ਕੋਰੋਨਾ ਕਾਰਣ ਕੈਦੀਆਂ ਨੂੰ ਲੱਗੀਆਂ ਮੌਜਾਂ

Wednesday, Jun 24, 2020 - 01:51 AM (IST)

ਰੂਪਨਗਰ,(ਕੈਲਾਸ਼)-ਕੋਰੋਨਾ ਦੀ ਮਹਾਂਮਾਰੀ ਤੋ ਡਰ ਕਿਸਨੂੰ ਨਹੀ ਲੱਗਦਾ ਜਿਸਦੇ ਚੱਲਦੇ ਜ਼ਿਲਾ ਜੇਲ 'ਚ ਵੀ ਕੈਦੀਆਂ ਦੀ ਗਿਣਤੀ ਮੌਜੂਦਾ ਸਮੇਂ 'ਚ ਅੱਧੀ ਦੇ ਬਰਾਬਰ ਹੈ। ਕੋਰੋਨਾ ਮਹਾਂਮਾਰੀ ਨੇ ਕੈਦੀਆਂ 'ਤੇ ਆਪਣੀ ਮਿਹਰ ਕਰਦਿਆਂ ਉਨ੍ਹਾਂ ਨੂੰ ਆਪਣੇ ਘਰਾਂ 'ਚ ਛੁੱਟੀ 'ਤੇ ਭੇਜ ਦਿੱਤਾ ਹੈ ਅਤੇ ਉਨ੍ਹਾਂ ਦੀ ਛੁੱਟੀ ਘਰ ਬੈਠੇ ਫਿਰ ਵਧਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਜ਼ਿਲਾ ਜੇਲ ਰੂਪਨਗਰ 'ਚ ਕਰੀਬ 600 ਤੋ ਵੱਧ ਕੈਦੀ ਮੌਜੂਦ ਰਹਿੰਦੇ ਸੀ ਪਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਜੇਲ 'ਚ ਕੈਦੀਆਂ ਦੀ ਗਿਣਤੀ ਘੱਟ ਕਰਨ ਦਾ ਫੈਸਲਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰ੍ਰਸ਼ਾਸਨਕ ਅਧਿਕਾਰੀਆਂ ਵੱਲੋਂ ਲਿਆ ਗਿਆ। ਜਿਸਦਾ ਅਸਰ ਹੈ ਕਿ ਮੌਜੂਦਾ ਸਮੇਂ 'ਚ ਜ਼ਿਲਾ ਜੇਲ 'ਚ ਕਰੀਬ 364 ਕੈਦੀ ਬਾਕੀ ਹਨ। ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ 50 ਕੈਦੀਆਂ ਨੂੰ ਪੈਰੋਲ ਛੁੱਟੀ 'ਤੇ ਰਿਹਾ ਕੀਤਾ ਗਿਆ ਹੈ ਅਤੇ 178 ਹਵਾਲਾਤੀਆਂ ਨੂੰ ਮਾਨਯੋਗ ਅਦਾਲਤਾਂ ਦੇ ਆਦੇਸ਼ਾਂ 'ਤੇ ਅੰਤਰਿਮ ਜਮਾਨਤ 'ਤੇ ਘਰ ਭੇਜਿਆ ਗਿਆ ਹੈ ਤਾਂ ਕਿ ਜੇਲ 'ਚ ਕੈਦੀਆਂ ਦੀ ਗਿਣਤੀ ਨੂੰ ਘੱਟ ਕੀਤਾ ਜਾ ਸਕੇ ਅਤੇ ਜੇਲ 'ਚ ਬੰਦ ਲੋਕਾਂ ਨੂੰ ਕੋਰੋਨਾ ਤੋ ਬਚਾਇਆ ਜਾ ਸਕੇ।

ਨਵੇਂ ਆਉਣ ਵਾਲੇ ਕੈਦੀਆਂ ਲਈ ਕੁਆਰੰਟਾਈਨ ਜੇਲ ਸਥਾਪਤ
ਜ਼ਿਲਾ ਜੇਲ ਸੁਪਰਡੈਂਟ ਜਸਵੰਤ ਸਿੰਘ ਥਿੰਦ ਨੇ ਨਿਰਦੇਸ਼ਾਂ 'ਤੇ ਸਥਾਨਕ ਆਈ.ਆਈ.ਟੀ. ਦੇ ਨੇੜੇ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕ ਐਂਡ ਇਨਫਰਮੇਸ਼ਨ ਟੈਕਨਾਲੋਜੀ ਰੂਪਨਗਰ (ਨਾਈਲਟ) ਦੇ ਇਕ ਹੋਸਟਲ 'ਚ ਨਵੇਂ ਆਉਣ ਵਾਲੇ ਵਿਚਾਰ ਅਧੀਨ ਕੈਦੀਆਂ ਲਈ ਕੁਆਰੰਟਾਈਨ ਜੇਲ ਦਾ ਨਿਰਮਾਣ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਵਧੀਕ ਸੁਪਰਡੈਂਟ ਦਲਜੀਤ ਸਿੰਘ (ਮੈਂਟੇਨੈਂਸ) ਨੇ ਦੱਸਿਆ ਕਿ ਜੋ ਨਵੇਂ ਮੁਲਜ਼ਮ ਉਨ੍ਹਾਂ ਕੋਲ ਭੇਜੇ ਜਾਂਦੇ ਹਨ ਉਨ੍ਹਾਂ ਨੂੰ ਪਹਿਲਾਂ 14 ਦਿਨ ਲਈ ਨਵੀ ਸਥਾਪਤ ਕੁਆਰੰਟਾਈਨ ਜੇਲ 'ਚ ਰੱਖਿਆ ਜਾਂਦਾ ਹੈ, ਜਿੱਥੇ ਉਨ੍ਹਾਂ ਦਾ ਮੈਡੀਕਲ ਟੈਸਟ ਵੀ ਕੀਤਾ ਜਾਂਦਾ ਹੈ। ਉਸਦੇ ਬਾਅਦ ਉਨ੍ਹਾਂ ਨੂੰ ਲੁਧਿਆਣਾ ਜੇਲ 'ਚ ਭੇਜ ਦਿੱਤਾ ਜਾਂਦਾ ਹੈ, ਉਥੇ ਵੀ ਉਨ੍ਹਾਂ ਨੂੰ 14 ਦਿਨ ਲਈ ਅਲੱਗ ਤੋਂ ਕੁਆਰੰਟਾਈਨ ਕੀਤਾ ਜਾਂਦਾ ਹੈ ਅਤੇ ਕੋਰੋਨਾ ਟੈਸਟ ਦੇ ਬਾਅਦ ਉਨ੍ਹਾਂ ਨੂੰ ਰੂਪਨਗਰ ਜੇਲ 'ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 'ਚ ਕਰੀਬ 8-10 ਨਵੇਂ ਅਰੋਪੀ ਉਕਤ ਕੁਆਰੰਟਾਈਨ ਜੇਲ 'ਚ ਰੱਖੇ ਗਏ ਹਨ।

ਕੈਦੀਆਂ ਦੀਆਂ ਮੁਲਾਕਤਾਂ ਵੀ ਬੰਦ
ਜਦੋ ਤੋਂ ਪੰਜਾਬ 'ਚ ਲਾਕਡਾਊਨ ਕੀਤਾ ਗਿਆ ਹੈ, ਉਦੋ ਤੋਂ ਜ਼ਿਲਾ ਜੇਲ 'ਚ ਬੰਦ ਕੈਦੀਆਂ ਦੀਆਂ ਮੁਲਾਕਾਤਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ ਤਾਂ ਕਿ ਕਿਸੇ ਵੀ ਕੈਦੀ ਦਾ ਰਿਸ਼ਤੇਦਾਰ ਕੋਰੋਨਾ ਪਾਜ਼ੇਟਿਵ ਹੋਣ ਕਾਰਣ ਦੂਜਿਆਂ ਨੂੰ ਕੋਰੋਨਾ ਰੋਗ ਤੋ ਪੀੜਤ ਨਾ ਕਰ ਸਕੇ। ਇਸ ਸਬੰਧ ੀ ਐੱਸ.ਪੀ. ਜੇਲ ਦਲਜੀਤ ਸਿੰਘ ਨੇ ਦੱਸਿਆ ਕਿ ਦੂਜੇ ਪਾਸੇ ਕੈਦੀਆਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦੀ ਮੁਲਾਕਾਤ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਵੀਡੀਓ ਕਾਨਫਰੰਸ ਦੁਆਰਾ ਕਰਵਾਈ ਜਾਂਦੀ ਹੈ। ਜੇਲ 'ਚ ਬੰਦ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਬੈਰਕਾਂ ਦੇ ਨਾਲ-ਨਾਲ ਜੇਲ ਦੀ ਸਾਫ ਸਫਾਈ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਜੇਲ ਦੇ ਸਾਰੀਆਂ ਬੈਰਕਾਂ ਨੂੰ ਰੋਜ਼ਾਨਾ ਸੈਨੇਟਾਈਜ਼ ਕੀਤਾ ਜਾਂਦਾ ਹੈ ਅਤੇ ਜੇਲ ਦੇ ਅੰਦਰ ਬੰਦ ਕੈਦੀਆਂ ਨੂੰ ਜੇਲ ਪ੍ਰਸਾਸ਼ਨ ਵੱਲੋਂ ਮਾਸਕ, ਸੈਨੇਟਾਈਜ਼ਰ, ਹੱਥ ਧੋਣ ਲਈ ਸਾਬਣ ਵੀ ਦਿੱਤੇ ਜਾ ਰਹੇ ਹਨ ਤਾਂ ਕਿ ਕੋਵਡ-19 ਦੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਜੇਲ 'ਚ ਸਿਕਿਓਰਟੀ ਗਾਰਡ ਦੀ ਕਮੀ
ਜ਼ਿਲਾ ਜੇਲ ਰੂਪਨਗਰ 'ਚ ਜੇਲ ਅਧਿਕਾਰੀਆਂ ਦੇ ਇਲਾਵਾ ਪੈਸਕੋ, ਹੋਮਗਾਰਡ, ਇਟੈਂਲੀਜੈਂਸ ਵਿੰਗ, ਕਵਾਰਟਰ ਫੋਰਸ ਅਤੇ ਜੇਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਪਰ ਇਸਦੇ ਬਾਵਜੂਦ ਸਿਕਿਓਰਟੀ ਗਾਰਡਾਂ ਦੀ ਕਮੀ ਕਾਰਣ ਅਧਿਕਾਰੀਆਂ ਨੂੰ ਵੱਧ ਚੌਕਸੀ ਵਰਤਣੀ ਪੈਂਦੀ ਹੈ ।


Deepak Kumar

Content Editor

Related News