IST)

ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਧਮਾਕਾ, 132 ਨਵੇਂ ਮਾਮਲੇ ਆਏ ਸਾਹਮਣੇ ਇਕ ਦੀ ਮੌਤ

ਭਵਾਨੀਗੜ੍ਹ (ਕਾਂਸਲ)- ਜ਼ਿਲ੍ਹਾ ਸੰਗਰੂਰ ਵਿਖੇ ਅੱਜ ਹੋਏ ਕੋਰੋਨਾ ਬਲਾਸਟ ਤਹਿਤ ਭਵਾਨੀਗੜ੍ਹ ਸਮੇਤ ਵੱਖ ਵੱਖ ਸ਼ਹਿਰਾਂ ’ਚ 132 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਅਤੇ ਲੌਗੋਵਾਲ ਦੀ ਇਕ 68 ਸਾਲਾ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
 ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਅੱਜ ਕੋਰੋਨਾ ਮਹਾਮਾਰੀ ਹੱਥੋਂ ਲੌਗੋਵਾਲ ਦੀ ਇਕ 68 ਸਾਲਾ ਔਰਤ ਜੰਗ ਹਾਰ ਗਈ ਅਤੇ ਉਸ ਦੀ ਮੌਤ ਹੋ ਗਈ।
 ਅੱਜ ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ ਦੀ ਸੂਚੀ ’ਚ ਸੰਗਰੂਰ ਤੋਂ 35 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ, ਇਸੇ ਤਰ੍ਹਾਂ ਧੂਰੀ ਤੋਂ 11, ਲੌਗੋਵਾਲ ਤੋਂ 8, ਸੁਨਾਮ ਤੋਂ 11, ਮਲੇਰਕੋਟਲਾ ਤੋਂ 4, ਭਵਾਨੀਗੜ੍ਹ ਤੋਂ 8, ਮੂਨਕ ਤੋਂ 13, ਸ਼ੇਰਪੁਰ ਤੋਂ 10, ਅਮਰਗੜ੍ਹ ਤੋਂ 6, ਅਹਿਮਦਗੜ੍ਹ ਤੋਂ 8, ਕੋਹਰੀਆਂ ਤੋਂ 8 ਅਤੇ ਫਤਿਹਗੜ੍ਹ ਪੰਜ ਗੁਰਾਈਆਂ ਤੋਂ 10 ਵਿਅਕਤੀਆਂ ਦੀ  ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਅਤੇ 71 ਵਿਅਕਤੀ ਮ੍ਰਿਸ਼ਨ ਫਤਿਹ ਤਹਿਤ ਕੋਰੋਨਾ ਦੀ ਜੰਗ ਜਿੱਤ ਦੇ ਠੀਕ ਹੋ ਚੁੱਕੇ ਹਨ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਮਹਾਮਾਰੀ ਬਹੁਤ ਹੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ ਜਿਸ ਕਾਰਨ ਆਏ ਦਿਨ ਕੋਰੋਨਾ ਦੇ ਸੈਂਕੜੇ ਨਵੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਅਤੇ ਦੂਜਿਆਂ ਦੇ ਬਚਾਅ ਲਈ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਜਾਰੀ ਗਾਇਡ ਲਾਇਨਜ਼ ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਦੀ ਪਾਲਣਾ ਅਤੇ ਘਰਾਂ ’ਚ ਬਹੁਤ ਘੱਟ ਬਾਹਰ ਨਿਕਲਣ ਅਤੇ ਭੀੜ ਨਾ ਕਰਨ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ।
 ਪੂਰੇ ਜ਼ਿਲ੍ਹੇ ਦੇ ਅੰਦਰ ਹੁਣ ਤੱਕ 7739 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 6273 ਵਿਅਕਤੀ ਠੀਕ ਹੋ ਮਿਸ਼ਨ ਫਤਿਹ ਤਹਿਤ ਕੋਰੋਨਾ ਦੀ ਜੰਗ ਜਿੱਤ ਚੁੱਕੇ ਹਨ, ਜਦੋਂ ਕਿ 1173 ਵਿਅਕਤੀ ਅਜੇ ਕੋਰੋਨਾ ਨਾਲ ਪ੍ਰਭਾਵਿੱਤ ਹੋਣ ਕਾਰਨ ਇਲਾਜ਼ ਅਧੀਨ ਹਨ ਅਤੇ 293 ਵਿਅਕਤੀ ਕੋਰੋਨਾ ਹੱਥੋਂ ਜੰਗ ਹਾਰ ਕੇ ਮੌਤ ਦੇ ਸ਼ਿਕਾਰ ਹੋ ਚੁੱਕੇ ਹਨ।
 


author

Bharat Thapa

Content Editor

Related News