ਕੋਰੋਨਾ ਕਾਲ ''ਚ ਬਦਲਿਆ ਸਕੂਲ ਦਾ ਰੰਗ ਰੂਪ, ਇਸ ਅਧਿਆਪਕ ਦੇ ਜਜ਼ਬੇ ਨੂੰ ਜਾਣ ਤੁਸੀਂ ਵੀ ਕਰੋਗੇ ਸਲਾਮ

10/22/2020 6:20:39 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ): ਵੈਸੇ ਤਾਂ ਕੋਰੋਨਾ ਕਰਕੇ 19 ਮਾਰਚ ਤੋਂ 18 ਅਕਤੂਬਰ ਤੱਕ ਸਕੂਲ ਬੰਦ ਰਹੇ ਪਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਹਥਨ ਵਿੱਚ ਬਤੌਰ ਪੰਜਾਬੀ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਕੁਲਦੀਪ ਸਿੰਘ ਮਰਾਹੜ ਨੇ ਇਸ ਸਮੇਂ ਦੌਰਾਨ ਸਕੂਲ ਦੀ ਨੁਹਾਰ ਬਦਲਣ 'ਚ ਆਪਣਾ ਪੂਰਾ ਯੋਗਦਾਨ ਪਾਇਆ। ਇਹ ਅਧਿਆਪਕ ਕੋਵਿਡ-19 ਨਿਯਮਾਂ ਦੀ ਪਾਲਣਾ ਕਰਦਾ ਹੋਇਆ ਲਗਾਤਾਰ ਸੱਤ ਮਹੀਨੇ ਸਕੂਲ ਪਹੁੰਚ ਕੇ ਸਕੂਲ ਭਲਾਈ ਦੇ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਰਿਹਾ। ਇਸ ਸਮੇਂ ਦੌਰਾਨ ਇਕ ਵੀ ਦਿਨ ਅਜਿਹਾ ਨਹੀਂ ਆਇਆ ਜਿਸ ਦਿਨ ਇਹ ਅਧਿਆਪਕ ਸਕੂਲ ਨਾ ਪਹੁੰਚਿਆ ਹੋਵੇ। ਇਸ ਸੰਕਟ ਦੇ ਸਮੇਂ ਦੌਰਾਨ ਸਕੂਲ ਮਨੇਜਮੈਂਟ ਕਮੇਟੀ ਦੀ ਸਹਾਇਤਾ ਨਾਲ ਇਸ ਅਧਿਆਪਕ ਨੇ ਸਕੂਲ 'ਚ ਸਰਕਾਰੀ ਗ੍ਰਾਂਟ ਨਾਲ ਲਾਇਬ੍ਰੇਰੀ ਅਤੇ ਆਰਟ ਰੂਮ ਦਾ ਨਿਰਮਾਣ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ: ਕੂੜੇ ਦੇ ਢੇਰਾਂ 'ਚ 'ਪਪੀਤਿਆਂ' ਦਾ ਗੋਦਾਮ, ਪਕਾਉਣ ਲਈ ਵਰਤਿਆ ਜਾ ਰਿਹੈ 'ਚੀਈਨੀਜ਼ ਚੂਨਾ'

ਗ੍ਰਾਂਟ ਦੀ ਵਰਤੋਂ ਪੂਰੀ ਸੰਯਮਤਾ ਨਾਲ ਕਰਕੇ ਉਸ ਵਿਚੋਂ ਅਤੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਮਿਡ-ਡੇ-ਮੀਲ ਬਰਾਂਡਾ, ਸਟੇਜ, ਝੂਲਿਆਂ ਦੇ ਪਾਰਕ ਦਾ ਨਿਰਮਾਣ ਕਰਵਾਇਆ ਗਿਆ।ਇਸ ਤੋਂ ਇਲਾਵਾ 400 ਨਵੇਂ ਬੂਟੇ ਲਗਵਾਏ, ਟ੍ਰੀ -ਗਾਰਡ, ਕਿਆਰੀਆਂ ਦਾ ਨਿਰਮਾਣ ਕਰਵਾਇਆ। ਸਕੂਲ ਵਿੱਚ ਸਫ਼ਾਈ ਸੇਵਕ ਅਤੇ ਮਾਲੀ ਦੀ ਪੋਸਟ ਨਾ ਹੋਣ ਕਰਕੇ ਬੂਟਿਆਂ ਦੀ ਸੰਭਾਲ ਅਤੇ ਸਕੂਲ ਸਫ਼ਾਈ ਵੀ ਪੰਚਾਇਤ ਦੀ ਸਹਾਇਤਾ ਨਾਲ ਖ਼ੁਦ ਕਰਵਾਉਂਦਾ ਰਿਹਾ। ਇਸ ਅਧਿਆਪਕ ਦੇ ਜਜ਼ਬੇ ਦੀ ਅਤੇ ਸਕੂਲ ਵਿਕਾਸ ਵਿੱਚ ਪਾਏ ਯੋਗਦਾਨ ਦੀ ਸਮੂਹ ਪਿੰਡ ਵਾਸੀ, ਸਮੂਹ ਪੰਚਾਇਤ, ਸਕੂਲ ਮਨੇਜਮੈਂਟ ਕਮੇਟੀ, ਸਮੂਹ ਵਿਦਿਆਰਥੀ ਰੱਜ ਕੇ ਤਾਰੀਫ਼ ਕਰ ਰਹੇ ਹਨ। ਪ੍ਰਿੰਸੀਪਲ ਸੁਖਜੀਤ ਕੌਰ ਨੇ ਦੱਸਿਆ ਕਿ ਇਹ ਅਧਿਆਪਕ ਪਿਛਲੇ ਸਾਲ ਸਾਰਾ ਸਾਲ 365 ਦਿਨ ਸਕੂਲ ਪਹੁੰਚ ਕੇ ਵਿਕਾਸ ਕਾਰਜਾਂ 'ਚ ਹਿੱਸਾ ਪਾਉਂਦਾ ਰਿਹਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਣ ਬਠਿੰਡਾ 'ਚ ਪਤੀ ਨੇ ਦੋ ਬੱਚਿਆਂ ਸਮੇਤ ਪਤਨੀ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

ਉਨ੍ਹਾਂ ਇਹ ਵੀ ਦੱਸਿਆ ਕਿ ਇਹ ਅਧਿਆਪਕ ਐਨਾ ਮਿਹਨਤੀ ਤੇ ਆਗਿਆਕਾਰੀ ਅਧਿਆਪਕ ਹੈ ਜਿਹੜਾ ਕੰਮ ਇਸ ਅਧਿਆਪਕ ਨੂੰ ਦਿੱਤਾ ਜਾਂਦਾ ਹੈ ਇਹ ਉਸਨੂੰ ਖਿੜੇ ਮੱਥੇ ਪੂਰਾ ਕਰਨ ਦਾ ਹਰ ਸੰਭਵ ਯਤਨ ਕਰਦਾ ਹੈ।ਉਨ੍ਹਾਂ ਦੱਸਿਆ ਕਿ ਇਹ ਅਧਿਆਪਕ ਸਕੂਲ ਦੀਆਂ ਦੋਨੋ ਬੱਸਾਂ ਦੀ ਸੰਭਾਲ ਲਈ ਪੂਰੀ ਜਿੰਮੇਵਾਰੀ ਨਿਭਾ ਰਿਹਾ ਹੈ ਜੋ ਬਾਹਰਲੇ ਪਿੰਡਾਂ ਵਿੱਚੋਂ ਕੁੜੀਆਂ ਦੇ ਆਉਣ-ਜਾਣ ਲਈ ਲਗਾਈਆਂ ਗਈਆਂ ਨੇ। ਲੈਕਚਰਾਰ ਹਿਸਟਰੀ ਲਾਭ ਸਿੰਘ ਨੇ ਦੱਸਿਆ ਕਿ ਇਸ ਅਧਿਆਪਕ ਨੇ ਪੰਜ ਲੱਖ ਰੁਪਏ ਤੋਂ ਵੱਧ ਦਾ ਫੰਡ ਇਕੱਠਾ ਕਰਕੇ ਸਕੂਲ ਭਲਾਈ ਦੇ ਕਾਰਜਾਂ ਵਿੱਚ ਲਗਾਇਆ ਹੈ। ਪਿੰਡ ਦੇ ਸਰਪੰਚ ਰਘਬੀਰ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦੇ ਸਕੂਲ ਦੀ ਨੁਹਾਰ ਬਦਲਣ ਵਾਲੇ ਇਸ ਅਧਿਆਪਕ ਦੇ ਜਜਬੇ ਨੂੰ ਸਲਾਮ ਕਰਦੇ ਹਾਂ।ਜ਼ਿਕਰਯੋਗ ਹੈ ਇਸ ਅਧਿਆਪਕ ਨੂੰ ਗ੍ਰਾਮ ਪੰਚਾਇਤ ਹਥਨ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਜੀ. ਟੀ. ਯੂ ਇਕਾਈ ਸੰਗਰੂਰ , ਜਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਅਤੇ ਸਮੂਹ ਸਕੂਲ ਸਟਾਫ਼ ਹਥਨ ਵੱਲੋਂ ਸਮੇਂ-ਸਮੇਂ ਤੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਤੇ ਚੇਅਰਮੈਨ ਲਖਵਿੰਦਰ ਸਿੰਘ ਸਕੂਲ ਸਟਾਫ਼ ਵਿੱਚੋਂ ਲਾਭ ਸਿੰਘ, ਨਵਜੀਤ ਸਿੰਘ, ਗੁਰਦੀਪ ਸਿੰਘ, ਵਿਸ਼ਨੂੰ ਕੁਮਾਰ,ਕੇਵਲ ਕ੍ਸ਼ਿਨ, ਮੁਨੀਸ਼ ਆਰੀਆ, ਰਮਨਦੀਪ ਕੌਰ, ਅਮਰਦੀਪ ਕੌਰ, ਗੁਰਪ੍ਰੀਤ ਕੌਰ, ਰਾਜਵੀਰ ਕੌਰ, ਕਮਲਦੀਪ ਕੌਰ ਅਤੇ ਪਰਮਜੀਤ ਕੌਰ ਹਾਜ਼ਰ ਸਨ।

ਇਹ ਵੀ ਪੜ੍ਹੋ: ਕੇਂਦਰ ਦੇ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਪਰਿਵਾਰ ਸਮੇਤ ਲਾੜੀ ਲੈਣ ਗਿਆ ਲਾੜਾ


Shyna

Content Editor

Related News