ਸੰਗਰੂਰ ''ਚ ਕੋਰੋਨਾ ਦਾ ਧਮਾਕਾ, 20 ਨਵੇਂ ਮਾਮਲੇ ਆਏ ਸਾਹਮਣੇ
Friday, Jul 24, 2020 - 11:23 PM (IST)
ਸ਼ੇਰਪੁਰ,(ਸਿੰਗਲਾ/ਅਨੀਸ਼/ਬੇਦੀ)-ਜ਼ਿਲਾ ਸੰਗਰੂਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜੋ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ । ਜ਼ਿਲਾ ਪ੍ਰਸ਼ਾਸਨ ਵੱਲੋਂ ਅੱਜ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਜ਼ਿਲਾ ਸੰਗਰੂਰ 'ਚ 20 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਲਹਿਰਾ-3, ਮੂਨਕ-6 ਮਾਲੇਰਕੋਟਲਾ- 2, ਸੁਨਾਮ-2, ਧੂਰੀ-2, ਸੰਗਰੂਰ-4 ਅਤੇ 1 ਮਾਮਲਾ ਸ਼ੇਰਪੁਰ ਤੋਂ ਸ਼ਾਮਲ ਹੈ । ਇਸ ਤਰ੍ਹਾਂ ਜ਼ਿਲਾ ਸੰਗਰੂਰ ਵਿਚ ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 205 ਹੋ ਗਈ ਹੈ।
ਕੋਰੋਨਾ ਨਾਲ ਪੀੜਤ 59 ਸਾਲਾਂ ਵਿਅਕਤੀ ਦੀ ਮੌਤ
ਪੰਜਾਬ 'ਚ ਜਿੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਉੱਥੇ ਹੀ ਦਿਨ-ਬ-ਦਿਨ ਮੌਤ ਦਰ ਵੀ ਵੱਧਦੀ ਜਾ ਰਹੀ ਹੈ। ਸ਼ੁੱਕਰਵਾਰ ਦਿਨ ਚੜ੍ਹਦਿਆਂ ਹੀ ਸੰਗਰੂਰ 'ਚ ਕੋਰੋਨਾ ਨਾਲ ਪੀੜਤ 59 ਸਾਲਾਂ ਵਿਅਕਤੀ ਦੀ ਮੌਤ ਹੋ ਗਈ। ਇਸ ਮਰੀਜ਼ ਦਾ ਇਲਾਜ ਲੁਧਿਆਣਾ 'ਚ ਚੱਲ ਰਿਹਾ ਸੀ ਅਤੇ ਇਹ ਵਿਅਕਤੀ ਸੰਗਰੂਰ ਜ਼ਿਲੇ ਦਾ ਰਹਿਣ ਵਾਲਾ ਹੈ। ਜ਼ਿਕਰਯੋਗ ਹੈ ਕਿ ਸੰਗਰੂਰ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 23 ਹੋ ਗਈ ਹੈ।
ਜ਼ਿਲਾ ਬਰਨਾਲਾ 'ਚ ਵੀ ਵੱਧਣ ਲੱਗਿਆ ਕੋਰੋਨਾ ਦਾ ਪ੍ਰਕੋਪ
ਜ਼ਿਲਾ ਬਰਨਾਲਾ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਅੱਜ ਫਿਰ ਤੋਂ ਜ਼ਿਲ੍ਹੇ 'ਚ ਕੋਰੋਨਾ ਧਮਾਕਾ ਹੋਇਆ।ਬਰਨਾਲਾ 'ਚ ਸ਼ੁੱਕਰਵਾਰ ਕੋਰੋਨਾ ਵਾਇਰਸ ਦੇ 9 ਨਵੇਂ ਮਰੀਜ਼ ਸਾਹਮਣੇ ਆਏ। ਇਸ ਸਬੰਧੀ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਅੱਜ ਜ਼ਿਲਾ ਬਰਨਾਲਾ 'ਚ 9 ਨਵੇਂ ਕੇਸ ਆਏ ਹਨ। ਹੁਣ ਤੱਕ ਜ਼ਿਲਾ ਬਰਨਾਲਾ 'ਚ 102 ਕੇਸ ਕੋਰੋਨਾ ਦੇ ਸਾਹਮਣੇ ਆ ਚੁੱਕੇ ਹਨ। ਇਸ ਸਮੇਂ ਕੁੱਲ 26 ਐਕਟਿਵ ਕੇਸ ਹਨ। 74 ਮਰੀਜ਼ ਸਿਹਤਮੰਦ ਹੋ ਕੇ ਘਰ ਪਰਤ ਚੁੱਕੇ ਹਨ। ਜਦਕਿ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਕੁੱਲ 10687 ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 10357 ਨਮੂਨੇ ਨੈਗੇਟਿਵ ਆਏ ਹਨ। 228 ਨਮੂਨਿਆਂ ਦੀ ਰਿਪੋਰਟ ਬਾਕੀ ਹੈ। ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਐੱਸ. ਪੀ. ਡੀ. ਸੁਖਦੇਵ ਸਿੰਘ ਵਿਰਕ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਜਿਸ ਕਾਰਣ ਜ਼ਿਲਾ ਪ੍ਰਸ਼ਾਸਨ 'ਚ ਵੀ ਕੋਰੋਨਾ ਦਾ ਖੌਫ ਪਾਇਆ ਜਾ ਰਿਹਾ ਹੈ।