ਜ਼ਿਲ੍ਹੇ ''ਚ ਕੋਰੋਨਾ ਦੇ ਦੈਂਤ ਨੇ ਨਿਗਲੀਆਂ ਦੋ ਹੋਰ ਕੀਮਤੀ ਜਾਨਾਂ, ਨਵੇਂ ਕੇਸ ਆਏ ਸਾਹਮਣੇ

12/10/2020 5:28:41 PM

ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ਦੇ 'ਚ ਅੱਜ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆ ਗਏ ਹਨ। ਇਸਦੇ ਨਾਲ ਹੀ ਜ਼ਿਲ੍ਹੇ 'ਚ ਅੱਜ ਕੋਰੋਨਾ ਦੇ ਦੈਂਤ ਨੇ ਦੋ ਹੋਰ ਕੀਮਤੀ ਜਾਨਾਂ ਨੂੰ ਨਿਗਲ ਲਿਆ ਹੈ। ਸਿਹਤ ਵਿਭਾਗ ਵਲੋਂ ਜਾਣਕਾਰੀ ਅਨੁਸਾਰ ਸਿਹਤ ਬਲਾਕ ਪੰਜਗਰਾਈਆਂ 'ਚ ਇਕ 42 ਸਾਲਾ ਬੀਬੀ ਅਤੇ ਬਲਾਕ ਧੂਰੀ 'ਚ ਇਕ 72 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਦੋਵੇਂ ਹਸਪਤਾਲ ਦੇ 'ਚ ਜੇਰੇ ਇਲਾਜ ਸਨ ਅਤੇ ਜ਼ਿਲ੍ਹੇ 'ਚ ਅੱਜ 1 ਵਿਅਕਤੀ ਕੋਰੋਨਾ ਜੰਗ ਜਿੱਤ ਚੁੱਕਿਆ ਹੈ। ਜ਼ਿਲ੍ਹੇ 'ਚ ਭਾਵੇਂ ਸਿਹਤ ਵਿਭਾਗ   ਵੱਡੇ ਪੱਧਰ ਤੇ ਟੈਸਟ ਕਰਕੇ ਲੋਕਾਂ ਦੇ ਬਚਾਅ ਲਈ ਹੰਭਲਾ ਤਾਂ ਮਾਰ ਰਿਹਾ ਹੈ ਅਤੇ ਰੋਜ਼ਾਨਾ ਹੈਲਥ ਵਰਕਰ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਪਰ ਲੋਕਾਂ ਨੇ ਆਪਣੇ ਮਨ 'ਚੋਂ ਕੋਰੋਨਾ ਵਰਗੀ ਘਾਤਕ ਮਹਾਮਾਰੀ ਦਾ ਡਰ ਕੱਢ ਰੱਖਿਆ ਹੈ।

ਅੱਜ ਸਿਹਤ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਜ਼ਿਲ੍ਹੇ 'ਚ ਜਿਹੜੇ 6 ਨਵੇਂ ਕੇਸ ਪਾਜ਼ੇਟਿਵ ਆਏ ਹਨ। ਉਨ੍ਹਾਂ ਨੂੰ ਮਿਲਾ ਕੇ ਹੁਣ ਜ਼ਿਲ੍ਹੇ 'ਚ ਕੁੱਲ ਕੇਸਾਂ ਦੀ ਗਿਣਤੀ 4274 ਹੋ ਗਈ ਹੈ।  ਅੱਜ ਆਏ ਕੇਸਾਂ 'ਚ ਸਿਹਤ ਬਲਾਕ ਮਲੇਰਕੋਟਲਾ 'ਚ 2, ਕੋਹਰੀਆ 1 ਅਮਰਗੜ੍ਹ 1, ਅਹਿਮਦਗੜ੍ਹ 1ਅਤੇ ਲੌਂਗੋਵਾਲ 'ਚ 1 ਨਵਾਂ ਕੇਸ ਸਾਹਮਣੇ ਆਏ ਹਨ। ਬਾਕੀ ਸਾਰੇ ਬਲਾਕਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਹੁਣ ਤੱਕ ਜ਼ਿਲ੍ਹੇ 'ਚ 156419 ਲੋਕਾਂ ਦੇ ਟੈਸਟ ਹੋ ਚੁੱਕੇ, ਜਿਨ੍ਹਾਂ 'ਚੋਂ 152145  ਲੋਕ ਨੈਗੇਟਿਵ ਆਏ ਹਨ ਅਤੇ ਹੁਣ ਤੱਕ ਜਿਨ੍ਹਾਂ 'ਚੋ 4033 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹਨ ਅਤੇ ਜ਼ਿਲ੍ਹੇ 'ਚ ਅਜੇ ਵੀ 50 ਕੇਸ ਐਕਟਿਵ ਚੱਲ ਰਹੇ ਹਨ। ਜ਼ਿਲ੍ਹੇ ਹੁਣ ਤੱਕ ਜ਼ਿਲ੍ਹੇ 'ਚ 191 ਲੋਕ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ।


Shyna

Content Editor

Related News