ਕੋਰੋਨਾ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਪੰਜਾਬ ਨੂੰ ਵੰਡਿਆ 5 ਜੋਨਾਂ ''ਚ
Tuesday, Apr 21, 2020 - 10:08 PM (IST)
ਅੰਮ੍ਰਿਤਸਰ,(ਦਲਜੀਤ ਸ਼ਰਮਾ)- ਕੋਰੋਨਾ ਵਾਇਰਸ ਦੇ ਟੈਸਟ ਕਰਨ ਲਈ ਡਾਇਰੈਕਟੋਰੇਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਨੇ ਕਈ ਹਿਦਾਇਤਾਂ ਜਾਰੀ ਦਿੱਤੀਆਂ ਹਨ। ਇਸ ਲਈ ਪੂਰੇ ਪੰਜਾਬ ਨੂੰ 5 ਜੋਨਾਂ 'ਚ ਵੰਡ ਦਿੱਤਾ ਗਿਆ ਹੈ ਤੇ ਇਸ ਦੇ ਲਈ ਸ਼ਹਿਰਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਦੇ ਟੈਸਟ ਤੈਅ ਕੀਤੇ ਗਏ ਹਸਪਤਾਲਾਂ ਦੀ ਲੈਬ 'ਚ ਹੀ ਹੋਣਗੇ। ਪੀ. ਜੀ. ਆਈ. ਚੰਡੀਗੜ੍ਹ ਦੇ ਵਾਇਰੋਲਾਜੀ ਡਿਪਾਰਟਮੈਂਟ 'ਚ ਐਸ. ਏ. ਐਸ. ਨਗਰ ਅਤੇ ਲੁਧਿਆਣਾ, ਅੰਮ੍ਰਿਤਸਰ ਦੀ ਵੀ. ਆਰ. ਡੀ. ਐਲ. ਲੈਬ 'ਚ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਤਰਨਤਾਰਨ ਅਤੇ ਹੁਸ਼ਿਆਰਪੁਰ, ਵੀ. ਆਰ. ਡੀ. ਐਲ. ਪਟਿਆਲਾ 'ਚ ਪਟਿਆਲਾ, ਬਰਨਾਲਾ, ਮਾਨਸਾ, ਸੰਗਰੂਰ, ਐਸ. ਬੀ. ਐਸ. ਨਗਰ ਤੇ ਬਠਿੰਡਾ, ਫਰੀਦਕੋਟ ਦੀ ਵੀ. ਆਰ. ਡੀ. ਐਲ. ਲੈਬ 'ਚ ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਜਲੰਧਰ, ਮੋਗਾ, ਪਠਾਨਕੋਟ, ਆਈ. ਐਮ. ਟੀ. ਈ. ਸੀ. ਐਚ.ਚੰਡੀਗੜ੍ਹ 'ਚ ਰੋਪੜ, ਫਤਿਹਗੜ੍ਹ ਸਾਹਿਬ ਦੇ ਕੋਰੋਨਾ ਵਾਇਰਸ ਦੇ ਟੈਸਟ ਕੀਤੇ ਜਾਣਗੇ।