ਆਫ ਦਿ ਰਿਕਾਰਡ : ਪੰਜਾਬ ਅਤੇ ਹਰਿਆਣਾ ’ਚ ਕੋਰੋਨਾ ਦੀ ਪਾਜ਼ੇਟਿਵਿਟੀ ਦਰ ’ਚ ਗਿਰਾਵਟ ਮੱਠੀ

Thursday, May 27, 2021 - 04:24 PM (IST)

ਜਲੰਧਰ : ਮਈ ਮਹੀਨੇ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਕਮੀ ਆਉਣ ’ਤੇ ਕੇਂਦਰ ਨੇ ਕੁਝ ਸੁੱਖ ਦਾ ਸਾਹ ਲਿਆ ਹੈ। 4 ਮਈ ਤੱਕ 545 ਜ਼ਿਲ੍ਹਿਆਂ ’ਚ 10 ਫੀਸਦੀ ਪਾਜ਼ੇਟਿਵ ਦਰ ਸੀ। ਦੇਸ਼ ਵਿਚ ਕੁੱਲ 719 ਜ਼ਿਲ੍ਹੇ ਹਨ। ਪਾਜ਼ੇਟਿਵਿਟੀ ਦਰ ਵਾਲੇ ਜ਼ਿਲ੍ਹਿਆਂ ਦੀ ਗਿਣਤੀ 24 ਮਈ ਤੱਕ ਘੱਟ ਕੇ 382 ਹੋ ਗਈ ਸੀ। ਇਹ ਕੇਂਦਰ ਅਤੇ ਸੂਬਿਆਂ ਲਈ ਚੰਗੀ ਖਬਰ ਹੈ। ਉਂਝ 50 ਫੀਸਦੀ ਜ਼ਿਲ੍ਹਿਆਂ ਵਿਚ ਅਜੇ ਵੀ 10 ਫੀਸਦੀ ਪਾਜ਼ੇਟਿਵਿਟੀ ਦੀ ਦਰ ਕਾਇਮ ਹੈ। ਇਨ੍ਹਾਂ ਵਿਚੋਂ 13 ਸੂਬਿਆਂ ਦੀ ਹਾਲਤ ਚਿੰਤਾਜਨਕ ਹੈ, ਜਿਥੇ ਪਾਜ਼ੇਟਿਵਿਟੀ ਦੀ ਦਰ 20 ਫੀਸਦੀ ਤੋਂ ਉੱਪਰ ਹੈ। ਇਨ੍ਹਾਂ ਵਿਚ ਗੋਆ ’ਚ ਪਾਜ਼ੇਟਿਵਿਟੀ ਦੀ ਦਰ 37 ਫੀਸਦੀ, ਸਿੱਕਮ ’ਚ 33, ਪੁੱਡੂਚੇਰੀ ’ਚ 32, ਪੱਛਮੀ ਬੰਗਾਲ ’ਚ 29, ਕਰਨਾਟਕ ’ਚ 27, ਨਾਗਾਲੈਂਡ ’ਚ 25, ਲਕਸ਼ਦੀਪ ’ਚ 24, ਕੇਰਲ ਅਤੇ ਆਂਧਰਾ ਪ੍ਰਦੇਸ਼ ’ਚ ਵੀ 24-24, ਤਾਮਿਲਨਾਡੂ ’ਚ 23, ਓਡਿਸ਼ਾ ’ਚ 21 ਅਤੇ ਹਿਮਾਚਲ ਅਤੇ ਮੇਘਾਲਿਆ ’ਚ 20-20 ਫੀਸਦੀ ਹੈ।

ਇਹ ਵੀ ਪੜ੍ਹੋ : ‘ਕੋਰੋਨਾ’ ਨੇ ਉਜਾੜਿਆ ਪਰਿਵਾਰ, ਪਹਿਲਾਂ ਪਿਤਾ ਦੀ ਮੌਤ, 48 ਘੰਟਿਆਂ ਬਾਅਦ ਮਾਂ ਨੇ ਵੀ ਤੋੜਿਆ ਦਮ

ਤਾਮਿਲਨਾਡੂ ਦੇ 37 ਜ਼ਿਲ੍ਹੇ, ਕਰਨਾਟਕ ਦੇ 29, ਓਡਿਸ਼ਾ ਦੇ 28, ਹਰਿਆਣਾ ਦੇ 18 ਅਤੇ ਪੰਜਾਬ ਦੇ 14 ਜ਼ਿਲ੍ਹੇ ਅਜੇ ਵੀ ਸਰਕਾਰ ਲਈ ਚਿੰਤਾ ਦਾ ਕਾਰਨ ਹਨ। ਹਰਿਆਣਾ ’ਚ ਕੁੱਲ ਪਾਜ਼ੇਟਿਵਿਟੀ ਦਰ ਇਸ ਸਮੇਂ 8.5 ਫੀਸਦੀ ਹੈ। ਸੂਬੇ ਦੇ 22 ਵਿਚੋਂ 18 ਜ਼ਿਲ੍ਹੇ ਅਜੇ ਵੀ 10 ਫੀਸਦੀ ਤੋਂ ਵੱਧ ਵਾਲੇ ਖਤਰੇ ਦੇ ਜ਼ੋਨ ਵਿਚ ਹਨ। ਹਰਿਆਣਾ ਦੇ ਜ਼ਿਲ੍ਹਿਆਂ ’ਚ ਪਾਜ਼ੇਟਿਵਿਟੀ ਦੀ ਦਰ ਘੱਟ ਹੋਣ ਦੀ ਰਫਤਾਰ ਮੱਠੀ ਹੈ। 25 ਦਿਨਾਂ ਵਿਚ ਸਿਰਫ 3 ਜ਼ਿਲ੍ਹਿਆਂ ’ਚ ਹੀ ਇਸ ਦਰ ਵਿਚ ਗਿਰਾਵਟ ਦੇਖੀ ਗਈ। ਪੰਜਾਬ ਦੀ ਸਥਿਤੀ ਵਿਚ ਸੁਧਾਰ ਹੋਇਆ ਕਿਹਾ ਜਾ ਸਕਦਾ ਹੈ। ਇਥੇ ਪਾਜ਼ੇਟਿਵਿਟੀ ਦਰ ਇਸ ਸਮੇਂ 8.5 ਫੀਸਦੀ ਹੈ। ਸੂਬੇ ’ਚ 10 ਫੀਸਦੀ ਤੋਂ ਵੱਧ ਪਾਜ਼ੇਟਿਵਿਟੀ ਦਰ ਵਾਲੇ ਜ਼ਿਲ੍ਹਿਆਂ ਦੀ ਗਿਣਤੀ 24 ਮਈ ਤੱਕ ਘੱਟ ਹੋ ਕੇ 14 ’ਤੇ ਆ ਗਈ। 4 ਮਈ ਨੂੰ 23 ਜ਼ਿਲ੍ਹਿਆਂ ’ਚ ਇਨ੍ਹਾਂ ਦੀ ਗਿਣਤੀ 18 ਸੀ। ਕੇਂਦਰੀ ਸਿਹਤ ਮੰਤਰਾਲਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਜ਼ੇਟਿਵਿਟੀ ਦਰ ਵਿਚ ਗਿਰਾਵਟ ਮੱਠੀ ਹੁੰਦੀ ਹੈ, ਇਸ ਲਈ ਹਾਲਾਤ ਸੁਧਰਣ ’ਚ ਸਮਾਂ ਲੱਗੇਗਾ।

ਇਹ ਵੀ ਪੜ੍ਹੋ : ਦਿੱਲੀ ’ਚ ਘੜਿਆ ਕਾਨੂੰਨ ਹਮੇਸ਼ਾ ਸਾਡੀ ਹੋਂਦ ਨੂੰ ਸੱਟ ਮਾਰਦਾ : ਦੀਪ ਸਿੱਧੂ

10 ਫੀਸਦੀ ਪਾਜ਼ੇਟਿਵਿਟੀ ਦਰ ਵਾਲੇ ਸੂਬੇ

ਮਿਤੀ ਹਰਿਆਣਾ ਪੰਜਾਬ ਭਾਰਤ
4 ਮਈ 21 21 545
11 ਮਈ 21 19 553
17 ਮਈ 21 17 479
23 ਮਈ 18 14 382

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor

Related News